Lost Child handed over to family in Mohali

ਗੁੰਮਸ਼ੁਦਾ ਬੱਚਾ  ਕੀਤਾ ਪਰਿਵਾਰ ਦੇ ਹਵਾਲੇ, 19 ਸਤੰਬਰ ਨੂੰ ਲਵਾਰਿਸ ਹਾਲਤ ‘ਚ ਮਿਲਿਆ ਸੀ ਬੱਚਾ

ਬਨੂੰੜ ਥਾਣੇ ਵਿਚ ਰਜਿਸਟਰਡ ਹੋਈ ਸੀ ਡੀ.ਡੀ.ਆਰ, ਬਾਲ ਭਲਾਈ ਕਮੇਟੀ ਦੁਆਰਾ ਕੀਤੀ ਗਈ ਬਣਦੀ ਜਾਂਚ-ਪੜਤਾਲ 

ਐਸ.ਏ. ਐਸ ਨਗਰ , 1 ਅਕਤੂਬਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਕਸਬਾ ਜ਼ੀਰਕਪੁਰ ਦੀ ਪੁਲਿਸ ਨੂੰ ਬੱਸ ਸਟੈਂਡ ਤੋਂ 19 ਸਤੰਬਰ ਨੂੰ ਲਵਾਰਿਸ ਹਾਲਤ ‘ਚ ਮਿਲਿਆ ਗੁਮਸ਼ੁਦਾ ਬੱਚਾ ਬਾਲ ਭਲਾਈ ਕਮੇਟੀ ਦੁਆਰਾ ਬਣਦੀ ਜਾਂਚ ਪੜਤਾਲ ਕਰਨ ਉਪਰੰਤ ਸਹੀ ਸਲਾਮਤ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦਫਤਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਯਾਦਵਿੰਦਰ  ਨੇ ਦੱਸਿਆ ਕਿ ਜ਼ੀਰਕਪੁਰ ਪੁਲਿਸ ਨੇ ਲਵਾਰਿਸ ਹਾਲਤ ‘ਚ ਮਿਲੇ ਬੱਚੇ ਦੇ ਸਬੰਧ ਵਿਚ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸੰਪਰਕ ਕਰਕੇ ਅਤੇ ਬਾਲ ਭਲਾਈ ਕਮੇਟੀ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਵਾਰਿਸ ਬੱਚੇ ਨੂੰ ਚਿਲਡਰਨ ਹੋਮ ਦੁਸਾਰਨਾ ਵਿਚ ਦਾਖਿਲ ਕਰਵਾ ਦਿੱਤਾ ਸੀ। ਉਨਾ੍ਹਂ ਦੱਸਿਆ ਕਿ ਜਿਲ੍ਹਾ ਬਾਲ ਸੁਰੱਖਿਆ ਯੂਨਿਟ  ਦੇ ਕਾਂਊਸਲਰ ਵੱਲੋਂ ਬੱਚੇ ਨਾਲ ਗੱਲਬਾਤ ਕਰਨ ਉਪਰੰਤ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਬਨੂੰੜ ਨਾਲ ਸੰਪਰਕ ਕੀਤਾ ਗਿਆ । ਗੁੰਮਸ਼ੁਦਾ ਬੱਚੇ ਦੀ ਡੀ.ਡੀ.ਆਰ ਬਨੂੰੜ ਥਾਣੇ ਵਿਚ ਰਜਿਸਟਰਡ ਹੈ ਅਤੇ ਥਾਣੇ ਤੋਂ ਮਿਲੀ ਜਾਣਕਾਰੀ ਅਨੁਸਾਰ  ਬੱਚੇ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਬੱਚਾ ਸਹੀ ਸਲਾਮਤ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।

Leave a Reply

Your email address will not be published. Required fields are marked *