Maha Bajrang Samiti Phase-1 Celebrated Vishvakarma Divas

19sidhu

ਮਹਾਬਜਰੰਗ ਸਮਿਤੀ ਫੇਜ਼-1 ਵਲੋਂ ਵਿਸ਼ਵਕਰਮਾ ਦਿਵਸ ਮਨਾਇਆ
ਐਸ ਏ ਐਸ ਨਗਰ, 19 ਸਤੰਬਰ : ਮਹਾਂਬਜਰੰਗ ਸਮਿਤੀ ਫੇਜ਼ ਇੱਕ ਵੱਲੋਂ ਵਿਸ਼ਵਕਰਮਾਂ ਦਿਵਸ ਮਨਾਇਆ, ਜਿਸ ਵਿੱਚ ਹਲਕਾ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਿਤੀ ਵੱਲੋਂ ਐਡਵੋਕੇਟ ਸਿੱਧੂ ਦੇ ਪਹੁੰਚਣ ਤੇ ਭਰਵਾਂ ਸੁਆਗਤ ਕੀਤਾ ਗਿਆ |
ਇਸ ਮੌਕੇ ਐਡਵੋਕੇਟ ਸ੍ਰੀ ਸਿੱਧੂ ਨੇ ਬੋਲਦਿਆਂ ਕਿਹਾ ਕਿ ਬਾਬਾ ਵਿਸਵਕਰਮਾਂ ਜੀ ਸ਼ਿਲਪਕਾਰਾਂ ਦੇ ਗੁਰੂ ਮੰਨੇ ਜਾਂਦੇ ਹਨ ਅਤੇ ਅੱਜ  ਦੇਸ਼ ਨੇ ਜੋ ਤਰੱਕੀ ਕੀਤੀ ਹੈ ਉਸ ਵਿੱਚ ਸਭ ਤੋਂ ਵੱਡਾ ਯੋਗਦਾਨ ਬਾਬਾ ਵਿਸਵਕਰਮਾਂ ਜੀ ਦੇ ਇਨ੍ਹਾਂ ਚੇਲਿਆਂ ਦਾ ਹੀ ਹੈ | ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇ ਸ਼ਿਲਪਕਾਰੀ ਦੀ ਕਲਾ ਇਜ਼ਾਦੀ ਕੀਤੀ ਸੀ ਜਿਸ ਕਾਰਨ ਵੱਡੇ-ਵੱਡੇ ਭਵਨ ਬਣੇ ਹਨ | ਉਨ੍ਹਾਂ ਕਿਹਾ ਕਿ ਕਿਰਤੀ ਸਮਾਜ ਨੇ ਸਾਡੇ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ | ਇਸ ਮੌਕੇ ਹੋਰਨਾ ਤੋਂ ਇਲਾਵਾ ਅਨਮੋਲਰਤਨ ਸਿੰਘ, ਅਵਨੀਤ ਸਿੰਘ, ਸੰਜੀਵ ਕੁਮਾਰ ਯਾਦਵ, ਵਿਨੋਦ ਕੁਮਾਰ, ਹਰੀ ਨਰਾਇਣ ਠਾਕੁਰ, ਸੁਦਰਸ਼ਨ, ਹਰਿੰਦਰ ਪ੍ਰਸ਼ਾਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਸ਼ਵਕਰਮਾਂ ਜੀ ਦੇ ਪੈਰੋਕਾਰ ਮੌਜੂਦ ਸਨ |

Leave a Reply

Your email address will not be published. Required fields are marked *