Mair Rajput Sabha Regd. Mohali Honoured SDM, SP Vigilance

ਮੈੜ ਰਾਜਪੂਤ ਸਭਾ ਵਲੋਂ ਐਸ ਡੀ ਐਮ ਮੁਹਾਲੀ, ਐਸ ਪੀ ਵਿਜੀਲੈਂਸ ਸਨਮਾਨਿਤ
ਸਰੱਬਤ ਦੇ ਭਲੇ ਅਤੇ ਬਰਾਦਰੀ ਦੀ ਚੜ੍ਹਦੀਕਲਾ ਲਈ ਕਰਵਾਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ

ਐਸ ਏ ਐਸ ਨਗਰ, 5 ਸਤੰਬਰ (ਕੁਲਦੀਪ ਸਿੰਘ)  ਮੈੜ ਰਾਜਪੂਤ ਸਭਾ ਰਜਿ. ਮੁਹਾਲੀ ਵਲੋਂ ਪ੍ਰਧਾਨ ਸ੍ਰ. ਸਰਬਜੀਤ ਸਿੰਘ ਪ੍ਰਿੰਸ ਦੀ ਅਗਵਾਈ ਅਤੇ ਸਮੂਹ ਬਰਾਦਰੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਰੱਬਤ ਦੇ ਭਲੇ ਅਤੇ ਬਰਾਦਰੀ ਦੀ ਚੜ੍ਹਦੀਕਲਾ ਲਈ ਗੁ. ਸਾਚਾ ਧੰਨੁ ਸਾਹਿਬ ਫੇਜ਼-3ਬੀ1 ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ| ਉਪਰੰਤ ਗੁਰਬਾਣੀ ਕੀਰਤਨ ਅਤੇ ਲੰਗਰ ਅਤੁੰਟ ਵਰਤਿਆ| ਇਸ ਦੌਰਾਨ ਮੈੜ ਰਾਜਪੂਤ ਬਰਾਦਰੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜਿਰ ਸਨ|
ਇਸ ਮੌਕੇ ਮੈੜ ਰਾਜਪੂਤ ਸਭਾ ਵਲੋਂ ਮੁਹਾਲੀ ਦੇ ਐਸ ਡੀ ਐਮ ਸ੍ਰ. ਲਖਮੀਰ ਸਿੰਘ ਅਤੇ ਸ੍ਰ. ਹਰਗੋਬਿੰਦ ਸਿੰਘ ਐਸ ਪੀ ਵਿਜੀਲੈਂਸ ਆਰਥਿਕ ਅਪਰਾਧ ਸ਼ਾਖਾ ਚੰਡੀਗੜ੍ਹ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ|
ਇਸ ਮੌਕੇ ਪ੍ਰਧਾਨ ਸ੍ਰ. ਸਰਬਜੀਤ ਸਿੰਘ ਪ੍ਰਿੰਸ ਨੇ ਸਮੂਹ ਆਏ ਪਤਵੰਤੇ ਸੱਜਣਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ| ਉਨ੍ਹਾਂ ਮੈੜ ਰਾਜਪੂਤ ਬਰਾਦਰੀ ਨੂੰ ਵੱਧ ਤੋਂ ਵੱਧ ਸੰਸਥਾ ਦੇ ਮੈਂਬਰ ਬਨਣ ਦੀ ਬੇਨਤੀ ਕੀਤੀ ਤਾਂ ਜੋ ਇਕਜੁਟ ਹੋ ਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਤੱਕ ਆਪਣੀ ਆਵਾਜ ਪੁੱਜਦੀ ਕੀਤੀ ਜਾ ਸਕੇ| ਉਨ੍ਹਾਂ ਕਿਹਾ ਕਿ ਸੰਸਥਾ ਦੀ ਭਖਵੀਂ ਮੰਗ ਮੈੜ ਰਾਜਪੂਤ ਸਭਾ ਦਾ ਭਵਨ ਉਸਾਰਨ ਦੀ ਹੈ ਅਤੇ ਇਸ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ|
ਇਸ ਮੌਕੇ ਪਰਮਜੀਤ ਸਿੰਘ ਚੇਅਰਮੈਨ ਰਾਜਪੂਤ ਸਭਾ, ਐਡਵੋਕੇਟ ਪੀ ਆਈ ਪੀ ਸਿੰਘ, ਹਰਭਜਨ ਸਿੰਘ ਸੂਰੀ, ਜੰਗੀ ਲਾਲ ਕੰਡਾ, ਕੁਲਦੀਪ ਕੰਡਾ, ਸਤਪਾਲ ਸਿੰਘ, ਕੰਵਲਜੀਤ ਸਿੰਘ, ਕ੍ਰਿਸ਼ਨ ਸਿੰਘ ਡਿਪਟੀ ਡਾਇਰੈਕਟਰ ਸਮੇਤ ਹੋਰ ਪਤਵੰਤੇ ਅਤੇ ਸੰਗਤਾਂ ਹਾਜਿਰ ਸਨ|

Leave a Reply

Your email address will not be published. Required fields are marked *