Majithia’s Buland Tiranga March befitting reply to Amrinder, Kejriwal : Parminder Sohana

ਪਰਮਿੰਦਰ ਸੋਹਾਣਾ ਦੀ ਅਗਵਾਈ ਹੇਠ ਬੁਲੰਦ ਤਿਰੰਗਾ ਮਾਰਚ ਵਿੱਚ ਵੱਡੀ ਗਿਣਤੀ ਨੌਜਵਾਨ ਸ਼ਾਮਿਲ ਹੋਏ

ਮਜੀਠੀਆ ਦੀ ਅਗਵਾਈ ਹੇਠ ਬੁਲੰਦ ਤਿਰੰਗਾ ਮਾਰਚ ਕੈਪਟਨ ਅਤੇ ਕੇਜਰੀਵਾਲ ਨੂੰ

ਮੂੰਹ ਤੋੜਵਾਂ ਜਵਾਬ : ਪਰਮਿੰਦਰ ਸੋਹਾਣਾ

ਐਸ ਏ ਐਸ ਨਗਰ, 5 ਅਕਤੂਬਰ : ਭਾਰਤੀ ਫੌਜ ਦੇ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਵਲੋਂ ਅੱਜ ਕੱਢੇ ਗਏ ਬੁਲੰਦ ਤਿਰੰਗਾ ਮਾਰਚ ਦੌਰਾਨ ਸ੍ਰ. ਪਰਮਿੰਦਰ ਸਿੰਘ ਸੋਹਾਣਾ, ਐਮ ਡੀ ਲੇਬਰਫੈਡ ਪੰਜਾਬ ਅਤੇ ਕੋਂਸਲਰ ਨਗਰ ਨਿਗਮ ਮੁਹਾਲੀ ਅਤੇ ਸ੍ਰ. ਸੁਰਿੰਦਰ ਸਿੰਘ ਰੋਡਾ ਕੌਂਸਲਰ ਨਗਰ ਨਿਗਮ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਮਾਰਚ ਵਿੱਚ ਸ਼ਾਮਿਲ ਹੋਣ ਲਈ ਇਕੱਠੇ ਹੋਏ|

ਇਸ ਮੌਕੇ ਸ੍ਰ. ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਦੇਸ਼ ਦੀ ਫੌਜ ਦੇ ਨਾਲ ਇਕਜੁਟਤਾ ਦਾ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਅਤੇ ਸਮੁੱਚਾ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ|

ਉਨ੍ਹਾਂ ਕਿਹਾ ਕਿ ਉੜੀ ਖੇਤਰ ਵਿੱਚ ਪਾਕਿਸਤਾਨ ਵਲੋਂ ਭਾਰਤ ਦੇ ਫੌਜੀਆਂ ਨੂੰ ਮਾਰਨ ਤੋਂ ਬਾਅਦ ਭਾਰਤ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਕਰਕੇ ਮਕਬੂਜਾ ਕਸ਼ਮੀਰ ਵਿੱਚ ਕਾਰਵਾਈ ਕਰਕੇ ਅੱਤਵਾਦੀ ਕੈਂਪਾਂ ਦਾ ਸਫਾਇਆ ਕਰਨ ਦੀ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਪੰਜਾਬ ਦਾ ਹਰ ਨੌਜਵਾਨ ਦੇਸ਼ ਲਈ ਮਰ ਮਿਟਣ ਲਈ ਤਿਆਰ ਹੈ ਪਰ ਇਸ ਸਮੇਂ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂ ਇਸ ਮੁੱਦੇ ਤੇ ਰਾਜਨੀਤੀ ਕਰਨ ਲੱਗ ਪਏ ਹਨ ਜੋ ਕਿ ਬਹੁਤ ਹੀ ਹੋਛੀ ਗੱਲ ਹੈ|

ਉਨ੍ਹਾਂ ਕਿਹਾ ਕਿ ਸ੍ਰ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅੱਜ ਦੇ ਇਸ ਬੁਲੰਦ ਤਿਰੰਗਾ ਮਾਰਚ ਨੇ ਜਿੱਥੇ ਭਾਰਤ ਦੀ ਫੌਜ ਅਤੇ ਸਰਜੀਕਲ ਸਟ੍ਰਾਈਕ ਨੂੰ ਅੰਜਾਮ ਦੇਣ ਵਾਲੀ ਭਾਰਤ ਦੀ ਕੇਂਦਰ ਸਰਕਾਰ ਨਾਲ ਕੀਤੇ ਇੇ ਇਕੁਜਟਤਾ ਦਾ ਪ੍ਰਗਟਾਵੇ ਦੌਰਾਨ ਨੌਜਵਾਨਾਂ ਦੇ ਵਿਸ਼ਾਲ ਇਕੱਠ ਨਾਲ ਕੈਪਟਨ ਅਤੇ ਕੇਜਰੀਵਾਲ ਵਰਗੇ ਆਗੂਆਂ ਦੇ ਮੂੰਹ ਤੋੜ ਜਵਾਬ ਦਿੱਤਾ ਗਿਆ ਹੈ|

ਇਸ ਮੌਕੇ ਉਨ੍ਹਾਂ ਨਾਲ ਜੋਰਾ ਸਿੰਘ ਮਨੌਲੀ ਮੀਤ ਪ੍ਰਧਾਨ ਮਾਲਵਾ ਜੋਨ 2, ਗੁਰਮੀਤ ਸਿੰਘ ਸ਼ਾਮਪੁਰ, ਕਰਮਜੀਤ ਸਿੰਘ ਨੰਬਰਦਾਰ ਮੌਲੀ, ਹਰਵਿੰਦਰ ਸਿੰਘ ਨੰਬਰਦਾਰ ਸੋਹਾਣਾ, ਅਵਤਾਰ ਸਿਘ ਮਨੌਲੀ, ਸਤਨਾਮ ਸਿੰਘ ਸਰਪੰਚ ਲਖਨੌਰ, ਜਗਦੀਪ ਸਿੰਘ ਲਖਨੌਰ, ਦੀਪਿੰਦਰ ਸਿੰਘ ਤੰਗੌਰੀ, ਹਰਿੰਦਰ ਸਿੰਘ ਟਿੰਕਾ ਮੌਲੀ, ਅਮਰਜੀਤ ਸਿੰਘ ਪਿੱਲੂ ਮੈਂਬਰ ਬਲਾਕ ਸੰਮਤੀ ਖਰੜ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਮਾਰਚ ਵਿੱਚ ਸ਼ਮੂਲੀਅਤ ਕੀਤੀ|

Leave a Reply

Your email address will not be published. Required fields are marked *