Mamata asked questions to Modi, How many more people will have to lose their lives?

ਮਮਤਾ ਨੇ ਮੋਦੀ ਨੂੰ ਪੁੱਛਿਆ ਸਵਾਲ, ਕਿਹਾ-ਕਿੰਨੇ ਹੋਰ ਲੋਕਾਂ ਨੂੰ ਗੁਆਉਣੀ ਪਵੇਗੀ ਆਪਣੀ ਜਾਨ?

ਕੋਲਕਾਤਾ, 12 ਦਸੰਬਰ (ਸ.ਬ.) ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਦੇਸ਼ ਵਿੱਚ ਨੋਟਬੰਦੀ ਦੇ ਚੱਲਦੇ ਹੋਰ ਕਿੰਨੇ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਵੇਗੀ| ਮਮਤਾ ਨੇ ਸੋਸ਼ਲ ਮੀਡੀਆ ਸਾਈਟ ਤੇ ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਡੇਰੇਕ ਓ ਬਰਾਇਨ ਦੇ ਇਕ ਟਵੀਨ ਨੂੰ ਰੀ ਟਵੀਟ ਕਰਦੇ ਹੋਏ ਲਿਖਿਆ, ‘ਮੋਦੀ ਬਾਬੂ ਦੇ ਲਈ ਹੋਰ ਕਿੰਨੇ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਵੇਗੀ? ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਡੇਰੇਕ ਓ. ਬਰਾਇਨ ਨੇ ਉਨ੍ਹਾਂ 95 ਲੋਕਾਂ ਦੀ ਸੂਚੀ ਟਵੀਟਰ ਤੇ ਸਾਂਝੀ ਕੀਤੀ ਸੀ, ਜਿਨ੍ਹਾਂ ਦੀ ਜਾਨ ਜਾਂ ਤਾਂ ਬੈਂਕ ਜਾਂ ਏ.ਟੀ.ਐਮ ਦੀ ਲਾਈਨ ਵਿੱਚ ਖੜ੍ਹੇ ਹੋਣ ਨਾਲ ਚਲੀ ਗਈ ਸੀ, ਜਾਂ ਜਿਨ੍ਹਾਂ ਨੇ ਨੋਟਬੰਦੀ ਦੇ ਬਾਅਦ ਪੈਸਿਆਂ ਦੀ ਤੰਗੀ ਦੇ ਚੱਲਦੇ ਕਥਿਤ ਤੌਰ ਤੇ ਆਤਮ ਹੱਤਿਆ ਕਰ ਲਈ ਸੀ|

Leave a Reply

Your email address will not be published. Required fields are marked *