Man raped sister in law at gunpoint in Mohali

ਦਿਓਰ ਨੇ ਗੰਨਪਾਇੰਟ ਤੇ ਕੀਤਾ ਸਕੀ ਭਰਜਾਈ ਨਾਲ ਬਲਾਤਕਾਰ

ਐਸ.ਏ.ਐਸ.ਨਗਰ, 17 ਸਤੰਬਰ : ਸਥਾਨਕ ਫੇਜ਼-4 ਵਿੱਚ ਰਿਸ਼ਤਿਆਂ ਨੂੰ ਦਾਗਦਾਰ ਕਰਕੇ ਆਪਣ ਸਗੀ ਭਾਬੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਇਸ ਸਬੰਧੀ ਥਾਣਾ ਫੇਜ਼-1 ਵਿੱਚ ਮਾਮਲਾ ਦਰਜ ਕੀਤਾ ਗਿਆ ਹੈ|
ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪੁਲੀਸ ਨੇ ਰਣਬੀਰ ਸਿੰਘ ਵਾਸੀ ਫੇਜ਼-4 ਨੂੰ ਬੀਤੀ ਰਾਤ ਫੇਜ਼-5 ਦੀ ਮਾਰਕੀਟ ਵਿੱਚੋਂ ਗ੍ਰਿਫਤਾਰ ਕੀਤਾ  ਸੀ|
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਫੇਜ਼-11 ਦੀ ਵਸਨੀਕ ਹੈ, ਜਿਸਦਾ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਰਣਬੀਰ ਸਿੰਘ ਦੇ ਵੱਡੇ ਭਰਾ ਨਾਲ ਵਿਆਹ ਹੋਈਆ ਸੀ ਅਤੇ ਵਿਆਹ ਤੋਂ ਬਾਅਦ ਉਹ ਆਪਣੇ ਸਹੁਰੇ ਪਰਿਵਾਰ ਨਾਲ ਫੇਜ਼-4 ਵਿੱਚ ਰਹਿਣ ਲੱਗੀ| ਸ਼ਿਕਾਇਤਕਰਤਾ ਅਨੁਸਾਰ ਕੁੱਝ ਮਹੀਨੇ ਪਹਿਲਾਂ ਉਸਦੇ ਦਿਉਰ ਨੇ ਪਤੀ ਦੇ ਡਿਉਟੀ ਜਾਣ ਉਪਰੰਤ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ|
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਕ ਦਿਨ ਸੱਸ ਦੇ ਘਰ ਵਿੱਚ ਨਾ ਹੋਣ ‘ਤੇ ਉਸਦੇ ਦਿਉਰ ਨੇ ਬੰਦੂਕ ਦੀ ਨੋਕ ‘ਤੇ ਉਸ ਨਾਲ ਜਬਰਦਸਤੀ ਬਲਾਤਕਾਰ ਕੀਤਾ ‘ਤੇ ਕਿਸੇ ਨੂੰ ਦੱਸਣ ਉਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ| ਉਹ ਡਰ ਦੇ ਮਾਰੇਕਾਫੀ ਚਿਰ ਚੁੱਪ ਰਹੀ ਪਰ ਦਿਉਰ ਨੇ ਜਦੋਂ ਫੇਰ ਉਸ ਨਾਲ ਬਲਾਤਕਾਰ ਕੀਤਾ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਇਹ ਗੱਲ ਦੱਸਣ ਦਾ ਫੈਸਲਾ ਲਿਆ| ਇਸ ਦੌਰਾਨ ਉਸਦੇ ਪਿਤਾ ਦੀ ਬੀਮਾਰੀ ਦੇ ਚੱਲਦੇ ਮੌਤ ਹੋ ਗਈ| ਬਾਅਦ ਵਿੱਚ ਉਸ ਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਜਿਸ ਤੋਂ ਬਾਅਦ ਘਰ ਵਿੱਚ ਝਗੜਾ ਹੋਈਆ ‘ਤੇ ਗੱਲ ਥਾਣੇ ਤਕ ਆਈ| ਇਸ ਮਾਮਲੇ ਵਿੱਚ ਪੁਲੀਸ ਨੇ ਰਣਬੀਰ ਸਿੰਘ ਨੂੰ ਅੱਜ ਜਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ|
ਐਸਐਚ ਓ ਫੇਜ਼-1 ਨਵੀਨ ਪਾਲ ਸਿੰਘ ਲਹਿਲ ਨੇ ਇਸ ਮਾਮਲੇ ਵਿੱਚ ਸੰਪਰਕ ਕਰਨ ਤੇ ਕਿਹਾ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਕੀਤੀ ਸੀ ਕਿ ਰਣਬੀਰ ਸਿੰਘ ਨੇ ਗੰਨ ਪਵਾਇੰਟ ‘ਤੇ ਉਸ ਨਾਲ ਬਲਾਤਕਾਰ ਕੀਤਾ| ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਖਿਲਾਫ ਐਫਆਈਆਰ ਦਰਜ ਕੀਤੀ ਸੀ|

Leave a Reply

Your email address will not be published. Required fields are marked *