Market committee chairman listened to the problems of Aarhtis

9balit1

ਮਾਰਕੀਟ ਕਮੇਟੀ ਚੇਅਰਮੈਨ ਨੇ ਸਬਜ਼ੀ ਮੰਡੀ ਦੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ
– ਸਬਜ਼ੀ ਮੰਡੀ ਸਬੰਧੀ ਸਮੱਸਿਆ ਜਾਂ ਸ਼ਿਕਾਇਤ ਮਾਰਕੀਟ ਕਮੇਟੀ ਦੇ ਦਫ਼ਤਰ ਹੀ ਦੱਸੀ ਜਾਵੇ : ਚੇਅਰਮੇਨ ਕੁੰਭੜਾ

ਖਰੜ, 9 ਸਤੰਬਰ : ਮਾਰਕੀਟ ਕਮੇਟੀ ਖਰੜ ਦੀ ਇੱਕ ਮੀਟਿੰਗ ਅੱਜ ਇੱਥੇ ਕਮੇਟੀ ਦਫ਼ਤਰ ਵਿਖੇ ਕੀਤੀ ਗਈ ਜਿਸ ਵਿੱਚ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੰਡੀ ਵਿੱਚ ਸਫਾਈ ਪ੍ਰਬੰਧਾਂ ਬਾਰੇ ਵਿਚਾਰ ਚਰਚਾ ਕੀਤੀ ਗਈ|
ਇਸ ਮੌਕੇ ਸਬਜੀ ਮੰਡੀ ਦੇ ਆੜ੍ਹਤੀਆਂ ਅਤੇ ਦੁਕਾਨਦਾਰਾਂ ਨੂੰ ਮੰਡੀ ਵਿੱਚ ਸਫਾਈ ਪ੍ਰਬੰਧਾਂ ਬਾਰੇ ਤਾੜਨਾ ਕਰਦਿਆਂ ਚੇਅਰਮੈਨ ਕੁੰਭੜਾ ਨੇ ਕਿਹਾ ਕਿ ਮੰਡੀ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਸਾਰੇ ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਵਿੱਚ ਬਕਾਇਦਾ ਡਸਟਬਿਨ ਰੱਖਣ ਅਤੇ ਆਪਣੀ ਦੁਕਾਨ ਦਾ ਕੂੜਾ ਕਰਕਟ ਜਾਂ ਗਲੀ ਸੜੀ ਸਬਜੀਆਂ ਉਸ ਡਸਟਬਿਨ ਵਿੱਚ ਸੁੱਟਣ| ਉਨ੍ਹਾਂ ਆੜ੍ਹਤੀਆਂ ਨੂੰ ਕਿਹਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਹਰ ਰੋਜ਼ ਤੜਕਸਾਰ ਮੰਡੀ ਵਿੱਚ ਸਬਜੀਆਂ ਅਤੇ ਫਲਾਂ ਦੀ ਬੋਲੀ ਹੋਣ ਉਪਰੰਤ ਸਬਜੀ ਜਾਂ ਫਲ ਖਰੀਦਣ ਵਾਲੇ ਵਿਕਰੇਤਾ ਆੜ੍ਹਤ ਦੀਆਂ ਦੁਕਾਨਾਂ ਦੇ ਆਸ ਪਾਸ ਬੈਠ ਕੇ ਹੀ ਸਬਜੀਆਂ ਦੀ ਛਾਂਟੀ ਕਰਦੇ ਹਨ ਅਤੇ ਖਰਾਬ ਜਾਂ ਗਲੀ ਸੜੀ ਸਬਜੀਆਂ ਜਾਂ ਫਲ ਉਥੇ ਹੀ ਆੜ੍ਹਤ ਦੀਆਂ ਦੁਕਾਨਾਂ ਦੇ ਬਾਹਰ ਸੁੱਟ ਕੇ ਚਲੇ ਜਾਂਦੇ ਹਨ| ਅਜਿਹੇ ਵਿਕਰੇਤਾਵਾਂ ਵੱਲੋਂ ਫੈਲਾਈ ਗਈ ਗੰਦਗੀ ਦੇ ਲਈ ਸਬੰਧਿਤ ਆੜ੍ਹਤੀ ਹੀ ਜਿੰਮੇਵਾਰ ਹੋਵੇਗਾ| ਇਸ ਲਈ ਆੜ੍ਹਤੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਆੜ੍ਹਤ ਦੀਆਂ ਦੁਕਾਨਾਂ ਵਿੱਚ ਡਸਟਬਿਨ ਜਰੂਰ ਲਗਾਉਣ|
ਚੇਅਰਮੈਨ ਬਲਜੀਤ ਸਿੰਘ ਕੁੰਭੜਾ ਨੇ ਆੜ੍ਹਤੀਆਂ ਅਤੇ ਦੁਕਾਨਦਾਰਾਂ ਨੂੰ ਇਹ ਵੀ ਕਿ ਮੰਡੀ ਵਿੱਚ ਆਉਣ ਵਾਲੇ ਗ੍ਰਾਹਕਾਂ ਨੂੰ ਘਟੀਆ ਸਮਾਨ ਨਾ ਵੇਚਿਆ ਜਾਵੇ| ਘਟੀਆ ਅਤੇ ਗਲੀ ਸੜੀ ਸਬਜੀਆਂ ਜਾਂ ਫਲ ਫਰੂਟ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|
ਉਨ੍ਹਾਂ ਆੜ੍ਹਤੀਆਂ ਨੂੰ ਕਿਹਾ ਕਿ ਸਬਜੀ ਮੰਡੀ ਸਬੰਧੀ ਕੋਈ ਵੀ ਸਮੱਸਿਆ ਜਾਂ ਸ਼ਿਕਾਇਤ ਮਾਰਕੀਟ ਕਮੇਟੀ ਦੇ ਦਫਤਰ ਵਿੱਚ ਹੀ ਕੀਤੀ ਜਾਵੇ ਅਤੇ ਜਿਹੜੇ ਕਿਸੇ ਵੀ ਰਾਜਨੀਤਕ ਪਾਰਟੀਆਂ ਦੇ ਆਗੂ ਮੰਡੀ ਵਿੱਚ ਆ ਕੇ ਫੋਟੋਆਂ ਖਿਚਵਾ ਕੇ ਗੁੰਮਰਾਹਕੁਨ ਪ੍ਰਚਾਰ ਕਰਦੇ ਹਨ, ਉਨ੍ਹਾਂ ਤੋਂ ਗੁਰੇਜ਼ ਕੀਤਾ ਜਾਵੇ| ਉਨ੍ਹਾਂ ਕਿਹਾ ਕਿ ਸਬਜੀ ਮੰਡੀ ਦੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਜਾਂ ਸ਼ਿਕਾਇਤਾਂ ਦਾ ਨਿਪਟਾਰਾ ਮਾਰਕੀਟ ਕਮੇਟੀ ਨੇ ਹੀ ਕਰਨਾ ਹੈ| ਉਨ੍ਹਾਂ ਆੜ੍ਹਤੀਆਂ ਨੂੰ ਇਹ ਤਾੜਨਾ ਵੀ ਕੀਤੀ ਕਿ ਸਬਜੀ ਮੰਡੀ ਵਿੱਚ ਕਿਸੇ ਪ੍ਰਕਾਰ ਦੀ ਲਾਪਰਵਾਹੀ ਜਾਂ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ| ਅਚਨਚੇਤ ਚੈਕਿੰਗ ਦੌਰਾਨ ਜਿਹੜੇ ਵੀ ਆੜ੍ਹਤੀ ਗਲਤ ਪਾਏ ਜਾਂਦੇ ਹਨ, ਉਨ੍ਹਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ|
ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਮਲਕੀਤ ਸਿੰਘ, ਅਕਾਊਂਟੈਂਟ ਰਾਜਵੀਰ ਸਿੰਘ ਸਮੇਤ ਗੌਰਵ ਕੁਮਾਰ, ਰਜਿੰਦਰ ਕੁਮਾਰ, ਪ੍ਰਦੀਪ ਕੁਮਾਰ, ਸੋਹਣ ਲਾਲ, ਸ਼ਿਵ ਕੁਮਾਰ, ਪਵਨ ਕੁਮਾਰ ਅਤੇ ਹੋਰ ਕਈ ਆੜ੍ਹਤੀ ਵੀ ਹਾਜ਼ਰ ਸਨ|

Leave a Reply

Your email address will not be published. Required fields are marked *