Market Committee Saneta honoured Dr. Anwar Hussain

25-anwar

ਮਾਰਕੀਟ ਕਮੇਟੀ ਸਨੇਟਾ ਵਲੋਂ ਡਾ. ਅਨਵਰ ਹੁਸੈਨ ਦਾ ਸਨਮਾਨ
ਐਸ ਏ ਐਸ ਨਗਰ, 25 ਸਤੰਬਰ : ਪਿੰਡ ਸਨੇਟਾ ਵਿਖੇ ਮਾਰਕੀਟ ਕਮੇਟੀ ਵਲੋਂ ਡਾ. ਅਨਵਰ ਹੁਸੈਨ ਚੇਅਰਮੈਨ ਘੱਟ ਗਿਣਤੀਆਂ ਕਾਂਗਰਸ ਜਿਲ੍ਹਾ ਮੁਹਾਲੀ ਨੂੰ ਦੂਜੀ ਵਾਰ ਚੇਅਰਮੈਨ ਚੁਣੇ ਜਾਣ ਤੇ ਸਨਮਾਨਿਤ ਕੀਤਾ| ਇਸ ਖੁਸ਼ੀ ਵਿੱਚ ਮਾਰਕੀਟ ਕਮੇਟੀ ਵਲੋਂ ਲੱਡੂ ਵੀ ਵੰਡੇ ਗਏ| ਇਸ ਮੌਕੇ ਵਿਸ਼ੇਸ਼ ਤੌਰ ਤੇ ਚੌਧਰੀ ਰਾਮ ਆਸਰਾ ਜਨ. ਸਕੱਤਰ ਕਿਸਾਨ ਸੈਲ ਕਾਂਗਰਸ ਪੰਜਾਬ, ਚੌਧਰੀ ਗਿਆਨ ਸਿੰਘ ਸਾਬਕਾ ਸਰਪੰਚ ਪਿੰਡ ਸਨੇਟਾ, ਸੰਜੀਵ ਵਰਮਾ ਜੱਗੀ ਧੀਰ ਪੁਰ, ਅੰਕੁਸ਼ ਨੇ ਵਿਸ਼ੇਸ਼ ਤੌਰ ਤੇ ਪੰਜਾਬ ਦੇਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਚੇਅਰਮੈਨ ਦਿਲਬਰ ਮੁਹੰਮਦ ਖਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ| ਉਨ੍ਹਾਂ ਕਿਹਾ ਕਿ ਡਾ. ਅਨਵਰ ਹੁਸੈਨ ਨੂੰ ਦੂਜੀ ਵਾਰ ਚੇਅਰਮੇਨ ਲਾ ਕੇ ਸਾਰੇ ਪਿੰਡ ਦਾ ਜਿਲ੍ਹਾ ਮੁਹਾਲੀ ਦਾ ਮਾਣ ਵਧਾਇਆ ਅਤੇ ਵਿਸ਼ਵਾਸ਼ ਦੁਆਇਆ ਕਿ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਸਦਕਾ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੇਗੀ| ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਕ ਇੱਕ ਵੋਟ ਕੈਪਟਨ ਅਮਰਿੰਦਰ ਸਿੰਘ ਦੁਆਰਾ ਭੇਜੇ ਗਏ ਨੁਮਾਇੰਦਿਆਂ ਨੂੰ ਪਾਈ ਜਾਵੇਗੀ|
ਇਸ ਮੌਕੇ ਡਾ. ਅਨਵਰ ਹੁਸੈਨ ਨੇ ਸਾਰੇ ਪਿੰਡ ਵਾਸੀਆਂ ਅਤੇ ਮਾਰਕੀਟ ਕਮੇਟੀ ਦਾ ਧੰਨਵਾਦ ਕੀਤਾ ਅਤੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਆਪਣੇ ਇਲਾਕੇ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਦਿਨ ਰਾਤ ਇੱਕ ਕਰ ਦੇਣਗੇ|
ਇਸ ਮੌਕੇ ਬਹਾਦਰ ਸਿੰਘ ਮੈਂਬਰ ਪੰਚਾਇਤ ਸਨੇਟਾ, ਮੱਖਣ, ਲਾਲੀ, ਕਾਲਾ, ਸੋਨੂੰ, ਰਿੰਕੂ, ਦਰਾਲੀ ਤੋਂ ਮੁਹੰਮਦ ਸਲੀਨ, ਸੋਨੀ ਗੋਬਿੰਦਗੜ੍ਹ, ਰਜੇਸ਼, ਅਲੀ ਮੁਹੰਮਦ, ਗੁਲਾਮ ਰਸੂਲ, ਆਸ਼ੂ ਸਨੇਟਾ, ਮੰਨੂੰ ਸਨੇਟਾ, ਤਨਵੀਰ, ਹਰੀ ਸਿੰਘ ਧੀਰਪੁਰ, ਮਨਮੋਹਨ ਵਰਮਾ, ਗੁਰਜੰਟ ਚਾਓਮਾਜਰਾ, ਭੁਪਿੰਦਰ ਚਾਓਮਾਜਰਾ ਆਦਿ ਵੀ ਹਾਜਿਰ ਸਨ|

Leave a Reply

Your email address will not be published. Required fields are marked *