Mata Jarnail Kaur distributed T-shirts to school students on her 89th Birthday to promote sports

20hardev

89ਵੇਂ ਜਨਮ ਦਿਨ ਮੌਕੇ ਮਾਤਾ ਜਰਨੈਲ ਕੌਰ ਨੇ ਬੱਚਿਆਂ ਨੂੰ ਵੰਡੀਆਂ ਟੀ-ਸ਼ਰਟਾਂ, ਨਿੱਕਰਾਂ
ਐਸ ਏ ਐਸ ਨਗਰ, 20 ਅਗਸਤ (ਕੁਲਦੀਪ ਸਿੰਘ) ਪੂਡਾ ਦੇ ਸਾਬਕਾ ਏ ਸੀ ਏ ਪ੍ਰੋਜੈਕਟਸ ਸ੍ਰ. ਹਰਦੇਵ ਸਿੰਘ ਵਲੋਂ ਆਪਣੀ ਮਾਤਾ ਜੀ ਜਰਨੈਲ ਕੌਰ ਦਾ 89ਵਾਂ ਜਨਮ ਦਿਨ ਸਰਕਾਰੀ ਹਾਈ ਸਕੂਲ, ਮੌਲੀ ਬੈਦਵਾਨ ਸੈਕਟਰ 80 ਮੁਹਾਲੀ ਵਿਖੇ ਮਨਾਇਆ ਗਿਆ| ਇਸ ਮੌਕੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ 12 ਬੱਚਿਆਂ ਨੂੰ ਸਪੋਰਟਸ ਟੀ-ਸ਼ਰਟਾਂ ਅਤੇ ਨਿੱਕਰਾਂ ਵੰਡੀਆਂ ਗਈਆਂ| ਮਾਤਾ ਜਰਨੈਲ ਕੌਰ ਵਲੋਂ ਸਕੂਲ ਵਿੱਚ ਪੌਦੇ ਵੀ ਲਗਾਏ ਗਏ ਅਤੇ ਬੱਚਿਆਂ ਨੂੰ ਲੱਡੂ ਵੰਡ ਕੇ ਆਪਣੀ ਖੁਸ਼ੀ ਸਾਂਝੀ ਕੀਤੀ|
ਜਿਕਰਯੋਗ ਹੈ ਕਿ ਮਾਤਾ ਜਰਨੈਲ ਕੌਰ ਵਲੋਂ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਆਪਣਾ ਜਨਮ ਦਿਨ ਮਨਾਇਆ ਜਾਂਦਾ ਹੈ| ਹਰ ਸਾਲ ਬੱਚਿਆਂ ਦੀਆਂ ਨਿਤ ਲੋੜਾਂ ਦੀਆਂ ਚੀਜ਼ਾਂ ਜਿਵੇਂ ਕਿ ਲਿਖਣ ਸਮੱਗਰੀ, ਬੱਚਿਆਂ ਦੇ ਬੈਠਣ ਲਈ ਟਾਟ, ਬੈਂਚ ਜਾਂ ਸਕੂਲ ਵਿੱਚ ਵਾਟਰ ਕੂਲਰ ਆਦਿ ਦਾਨ ਦਿੱਤਾ ਜਾਂਦਾ ਹੈ|
ਇਸ ਮੌਕੇ ਰਿਟਾ. ਏ ਸੀ ਏ ਪੂਡਾ  ਸ੍ਰ. ਹਰਦੇਵ ਸਿੰਘ ਨੇ ਦਤੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਅਜਿਹੇ ਕਾਰਜ ਕਰਕੇ ਬੜੀ ਖੁਸ਼ੀ ਪ੍ਰਾਪਤ ਹੁੰਦੀ ਹੈ| ਇੱਥੇ ਇਹ ਵੀ ਜਿਕਰਯੋਗ ਹੈ ਕਿ ਮਾਤਾ ਜਰਨੈਲ ਕੌਰ ਦੇ ਛੋਟੇ ਪੁੱਤਰ ਡਾ. ਜੋਗਾ ਸਿੰਘ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੇ ਚਾਂਸਲਰ ਹਨ

Leave a Reply

Your email address will not be published. Required fields are marked *