Mata Sahib Kaur College of Nursing students given training by Red Cross Society

ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੁਹਾਲੀ ਵਿਖੇ ਰੈਡ ਕਰਾੱਸ ਸੋਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਟ੍ਰੇਨਿੰਗ
ਐਸ ਏ ਐਸ ਨਗਰ, 30 ਸਤੰਬਰ (                ) ਕੁਦਰਤੀ ਆਫ਼ਤਾਂ ਵੇਲੇ ਲੋੜੀਂਦੀ ਮੁਢਲੀ ਸਹਾਇਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੁਹਾਲੀ ਨੇ ਮਿਤੀ 29 ਅਤੇ 30 ਸਤੰਬਰ 2016 ਨੂੰ ਦੋ ਦਿਨਾਂ ਦੀ ਟ੍ਰੇਨਿੰਗ ਆਯੋਜਿਤ ਕੀਤੀ| ਇਹ ਟ੍ਰੇਨਿੰਗ ਰੈਡ ਕਰਾਸ ਸੋਸਾਇਟੀ, ਪੰਜਾਬ ਦੇ ਸਹਿਯੋਗ ਨਾਲ ਕਰਵਾਈ ਗਈ|
ਰੈਡ ਕ੍ਰਾਸ ਸੋਸਾਇਟੀ ਵਲੋਂ ਐਮ.ਐਸ.ਸੀ ਭਾਗ ਦੂਜਾ ਅਤੇ ਬੀ.ਐਸ.ਸੀ. ਭਾਗ ਚੌਥਾ ਦੀਆਂ  ਵਿੱਦਿਆਰਥਣਾਂ ਨੂੰ ਉਨ੍ਹਾਂ ਦੇ ਸਲਾਨਾ ਪੇਪਰਾਂ ਦੀ ਸਮਾਪਤੀ ਉਪਰੰਤ ਇਹ ਟ੍ਰੇਨਿੰਗ ਦਿੱਤੀ ਗਈ ਹੈ| ਇਸ ਟ੍ਰੇਨਿੰਗ ਵਿੱਚ ਕੁੱਲ 66 ਵਿੱਦਿਆਰਥਣਾਂ ਨੇ ਭਾਗ ਲਿਆ| ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਅਚਾਨਕ ਕੁਦਰਤੀ ਆਫ਼ਤਾਂ ਆ ਜਾਣ ਤੇ ਪੀੜਤਾਂ ਦੀ ਮਦਦ ਕਰਕੇ ਉਨ੍ਹਾਂ ਦੀਆਂ ਜਾਨਾਂ ਬਚਾਉਣ ਦੀ ਟ੍ਰੇਨਿੰਗ ਦਿੱਤੀ ਗਈ| ਸ: ਸੁਖਵੰਤ ਸਿੰਘ ਜ਼ਿਲ੍ਹਾ ਟ੍ਰੇਨਿੰਗ ਅਫਸਰ ਨੇ ਸਾਰੀ ਟ੍ਰੇਨਿੰਗ ਬੜੇ ਉਤਸ਼ਾਹ ਅਤੇ ਮਿਹਨਤ ਨਾਲ ਕਰਾਈ ਅਤੇ ਪ੍ਰੈਕਟਿਕਲ ਤੌਰ ਤੇ ਵਿਦਿਆਰਥਣਾਂ ਨੂੰ ਕੁਦਰਤੀ ਆਫਤਾਂ ਅਤੇ ਅਚਾਨਕ ਵਾਪਰੀਆਂ ਘਟਨਾਵਾਂ ਵਿੱਚ ਲੋਕਾਂ ਦੀ ਜਾਨ ਬਚਾਉਣ ਦੀ ਕਲਾ ਸਿਖਾਈ| ਇਸ ਮੌਕੇ ਇੱਕ ਵਿਦਿਆਰਥਣ ਨੂੰ ਅਚਾਨਕ ਵਾਪਰੀ ਨਾਟਕੀ ਘਟਨਾ ਦਾ ਪਾਤਰ ਬਣਾ ਕੇ ਐਮਰਜੈਂਸੀ ਹਾਲਾਤ ਬਣਾਏ ਗਏ ਅਤੇ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਪੀੜਤ ਨੂੰ ਬਚਾਉਣ ਲਈ ਕੀਤੀ ਗਈ ਟ੍ਰੇਨਿੰਗ ਨੂੰ ਇਸ ਸਥਿਤੀ ਵਿੱਚ ਵਰਤਿਆ|

ਪਹਿਲੇ ਦਿਨ ਦੀ ਟ੍ਰੇਨਿੰਗ ਦੌਰਾਨ ਵਿੱਦਿਆਰਥਣਾਂ ਨੂੰ ਸਿਖਾਇਆ ਗਿਆ ਕਿ ਵੱਖ-ਵੱਖ ਹਾਲਾਤਾਂ ਵਿੱਚ ਜਿਵੇਂ ਕਿ ਸੱਪ ਦੇ ਕੱਟਣ ਤੇ, ਸਿਰ ਤੇ ਸੱਟ ਵੱਜ ਜਾਣ ਤੇ, ਅੱਗ ਨਾਲ ਸੜ ਜਾਣ ਤੇ, ਹੱਡੀ ਟੁੱਟਣ ਤੇ, ਪਾਣੀ ਵਿੱਚ ਡੁੱਬ ਜਾਣ ਤੇ ਅਤੇ ਦਿੱਲ ਦਾ ਦੌਰਾ ਪੈਣ ਤੇ ਕਿਸ ਤਰ੍ਹਾਂ ਪੀੜਤਾਂ ਦੀ ਮਦਦ ਕੀਤੀ ਜਾ ਸਕਦੀ ਹੈ| ਸੋਸਾਇਟੀ ਵਲੋਂ ਦੂਸਰੇ ਦਿਨ ਵਿਦਿਆਰਥਣਾਂ ਨੂੰ ਦਿੱਤੀ ਗਈ ਟ੍ਰੇਨਿੰਗ ਦਾ ਇਮਤਿਹਾਨ ਲਿਆ ਗਿਆ ਜੋ ਕਿ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਦਿਖਾਉਂਦੇ ਹੋਏ ਪਾਸ ਕੀਤਾ|
ਇੱਥੇ ਜਿਕਰਯੋਗ ਹੈ ਕਿ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਵਲੋਂ ਸਮੇਂ ਸਮੇਂ ਸਿਰ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਰਾਹੀਂ ਪ੍ਰੈਕਟਿਕਲ ਤੌਰ ਤੇ ਨਰਸਿੰਗ ਦੀਆਂ ਵਿਦਿਆਰਥਣਾਂ ਨੂੰ ਆਪਣੇ ਕਿੱਤੇ ਬਾਰੇ ਵਧੀਆ ਟ੍ਰੇਨਿੰਗ ਮਿਲ ਸਕੇ|

ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੁਹਾਲੀ ਦੇ ਚੇਅਰਮੈਨ  ਸ: ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਵਾਲੀਆ, ਪ੍ਰਿੰਸੀਪਲ ਡਾ: ਰਜਿੰਦਰ ਕੌਰ ਢੱਡਾ ਅਤੇ ਜ਼ਿਲ੍ਹਾ ਟ੍ਰੇਨਿੰਗ ਅਫਸਰ ਸ: ਸੁਖਵੰਤ ਸਿੰਘ ਨੇ ਟ੍ਰੇਨਿੰਗ ਦੇ ਅੰਤ ਵਿੱਚ ਵਿਦਿਆਰਥਣਾਂ ਨੂੰ ਅਗਾਂਹ ਵਧ ਕੇ ਪੀੜਤਾਂ ਦੀ ਮਦਦ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਦੇ ਉਜ਼ਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ|

Leave a Reply

Your email address will not be published. Required fields are marked *