Medanta, The Medicity Gurgaon organised Placement Camp at Mata Sahib Kaur College of Nursing, Mohali

matasahib

ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ਮੇਦਾਂਤਾ, ਦਿ ਮੈਡੀਸਿਟੀ ਗੁੜਗਾਓਂ ਨੇ ਲਗਾਇਆ ਪਲੇਸਮੈਂਟ ਕੈਂਪ, 57 ਵਿਦਿਆਰਥਣਾਂ ਨੂੰ ਦਿੱਤੇ ਨਿਯੁਕਤੀ ਪੱਤਰ

ਐਸ ਏ ਐਸ ਨਗਰ, 27 ਸਤੰਬਰ (ਸਤਵਿੰਦਰ ਸਿੰਘ ਧੜਾਕ) ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ਅੱਜ ਭਾਰਤ ਦੇ ਮਸ਼ਹੂਰ ਹਸਪਤਾਲ ਮੇਦਾਂਤਾ, ਦਿ ਮੈਡੀਸਿਟੀ, ਗੁੜਗਾਓਂ ਤੋਂ ਆਈ ਟੀਮ ਨੇ ਬੀ ਐਸ ਸੀ ਭਾਗ ਚੌਥਾ ਅਤੇ ਪੋਸਟ ਬੇਸਿਕ ਬੀ ਐਸ ਸੀ ਭਾਗ ਦੂਜਾ ਦੀਆਂ ਵਿਦਿਆਰਥਣਾਂ ਦੀ ਪਲੇਸਮੈਂਟ ਵਾਸਤੇ ਕੈਂਪਸ ਇੰਟਰਵਿਊ ਰੱਖਿਆ| ਮੇਦਾਂਤਾ ਦਿ ਮੈਡੀਸਿਟੀ ਗੁੜਗਾਓਂ ਵਲੋਂ ਟੀਮ ਮੈਂਬਰ ਮਿਸ ਮੀਨਾਕਸ਼ੀ ਰਾਓ (ਡਿਪਟੀ ਨਰਸਿੰਗ ਸੁਪਰਡੈਂਟ) ਅਤੇ ਮਿਸ ਸੁਜਾਲਾ ਤਮੰਗ (ਸੀਨੀਅਰ ਰਿਕਰੂਟਮੈਂਟ ਸਪੈਸ਼ਲਿਸਟ) ਨੇ ਵਿਦਿਆਰਥਣਾਂ ਨੂੰ ਮੇਦਾਂਤਾ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਪੈਕਜ ਦੀ ਜਾਣਕਾਰੀ ਦਿੱਤੀ| ਇਸ ਦੌਰਾਨ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਦੀਆਂ 57 ਵਿਦਿਆਰਥਣਾਂ ਨੂੰ ਇੰਟਰਵਿਊ ਤੋਂ ਬਾਅਦ ਮੇਦਾਂਤਾ ਵਲੋਂ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਅਤੇ ਮੌਕੇ ਤੇ ਹੀ ਨਿਯੁਕਤੀ ਪੱਤਰ ਵੀ ਦਿੱਤੇ ਗਏ| ਇਸਦੇ ਤਹਿਤ ਬਾਕੀ ਸਹੂਲਤਾਂ ਦੇ ਨਾਲ ਨਾਲ ਵਿਦਿਆਰਥਣਾਂ ਨੂੰ 2.16 ਲੱਖ ਰੁਪਏ ਦਾ ਪੈਕਜ ਦਿੱਤਾ ਗਿਆ ਹੈ|

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਢੱਡਾ ਨੇ ਸਮੂਹ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਇਸ ਪਲੇਸਮੈਂਟ ਲਈ ਸ਼ੁਭਕਾਮਨਾਵਾਂ ਦਿੱਤੀਆਂ| ਵਿਦਿਆਰਥਣਾਂ ਵਲੋਂ ਪਲੇਸਮੈਂਟ ਹੋਣ ਦੀ ਖੁਸ਼ੀ ਵਿੱਚ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਦੇ ਚੇਅਰਮੈਨ ਸ੍ਰ. ਚਰਨਜੀਤ ਸਿੰਘ ਵਾਲੀਆ ਅਤੇ ਐਮ.ਡੀ. ਮੈਡਮ ਜਸਪਿੰਦਰ ਕੌਰ ਵਾਲੀਆ ਨੂੰ ਇੱਕ ਯਾਦ ਨਿਸ਼ਾਨੀ ਦਿੱਤੀ ਗਈ|

ਸ੍ਰ. ਚਰਨਜੀਤ ਸਿੰਘ ਵਾਲੀਆ ਅਤੇ ਮੈਡਮ ਜਸਪਿੰਦਰ ਕੌਰ ਵਾਲੀਆ ਨੇ ਵਿਦਿਆਰਥਣਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਅਤੇ ਮੇਦਾਂਤਾ ਦੀ ਟੀਮ ਦਾ ਧੰਨਵਾਦ ਕੀਤਾ| ਉਨ੍ਹਾਂ ਕਿਹਾ ਕਿ ਕਾਲਜ ਵਲੋਂ ਹਮੇਸ਼ਾਂ ਹੀ ਆਪਣੇ ਵਿਦਿਆਰਥਣਾਂ ਦੀ ਵਧੀਆ ਹਸਪਤਾਲਾਂ ਵਿੱਚ ਪਲੇਸਮੈਂਟ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਂਦੇ ਹਨ ਅਤੇ ਮਾਤਾ ਸਾਹਿਬ ਕੌਰ ਕਾਲਜ ਵਿਦਿਆਰਥਣਾਂ ਦੀ ਪਲੇਸਮੈਂਟ ਦੇ ਮਾਮਲੇ ਵਿੱਚ ਪੰਜਾਬ ਭਰ ਵਿੱਚ ਅੱਵਲ ਹੈ|

Leave a Reply

Your email address will not be published. Required fields are marked *