Meeting of all groups of PSEd.B took notice of leaders using union for self benefit

ਐਸ ਏ ਐਸ ਨਗਰ, 24 ਅਗਸਤ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ਗਰੁੱਪਾਂ ਦੇ ਸਾਥੀਆਂ ਵੱਲੋਂ ਮੁਲਾਜ਼ਮ ਹਿੱਤਾਂ ਲਈ ਇਕੱਠੇ ਕੰਮ ਕਰਨ ਦੇ ਇਰਾਦੇ ਨਾਲ ਅੱਜ ਇਕ ਭਰਵੀ ਮੀਟਿੰਗ ਕੀਤੀ ਗਈ ਜਿਸ ਵਿਚ 150 ਤੋਂ ਵੱਧ ਮੁਲਾਜ਼ਮ ਸ਼ਾਮਿਲ ਹੋਏ | ਮੀਟਿੰਗ ਵਿਚ ਕਈ ਮੁਲਾਜ਼ਮ ਆਗੂਆਂ ਵੱਲੋਂ ਮੁਲਾਜ਼ਮ ਹਿੱਤਾਂ ਦੇ ਵਿਰੁੱਧ ਕੰਮ ਕਰਨ ਅਤੇ ਨਿੱਜੀ ਹਿੱਤਾਂ ਲਈ ਯੂਨੀਅਨ ਨੂੰ ਵਰਤਣ ਦਾ ਗੰਭੀਰ ਨੋਟਿਸ ਲਿਆ ਗਿਆ , ਹਾਜ਼ਰ ਮੁਲਾਜ਼ਮਾਂ ਵੱਲੋਂ ਬੋਰਡ ਮੁਲਾਜ਼ਮਾਂ ਦੇ ਹਿੱਤਾਂ ਲਈ ਰਲ ਕੇ ਕੰਮ ਕਰਨ ਦਾ ਨਿਰਣਾ ਲਿਆ ਗਿਆ  | ਮੀਟਿੰਗ ਵਿਚ ਮੁਲਾਜ਼ਮ ਭਲਾਈ ਗਰੁੱਪ ਦੇ ਆਗੂ ਲਖਵਿੰਦਰ ਸਿੰਘ ਘੜੂੰਆਂ,ਗੁਰਪ੍ਰੀਤ ਸਿੰਘ ਕਾਹਲੋਂ , ਰਣਧੀਰ ਸਿੰਘ ਗੁੱਡੂ ਨੇ ਕਿਹਾ ਕਿ ਸਾਬਕਾ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਦਾ ਮੁਲਾਜ਼ਮ ਭਲਾਈ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਪੰਜ ਮੈਂਬਰੀ ਕਮੇਟੀ ਉਸ ਨੂੰ ਪਹਿਲਾਂ ਹੀ  ਮਿਤੀ 04/08/2016 ਦੀ ਮੀਟਿੰਗ ਵਿਚ ,ਗਰੁੱਪ ਵਿਚੋਂ ਖਾਰਜ ਕਰ ਚੁੱਕੀ ਹੈ | ਇਸੇ ਕਰਕੇ ਹੀ ਉਸ ਵੱਲੋਂ ਬੁਲਾਈ ਗਈ ਮੀਟਿੰਗ ਵਿਚ 20 ਮੁਲਾਜ਼ਮ ਵੀ ਹਾਜ਼ਰ ਨਹੀਂ ਹੋਏ | ਇਹਨਾਂ ਆਗੂਆਂ ਨੇ ਕਿਹਾ ਹੈ ਕਿ ਖੰਗੂੜਾਂ ਮੁਲਾਜ਼ਮ ਭਲਾਈ ਗਰੁੱਪ ਦਾ ਨਾਮ ਲੈਣਾ ਬੰਦ ਕਰ ਦੇਵੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਪੰਮਾਂ,ਪ੍ਰਭਦੀਪ ਸਿੰਘ ਬੋਪਾਰਾਏ,ਗੁਰਦੀਪ ਸਿੰਘ,ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ ਸਾਲਾਂ ਵਿਚ ਮੁਲਾਜ਼ਮ ਭਲਾਈ ਗਰੁੱਪ ਨੂੰ ਛੱਡਣ ਦਾ ਕਾਰਣ ਵੀ ਪਰਵਿੰਦਰ ਸਿੰਘ ਖੰਗੂੜਾ ਦਾ ਯੂਨੀਅਨ ਨੂੰ ਨਿੱਜੀ ਹਿੱਤਾਂ ਲਈ ਵਰਤਣਾ ਸੀ| ਮੀਟਿੰਗ ਵਿਚ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸਤਵੀਰ ਸਿੰਘ ਬਸਾਤੀ ,ਅਮਰਿੰਦਰ ਸਿੰਘ,ਮਨੋਜ ਕੁਮਾਰ ਰਾਣਾ ਅਤੇ ਗੁਰਇਕਬਾਲ ਸਿੰਘ ਸੋਢੀ ਨੇ ਕਿਹਾ ਕਿ ਅੱਜ ਦਾ ਇਕੱਠ ਕਰਨ ਦਾ ਮਕਸਦ ਯੂਨੀਅਨ ਨੂੰ ਨਿੱਜੀ ਹਿੱਤਾਂ ਲਈ ਵਰਤਣ ਵਾਲਿਆਂ ਨੂੰ ਸਾਈਡ ਕਰਨਾ ਹੀ ਬਣਦਾ ਹੈ | ਮੁਲਾਜ਼ਮਾਂ ਨੇ ਬੋਰਡ ਦੇ ਵਿੱਤੀ ਹਾਲਾਤ ਤੇ ਚਿੰਤਾ ਪ੍ਰਗਟ ਕੀਤੀ ਅਤੇ ਬੋਰਡ ਵੱਲੋਂ ਪਿਛਲੇ ਸਮੇਂ ਵਿਚ ਰੈਗੂਲਰ ਕੀਤੇ ਗਏ 57 ਪਲੱਸ 9 ਮੁਲਾਜ਼ਮ, ਕੰਟਰੈਕਟ ਆਧਾਰ ਤੇ ਕੰਮ ਕਰ ਰਹੇ ਮੁਲਾਜ਼ਮ ਅਤੇ ਲੇਖਾ ਸ਼ਾਖਾ ਵਿਚ ਚਾਰਜਸ਼ੀਟ ਕੀਤੇ ਗਏ ਮੁਲਾਜ਼ਮੇ ਦੇ ਮਸਲੇ ਤੇ ਵੀ ਗੱਲ ਕੀਤੀ |

Leave a Reply

Your email address will not be published. Required fields are marked *