Members of The Press Club and Distt. Press club Mohali meeting on the sad demise of President Sodhi’s mother

press-club

ਪੱਤਰਕਾਰ ਦਰਸ਼ਨ ਸਿੰਘ ਸੋਢੀ ਨੂੰ ਸਦਮਾ, ਮਾਤਾ ਦਾ ਦਿਹਾਂਤ

ਐਸ ਏ ਐਸ ਨਗਰ, 12 ਸਤੰਬਰ : ਪੰਜਾਬੀ ਟ੍ਰਿਬਿਊਨ ਦੇ ਮੁਹਾਲੀ ਤੋਂ ਪੱਤਰਕਾਰ ਸ੍ਰ. ਦਰਸ਼ਨ ਸਿੰਘ ਸੋਢੀ, ਪ੍ਰਧਾਨ ਜਿਲ੍ਹਾ ਪ੍ਰੈਸ ਕਲੱਬ ਐਸ ਏ ਐਸ ਨਗਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਜੀ ਬੀਬੀ ਅਜਮੇਰ ਕੌਰ ਦਾ ਅੱਜ ਦਿਹਾਂਤ ਹੋ ਗਿਆ| ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਅੱਜ ਸਵੇਰੇ ਉਨ੍ਹਾਂ ਨੇ ਆਪਣੇ ਆਖਰੀ ਸਾਹ ਲਏ| ਉਨ੍ਹਾਂ ਦਾ ਸਸਕਾਰ ਬਹਾਦਰਗੜ੍ਹ, ਪਟਿਆਲਾ ਵਿਖੇ ਅੱਜ ਕੀਤਾ ਗਿਆ|
ਅੱਜ ਦਿ ਪ੍ਰੈਸ ਕਲੱਬ ਮੁਹਾਲੀ ਅਤੇ ਜਿਲ੍ਹਾ ਪ੍ਰੈਸ ਕਲੱਬ ਮੁਹਾਲੀ ਦੇ ਮੈਂਬਰ ਕਲੱਬ ਦੇ ਦਫਤਰ ਵਿਖੇ ਇਕੱਠੇ ਹੋਏ ਅਤੇ ਸ਼ੋਕ ਸਭਾ ਦਾ ਆਯੋਜਨ ਕੀਤਾ| ਇਸ ਮੌਕੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ ਗਈ|

Leave a Reply

Your email address will not be published. Required fields are marked *