Miscreants damage Ertiga, beat up owner

ਪਹਿਲਾਂ ਗੱਡੀ ਦਾ ਨੁਕਸਾਨ ਕੀਤਾ, ਫਿਰ ਸਾਥੀਆਂ ਨੂੰ ਸੱਦਕੇ ਮਾਰ ਕੁਟਾਈ ਕੀਤੀ
ਐਸ ਏ ਐਸ ਨਗਰ, 18 ਸਤੰਬਰ (ਕੁਲਦੀਪ ਸਿੰਘ) ਸਥਾਨਕ ਫੇਜ਼ 2 ਵਿੱਚ ਕੁੱਝ ਸ਼ਰਾਰਤੀ ਤੱਤਾਂ ਨੇ ਚੰਡੀਗੜ੍ਹ ਦੇ ਇੱਕ ਵਪਾਰੀ ਦੀ ਗੱਡੀ ਵਿੱਚ ਟੱਕਰ ਮਾਰ ਕੇ ਪਹਿਲਾਂ ਤਾਂ ਉਸਦੀ ਗੱਡੀ ਦਾ ਨੁਕਸਾਨ ਕੀਤਾ, ਫਿਰ ਉਸ ਦੀ ਕੁੱਟਮਾਰ ਕੀਤੀ ਅਤੇ ਉਸਦਾ ਮੋਬਾਈਲ ਵੀ ਭੰਨ ਦਿੱਤਾ|
ਮਾਮਲੇ ਦੀ ਸ਼ੁਰੂਆਤ ਕਮਲਾ ਮਾਰਕੀਟ ਫੇਜ਼-1 ਤੋਂ ਹੋਈ ਜਿੱਥੈ ਉਕਤ ਵਪਾਰੀ ਦੀ ਆਰਟਿਗਾ ਕਾਰ ਨੂੰ ਇੱਕ ਰੇਹੜੇ ਨੇ ਟੱਕਰ ਮਾਰ ਦਿੱਤੀ| ਮਾਰਕੀਟ ਵਿੱਚ ਦੱਸਿਆ ਗਿਆ ਕਿ ਰੇਹੜਾ ਆਰਟਿਗਾ ਵਿੱਚ ਜਾ  ਵੱਜਿਆ ਜਿਸ ਨਾਲ ਆਰਟਿਗਾ ਦਾ ਬੋਨਟ ਨੁਕਸਾਨਿਆ ਗਿਆ| ਇਸ ਤੋਂ ਬਾਅਦ ਰੇਹੜੇ ਵਾਲੇ ਅਤੇ ਆਰਟਿਗਾ ਵਾਲੇ ਵਿੱਚ ਤਨਾਤਨੀ ਹੋ ਗਈ| ਰੇਹੜੇ ਵਾਲੇ ਨੇ ਆਪਣੇ ਕੁੱਝ ਸਾਥੀਆਂ ਨੂੰ ਸੱਦ ਕੇ ਫੇਜ਼ 2  ਦੇ ਨਜ਼ਦੀਕ ਆਰਟਿਗਾ ਦੇ ਮਾਲਿਕ ਨਾਲ ਮਾਰ ਕੁੱਟ ਕੀਤੀ ਅਤੇ ਮੋਬਾਇਲ ਤੋੜ ਦਿੱਤਾ| ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲੀਸ ਨੇ ਮਾਰ ਕੁਟਾਈ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ |
ਆਰਟਿਗਾ  ਦੇ ਮਾਲਿਕ ਵਿਵੇਕ ਕੁਮਾਰ  ਨੇ ਦੱਸਿਆ ਕਿ ਪੁਲੀਸ ਦੇ ਆਉਣ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸਦੇ ਨੁਕਸਾਨ ਦੀ ਭਰਪਾਈ ਕੀਤੀ ਅਤੇ  ਮਾਫੀ ਮੰਗੀ| ਦੋਨਾਂ ਗਰੁਪਾਂ ਵਿੱਚ ਸਮੱਝੌਤਾ ਹੋਣ ਕਾਰਨ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ |

Leave a Reply

Your email address will not be published. Required fields are marked *