Miscreants failed to spoil IPTA’s conference in Indore

ਇੰਦੋਰ ਵਿਖੇ ਇਪਟਾ ਦੇ ਚੱਲ ਰਹੇ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਅਤੇ ਸਭਿਆਚਾਰਕ ਮੇਲਾ ਦੇ ਆਖਰੀ ਦਿਨ ਖਲਲ ਪਾਉੇਣ ਆਏ ਸ਼ਰਾਰਤੀ ਅਨਸਰਾਂ ਨੂੰ ਖਦੇੜਿਆਂ ਇਪਟਾ ਦੇ ਕਾਰਕੁੰਨਾਂ ਨੇ

ਇੰਦੋਰ ਵਿਖੇ ਇਪਟਾ ਦੇ ਚੱਲ ਰਹੇ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਅਤੇ ਸਭਿਆਚਾਰਕ ਮੇਲੇ ਦੇ ਆਖਰੀ ਦਿਨ ਖਲਲ ਪਾਉੇਣ ਆਏ ਕਥਿਤ ਹਿੰਦੂਵਾਦੀ ਸ਼ਰਾਰਤੀ ਨੂੰ ਇਪਟਾ ਦੇ ਕਾਰਕੁੰਨਾਂ ਨੇ ਉਸ ਸਮੇਂ ਖਦੇੜਿਆ ਜਦ ਬਾਅਦ ਦੁਪਹਿਰ ਇਪਟਾ ਦੀ ਚੋਣ ਤੋਂ ਪਹਿਲਾਂ ਡੈਲੀਗੇਟ ਸ਼ੈਸ਼ਨ ਵਿਚ ਹੋਰਨਾਂ ਮਤਿਆ ਤੋਂ ਇਲਾਵਾ  ਇਪਟਾ ਵੱਲੋਂ ਸਭਿਆਚਰਕ ਪ੍ਰਦੂਸ਼ਣ ਖਿਲਾਫ ਮਤਾ ਪਾਸ ਕੀਤਾ ਜਾ ਰਿਹਾ ਸੀ|ਚੱਲ ਰਹੇ ਸ਼ੈਸ਼ਨ ਦੌਰਾਨ ਭਾਰਤ ਸਵੀਮਾਨ ਸੰਗਠਨ ਦੇ ਪੰਦਰਾਂ ਦੇ ਕਰੀਬ ਹਿੰਦੂਵਾਦੀ ਹੱਥ ਵਿਚ ਤਰੰਗੇ ਝੰਡੇ ਲੈ ਕੇ ਇਪਟਾ ਮੁਰਦਾਬਾਦ ਦੇ ਨਾਹਰੇ ਲਾਉਂਦੇ ਹੋਏ  ਜਬਰਦਸਤੀ ਹਾਲ ਵਿਚ ਦਾਖਿਲ ਹੋ ਗਏ ਅਤੇ ਹਾਜ਼ਿਰ ਭਾਰਤ ਭਰ ਤੋਂ ਆਏ ਇਪਟਾ ਕਰਮੀਆਂ ਨੂੰ ਭਾਰਤ ਮਾਤਾ ਦੀ ਜੈ ਦੇ ਨਾਹਰੇ ਲਾਉਣ ਲਈ ਕਹਿਣ ਲੱਗੇ|

ਇਪਟਾ ਦੇ ਕਰਮੀ ਕਹਿ ਰਹੇ ਸਨ ਕਿ ਭਾਰਤ ਮਾਤਾ ਦੀ ਜੈ ਸੀ, ਹੈ ਅਤੇ ਰਹੇਗੀ| ਇਸ ਦੌਰਾਨ ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਸਟੇਜ ‘ਤੇ ਕਬਜ਼ਾ ਕਰ ਲਿਆ ਅਤੇ ਸਟੇਜ ‘ਤੇ ਬੈਠੇ ਪ੍ਰਧਾਨਗੀ ਮੰਡਲ ਅਤੇ ਹੋਰਾਂ ਨਾਲ ਨਾਲ ਧੱਕਾ-ਮੁੱਕੀ ਅਤੇ ਗਾਲੀ-ਗਲੋਚ ਕਰਨ ਲੱਗੇ| ਇਸ ਤੋਂ ਤੈਸ਼ ਵਿਚ ਆਏ ਇਪਟਾ ਦੇ ਕਾਰਕੁੰਨ ਭਾਰਤ ਸਵੀਮਾਨ ਸੰਗਠਨ ਦੇ ਸ਼ਰਾਰਤੀ ਅਨਸਰਾਂ ਨੂੰ ਖਦੇੜ ਕੇ ਹਾਲ ਤੋਂ ਬਾਹਰ ਗੇਟ ਤੱਕ ਛੱਡਕੇ ਆਏ|
ਇਪਟਾ ਦੇ ਰਾਸ਼ਟਰੀ ਪ੍ਰਧਾਨ ਡਾ. ਰਣਬੀਰ ਸਿੰਘ (ਜੈਪੁਰ) ਅਤੇ ਜਨਰਲ ਸਕੱਤਰ ਰਾਕੇਸ਼ (ਲ਼ਖਨਊ) ਨੇ ਇਹ ਜਾਣਕਾਰੀ ਦਿੰਦੇ ਕਿਹਾ ਕਿ ਇੰਦੋਰ ਵਿਚ ਇਪਟਾ ਦੇ ਵਿਰੋਧੀ ਪਹਿਲ ਦਿਨ ਤੋਂ ਇਹ ਇਲਜ਼ਾਮ ਲਾਅ ਰਹੇ ਹਨ ਕਿ ਇਪਟਾ ਦੇਸ਼ ਵਿਰੋਧੀ ਕਾਰਵਾਈਆ ਕਰ ਰਹੀ ਹੈ ਅਤੇ ਸਮਾਜ ਵਿਚ ਅਫਰਾ-ਤਫਰੀ ਪੈਦਾ ਕਰ ਰਹੀ ਹੈ ਜਦਕਿ ਇਪਟਾ ਦੱਬੇ-ਕੁਚਲੇ ਵਰਗ ਦੀ ਗੱਲ ਕਰਦੀ ਹੈ|ਸਭ ਲਈ ਇਕਸਾਰ ਸਮਾਨ ਸਿਰਜਣ ਲਈ ਯਤਨਸ਼ੀਲ ਹੈ|

ਜ਼ਿਕਰਯੋਗ ਹੈ ਕਿ ਇਪਟਾ ਦੀ ਤਿੰਨ ਰੋਜ਼ਾ 14 ਵੀਂ ਨੈਸ਼ਨਲ ਕਾਨਫਰੰਸ ਅਤੇ ਕਲਚਰਲ ਫੈਸਟੀਵਲ ਇੰਦੋਰ (ਮੱਧਿਆ ਪ੍ਰਦੇਸ਼) ਵਿਖੇ 2 ਅਕਤੂਬਰ ਤੋਂ 4 ਅਕਤੂਬਰ 2016 ਨੂੰ ਹੋ ਰਹੀ ਸੀ| ਜਿਸ ਵਿਚ ਇਪਟਾ ਪੰਜਾਬ ਦੇ ਦੋ ਦਰਜਨ ਡੈਲੀਗੇਟ ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਸਂਜੀਵਨ ਸਿੰਘ ਅਗਵਾਈ ਪਹੁੰਚੇ ਹੋਏ ਸਨ|ਡੈਲੀਗੇਟਾਂ ਵਿਚ ਹੋਰਨਾਂ ਤੋਂ ਇਲਾਵਾ ਇਪਟਾ ਪੰਜਾਬ ਦੇ ਮੋਢੀ ਕਾਰਕੁਨਾਂ ਵਿਚ ਸ਼ੁਮਾਰ ਸਰਵਰਣ ਸਿੰਘ ਸੰਧੂ, ਗਰੁਦਿਆਲ ਨਿਰਮਾਣ ਅਤੇ ਇਪਟਾ ਪੰਜਾਬ ਦੇ ਨਾਟ-ਕਰਮੀਆਂ ਵੱਲੋਂ ਦਰਬਾਰਾ ਸਿੰਘ,ਪ੍ਰਦੀਪ ਸ਼ਰਮਾਂ, ਵੱਕੀ ਮਹੇਸ਼ਰੀ,  ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਡਾ. ਸਵੈਰਾਜ ਸੰਧੂ,ਕਸ਼ਮੀਰੀ ਲਾਲ, ਬਲਬੀਰ ਮੂਦਲ ਆਦਿ ਸ਼ਾਮਿਲ ਸਨ| ਇਸ ਰਾਸ਼ਟਰੀ ਪੱਧਰ ਦੀ ਕਾਨਫਰੰਸ ਵਿਚ ਪੰਜਾਬ ਤੋਂ ਇਲਾਵਾ ਯੂ.ਪੀ., ਬਿਹਾਰ, ਤੇਲੀਨਗਾਨਾ, ਛਤੀਸਗੜ੍ਹ, ਐਮ.ਪੀ., ਉਤਰਖੰਡ, ਝਾਰਖੰਡ, ਤਾਮੀਲਨਾਡੂ, ਪਾਂਡੀਚਰੀ, ਓੜੀਸਾ, ਜੰਮੂ ਅਤੇ ਕਸ਼ਮੀਰ, ਕੇਰਲ, ਦਿੱਲੀ, ਬੰਗਾਲ, ਮੁੰਬਈ, ਚੰਡੀਗੜ੍ਹ, ਰਾਜਸਥਾਨ ਦੇ ਭਾਰਤ ਦੇ ਵੱਖ-ਵੱਖ 22 ਸੂਬਿਆਂ ਵਿਚੋਂ 700 ਦੇ ਕਰੀਬ ਨਾਟ-ਕਰਮੀ ਅਤੇ ਕਲਾਕਾਰ ਨੇ ਸ਼ਿਰਕਤ ਕੀਤੀ|

Leave a Reply

Your email address will not be published. Required fields are marked *