MLA Sidhu celebrated Rakhi with girls and ladies of vill. Balongi

18sidhu

ਐਸ ਏ ਐਸ ਨਗਰ, 18 ਅਗਸਤ (ਕੁਲਦੀਪ ਸਿੰਘ) ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਪਿੰਡ ਸੋਹਾਣਾਂ, ਬਲੌਂਗੀ, ਫੇਜ਼-9, ਫੇਜ਼-1 , ਸੈਕਟਰ-71 ਅਤੇ ਸ਼ਾਹੀ ਮਾਜਰਾ ਵਿਖੇ ਵਿਸੇਸ਼ ਤੌਰ ਤੇ ਜਾ ਕੇ ਭੈਣਾਂ ਨਾਲ ਇਹ ਤਿਉਹਾਰ ਮਨਾਇਆ | ਵਿਧਾਇਕ ਸ੍ਰੀ ਸਿੱਧੂ ਨੇ ਇਕੱਤਰ ਹੋਈਆਂ ਭੈਣਾਂ ਅਤੇ ਬੱਚੀਆਂ ਤੋਂ ਰੱਖੜੀ ਬਨ੍ਹਵਾਈ ਅਤੇ ਆਪਣਾ ਆਸ਼ੀਰਵਾਦ ਦਿੱਤਾ | ਸ੍ਰੀ ਸਿੱਧੂ ਨੇ ਇਸ ਮੌਕੇ ਰੱਖੜੀ ਬੰਨਣ ਵਾਲੀਆਂ ਭੈਣਾਂ ਅਤੇ ਬੱਚੀਆਂ ਨੂੰ ਆਪਣੇ ਵੱਲੋਂ ਇੱਕ-ਇੱਕ ਸੂਟ ਤੋਹਫੇ ਵਜੋਂ ਭੇਟ ਕੀਤਾ | ਇਸ ਮੌਕੇ ਬੋਲਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਇਨ੍ਹਾਂ ਬੱਚੀਆਂ ਕੋਲੋਂ ਰੱਖੜੀ ਬਨ੍ਹਵਾ ਕੇ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਰੱਖੜੀ ਦੇ ਤਿਉਹਾਰ ਦੀ ਸਾਡੇ ਦੇਸ ਵਿੱਚ ਬਹੁਤ ਵੱਡੀ ਮਹੱਤਤਾ ਹੈ ਅਤੇ ਇਸ ਦਿਨ ਨੂੰ ਭਾਈ-ਭੈਣ ਦੇ ਆਪਸੀ ਪ੍ਰੇਮ ਦੇ ਤਿਉਹਾਰ ਵਜੋਂ ਵੀ ਜਾਣਿਆਂ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਾਡੇ ਦੇਸ ਅੰਦਰ ਚਾਹੇ ਹੋਰ ਕਿੰਨੇ ਵੀ ਤਿਉਹਾਰ ਮਨਾਏ ਜਾਂਦੇ ਹਨ ਪਰ ਰੱਖੜੀ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ ਜਿਸ ਦੀ ਉਡੀਕ ਸਾਰੀਆਂ ਭੈਣਾਂ ਅਤੇ ਵੀਰਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸਾਡੇ ਅਜੌਕੇ ਬੱਚੇ ਪੱਛਮੀ ਸੱਭਿਆਚਾਰ ਪਿੱਛੇ ਲਗ ਕੇ ਆਪਣੀ ਮਹਾਨ ਵਿਰਾਸਤ ਨੂੰ ਭੁਲਦੇ ਜਾ ਰਹੇ ਹਨ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਤੇ ਅਜਿਹੇ ਵਿੱਚ ਰੱਖੜੀ ਦੇ ਤਿਉਹਾਰ ਵਰਗੇ ਪਰਬ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਹਨ | ਇਸ ਮੌਕੇ ਉਨ੍ਹਾਂ ਨਾਲ ਸੂਬਾ ਸਕੱਤਰ ਚੌਧਰੀ ਹਰੀਪਾਲ ਚੋਲ•ਟਾ, ਮੀਤ ਪ੍ਰਧਾਨ ਜ਼ਿਲ•ਾ ਕਾਂਗਰਸ ਕਮੇਟੀ ਮੁਹਾਲੀ ਗੁਰਚਰਨ ਸਿੰਘ ਭਮਰਾ, ਅਮਰਜੀਤ ਸਿੰਘ ਜੀਤੀ ਸਿੱਧੂ, ਜੋਗਿੰਦਰ ਸਿੰਘ ਧਾਲੀਵਾਲ, ਐਚ.ਐਸ. ਢਿੱਲੋਂ ਅਤੇ ਸਤਪਾਲ ਸਿੰਘ ਮੌਜੂਦ ਸਨ |

Leave a Reply

Your email address will not be published. Required fields are marked *