MLA Sidhu has no countable work to claim : Kahlon

kahlon

ਹਲਕਾ ਵਿਧਾਇਕ ਕੋਲ ਕੋਈ ਗਿਣਨਯੋਗ ਪ੍ਰਾਪਤੀ ਨਹੀਂ: ਕਾਹਲੋਂ

ਐਸ.ਏ.ਐਸ.ਨਗਰ, 7 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕਾਂਗਰਸ ਨੇ ਜਿਹੜੇ ਅਕਾਲੀ ਵਰਕਰ ਕਾਂਗਰਸ ਵਿਚ ਸ਼ਾਮਲ ਕਰਨ ਦਾ ਦਾਅਵਾ ਕੀਤਾ ਹੈ, ਉਹਨਾਂ ਦਾ ਅਕਾਲੀ ਦਲ ਨਾਲ ਕੋਈ ਸੰਬੰਧ ਨਹੀਂ ਹੈ| ਕਾਂਗਰਸੀ ਆਗੂਆਂ ਨੇ ਇਹ ਇਕ ਸਿਆਸੀ ਡਰਾਮਾ ਹੀ ਰਚਿਆ ਹੈ|
ਅੱਜ ਇੱਥੇ ਅਕਾਲੀ ਦਲ ਜਿਲ੍ਹਾ ਸ਼ਹਿਰੀ ਦੀ ਇਕ ਮੀਟਿੰਗ ਮੌਕੇ ਬੋਲਦਿਆਂ ਸ੍ਰ.ਕਾਹਲੋਂ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਡਿੱਗਦੇ ਗਰਾਫ  ਨੂੰ ਬਚਾਉਣ ਲਈ ਹੀ ਇਹ ਡਰਾਮੇਬਾਜੀ ਕੀਤੀ ਹੈ| ਉਹਨਾਂ ਦੋਸ਼ ਲਗਾਇਆ ਹੈ ਕਿ ਹਲਕਾ ਵਿਧਾਇਕ ਕੋਲ ਕੋਈ ਗਿਣਯੋਗ ਕੰਮ ਹੀ ਨਹੀਂ ਹੈ ਜੋ ਉਹਨਾਂ ਨੇ ਕਰਵਾਇਆ ਹੋਵੇ ਜਦੋਂ ਕਿ ਅਕਾਲੀ ਸਰਕਾਰ ਵੱਲੋਂ ਕਰਵਾਇਆ ਵਿਕਾਸ ਮੂੰਹੋਂ ਬੋਲਦਾ ਹੈ|
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਵਿਚ ਮੁੜ ਅਕਾਲੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ|ਇਸ ਮੌਕੇ ਇਸਤਰੀ ਅਕਾਲੀ ਦਲ  ਜ਼ਿਲ੍ਹਾ ਮੁਹਾਲੀ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ, ਐਮ ਸੀ ਕੰਵਲਜੀਤ ਸਿੰਘ ਰੂਬੀ, ਕਰਮ ਸਿੰਘ ਬਬਰਾ, ਹਰਮਨ ਸੰਧੂ, ਤੇਜਿੰਦਰ ਸਿੰਘ ਸ਼ੇਰਗਿੱਲ, ਬਿੰਨੀ ਮੁਹਾਲੀ, ਪੰਜਾਬ ਕੰਗ, ਹਰਿੰਦਰ ਖਹਿਰਾ, ਨਸੀਬ ਸਿੱਧੂ, ਰਵਿੰਦਰ ਸ਼ਾਮਪੁਰ ਅਤੇ ਹੋਰ ਮੈਂਬਰ ਹਾਜ਼ਿਰ ਸਨ|

Leave a Reply

Your email address will not be published. Required fields are marked *