MLA Sidhu raised voice against Mobile tower in Mohali

25sidhu

ਐਸ ਏ ਐਸ ਨਗਰ, 25 ਅਗਸਤ : ਸਥਾਨਕ ਫੇਜ਼ 10 ਦੀ ਇੱਕ ਕੋਠੀ ਉੱਤੇ ਲਗਾਏ ਗਏ ਇੱਕ ਨਿਜੀ ਕੰਪਨੀ ਦੇ ਮੋਬਾਇਲ ਟਾਵਰ ਦਾ ਵਿਰੋਧ ਕਰ ਰਹੇ ਇਸ ਫੇਜ਼ ਦੇ ਲੋਕਾਂ ਦੇ ਹੱਕ ਵਿੱਚ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਹਾਅ ਦਾ ਨਾਅਰਾ ਮਾਰਦਿਆਂ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਟਾਵਰ ਇਸ ਖੇਤਰ ਵਿੱਚੋਂ ਜਲਦ ਤੋਂ ਜਲਦ ਨਾ ਹਟਾਇਆ ਗਿਆ ਤਾਂ ਕਾਂਗਰਸ ਪਾਰਟੀ ਇਸ ਫੇਜ਼ ਦੇ ਲੋਕਾ ਨਾਲ ਮਿਲ ਕੇ ਰੋਸ ਧਰਨਾ ਦੇਵੇਗੀ| ਜੇਕਰ ਫੇਰ ਵੀ ਪ੍ਰਸਾਸ਼ਨ ਦੇ ਕੰਨਾਂ ਤੇ ਜੂੰ ਨਾ ਸਰਕੀ ਤਾਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ |

ਵਿਧਾਇਕ ਸਿੱਧੂ ਅੱਜ ਵਿਸੇਸ਼ ਤੌਰ ਤੇ ਫੇਜ਼ 10 ਵਿਖੇ ਪਹੁੰਚੇ ਅਤੇ ਇਸ ਮੋਬਾਇਲ ਟਾਵਰ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਕੋਲੋਂ ਪੂਰੀ ਜਾਣਕਾਰੀ ਹਾਸਿਲ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਭਰੋਸਾ ਵੀ ਦਿਵਾਇਆ |
ਇਸ ਮੌਕੇ ਬੋਲਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਰਿਹਾਇਸ਼ੀ ਖੇਤਰ ਅੰਦਰ ਇਹ ਟਾਵਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ|ਇਸ ਤੋਂ ਨਿਕਲਣ ਵਾਲੀਆਂ ਤਰੰਗਾ ਨਾਲ ਇੱਥੋਂ ਦੇ ਲੋਕਾਂ ਨੂੰ ਕਈ ਭਿਆਨਕ ਬਿਮਾਰੀਆਂ ਲੱਗਣ ਤਾ ਖਤਰਾ ਹੈ ਜਿਸ ਕਾਰਨ ਇਸ ਮੋਬਾਇਲ ਟਾਵਰ ਨੂੰ ਇੱਥੋਂ ਸ਼ਿਫਟ ਕਰਨਾ ਬਹੁਤ ਜ਼ਰੂਰੀ
ਹੈ |

ਉਨ੍ਹਾਂ ਕਿਹਾ ਕਿ ਉਹ ਇੱਥੋਂ ਦੇ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਦੀ ਸਿਹਤ ਨਾ ਬਿਲਕੁਲ ਵੀ ਖਿਲਵਾੜ ਨਹੀਂ ਹੋਣ ਦੇਣਗੇ | ਜੇਕਰ ਪ੍ਰਸਾਸ਼ਨ ਨੇ ਇਹ ਟਾਵਰ ਇੱਥੋਂ ਸ਼ਿਫਟ ਨਾ ਕੀਤਾ ਤਾ ਵੱਡਾ ਸੰਘਰਸ਼ ਵਿੱਢਣ ਤੋਂ ਵੀ ਗੁਰੇਜ਼ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਗਮਾਡਾ ਨੂੰ ਲੋਕਾਂ ਦੀ ਸਲਾਹ ਮਸ਼ਵਰਾ ਕਰਕੇ ਅਜਿਹੇ ਮੋਬਾਇਲ ਟਾਵਰ ਲਗਾਉਣ ਦੀ ਮਨਜੂਰੀ ਦੇਣੀ ਚਾਹੀਦੀ ਹੈ| ਇਨ੍ਹਾਂ ਕਾਰਨ ਲੋਕਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ| ਇਸੇ ਕਾਰਨ ਹੀ ਮਾਨਯੋਗ ਅਦਾਲਤ ਨੇ ਵੀ ਰਿਹਾਇਸ਼ੀ ਖੇਤਰਾਂ ਅੰਦਰ ਅਜਿਹੇ ਟਾਵਰ ਲਗਾਉਣ ਤੇ ਆਪਣਾ ਇਤਰਾਜ਼ ਜਾਹਿਰ ਕੀਤਾ ਹੋਇਆ ਹੈ| ਫੇਰ ਵੀ ਗਮਾਡਾ ਲੋਕਾਂ ਨੂੰ ਵਿਸਵਾਸ਼ ਵਿੱਚ ਲਏ ਬਿਨਾਂ ਹੀ ਅਜਿਹੇ ਟਾਵਰ ਲਗਾਉਣ ਦੀ ਮਨਜ਼ੂਰੀ ਦੇ ਦਿੰਦਾ ਹੈ ਜੋ ਕਿ ਬਹੁਤ ਹੀ ਗਲਤ ਪ੍ਰੰਪਰਾ ਹੈ |

ਇਸ ਮੌਕੇ ਹੋਰਨਾ ਤੋਂ ਇਲਾਵਾ ਹਜਾਰਾ ਸਿੰਘ, ਸੰਜੀਵਨ ਸਿੰਘ, ਬਲਵੰਤ ਸਿੰਘ, ਰੰਜੀਵਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਹਾਜਰ ਸਨ |

Leave a Reply

Your email address will not be published. Required fields are marked *