MLA Sidhu took meeting in Sohana regarding Mission 2017

20sidhu

ਐਸ ਏ ਐਸ ਨਗਰ, 20 ਅਗਸਤ (ਸ.ਬ.) ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਵੱਲੋਂ ਮਿਸ਼ਨ 2017 ਤਹਿਤ ਮੀਟਿੰਗਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ| ਇਸੇ ਕੜੀ ਤਹਿਤ ਬੀਤੇ ਦਿਨ ਪਿੰਡ ਸੋਹਾਣਾਂ ਵਿਖੇ ਸ. ਸਿੱਧੂ ਨੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਲੋਕਾਂ ਨੂੰ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਲਾਮਬੰਦ ਵੀ ਕੀਤਾ | ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ ਸਿੱਧੂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ ਸਾਢੇ ਨੌ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕੀਤਾ ਹੈ ਅਤੇ ਜੇਕਰ ਲੋਕਾਂ ਨੇ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਨਾ ਬਣਾਇਆ ਤਾਂ ਪੰਜਾਬ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ | ਉਨ੍ਹਾਂ ਆਮ ਆਦਮੀ ਪਾਰਟੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅੰਦਰ ਭ੍ਰਿਸ਼ਟਾਚਾਰ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ ਅਤੇ ਇਸ ਦੇ ਨੇਤਾ ਮੋਟੀਆਂ-ਮੋਟੀਆਂ ਰਕਮਾਂ ਲੈ ਕੇ ਲੋਕਾਂ ਨੂੰ ਟਿਕਟਾ ਵੇਚ ਰਹੇ ਹਨ  | ਇਸ ਬਾਰੇ ਖੁਦ ਆਮ ਆਦਮੀ ਪਾਰਟੀ ਦੇ ਕਈ ਆਗੂ ਦੋਸ਼ ਲਗਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਸਲੀਅਤ ਲੋਕਾਂ ਸਾਹਮਣੇ ਆ ਚੁੱਕੀ ਹੈ ਕਿਉਂਕਿ ਦਿੱਲੀ ਦੇ ਮਾੜੇ ਹਸ਼ਰ ਬਾਰੇ ਅੱਜ ਬੱਚੇ-ਬੱਚੇ ਨੂੰ ਪਤਾ ਹੈ ਇਸ ਕਰਕੇ ਲੋਕ ਕੇਜਰੀਵਾਲ ਅਤੇ ਉਸਦੀ ਦੀ ਜੁੰਡਲੀ ਨੂੰ ਮੂੰਹ ਨਹੀਂ ਲਗਾਉਣਗੇ | ਇਸ ਮੌਕੇ ਹੋਰਨਾ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਬੂਟਾ ਸਿੰਘ ਸੋਹਾਣਾਂ, ਜਨ. ਸਕੱਤਰ ਸੌਰਭ ਸ਼ਰਮਾ, ਕੌਂਸਲਰ ਸੁਰਿੰਦਰ ਸਿੰਘ ਰਾਜਪੂਤ, ਸਕੱਤਰ ਲਿਆਕਤ ਅਲੀ, ਗੁਰਦੀਪ ਸਿੰਘ, ਮਾਸਟਰ ਸੁਖਦੇਵ ਸਿੰਘ, ਚੂਹੜ ਸਿੰਘ, ਕਮਲਜੀਤ ਸਿੰਘ, ਸੁਸ਼ੀਲ ਸ਼ਰਮਾ ਵੀ ਹਾਜਰ ਸਨ |

Leave a Reply

Your email address will not be published. Required fields are marked *