MLA’s son gifted vollyball kit to Sohana Youth

ਵਿਧਾਇਕ ਦੇ ਸਪੁੱਤਰ ਨੇ ਪਿੰਡ ਸੋਹਾਣਾ ਦੇ ਨੌਜਵਾਨਾਂ ਨੂੰ ਵਾਲੀਬਾਲ ਕਿਟ ਭੇਂਟ

ਐਸ ਏ ਐਸ ਨਗਰ, 14 ਸਤੰਬਰ : ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਅੱਜ ਨਜਦੀਕੀ ਪਿੰਡ ਸੋਹਾਣਾਂ ਦੇ ਨੌਜਵਾਨਾਂ ਨੂੰ ਇੱਕ ਵਾਲੀਬਾਲ ਦੀ ਕਿੱਟ ਭੇਂਟ ਕੀਤੀ | ਜਿਕਰਯੋਗ ਹੈ ਕਿ ਸ. ਸਿੱਧੂ ਪਿਛਲੇ ਕਾਫੀ ਸਮੇਂ ਤੋਂ ਹਲਕੇ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡ ਰਹੇ ਹਨ | ਖੇਡ ਕਿੱਟ ਨੌਜਵਾਨਾਂ ਨੂੰ ਸੌਂਪਣ ਮਗਰੋਂ ਐਡਵਕੇਟ ਕੰਵਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਰਕ ਹੁੰਦੀ ਜਾ ਰਹੀ ਹੈ ਅਤੇ ਅਜਿਹੇ ਵਿੱਚ ਨੌਜਵਾਨਾਂ ਦੀ ਅਨਮੋਲ ਜਵਾਨੀ ਬਚਾਉਣ ਲਈ ਖੇਡਾਂ ਮਹੱਤਵਪੂਰਨ ਯੋਗਦਾਨ ਰਹਿੰਦਾ ਹੈ ਅਤੇ ਇਸੇ ਕਾਰਨ ਹੀ ਉਹ ਹਲਕਾ ਮੁਹਾਲੀ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡ ਰਹੇ ਹਨ | ਉਨ੍ਹਾਂ ਇਸ ਮੌਕੇ ਇਕੱਤਰ ਹੋਏ ਨੌਜਵਾਨਾਂ ਨੂੰ ਆਪਣੀ ਜਵਾਨੀ ਸਮਾਜ ਸੇਵੀ ਕੰਮਾਂ ਅਤੇ ਖੇਡਾਂ ਦੇ ਲੇਖੇ ਲਾਉਣ ਦੀ ਅਪੀਲ ਕੀਤੀ ਜਿਸ ਨਾਲ ਉਨ੍ਹਾਂ ਦੇ ਮਾਪਿਆਂ ਦਾ ਮਾਣ ਨਾਲ ਸਿਰ ਉੱਚਾ ਹੋ ਸਕੇ | ਉਨ੍ਹਾਂ ਨੌਜਵਾਨਾਂ ਨੂੰ ਆਪਣੇ ਵੱਲੋਂ ਹੋਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਹੋਰਨਾ ਤੋਂ ਇਲਾਵਾ ਜਨ. ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਸੌਰਭ ਸ਼ਰਮਾ, ਅਨਮੋਲਰਤਨ ਸਿੰਘ, ਜਸਵਿੰਦਰ ਸਿੰਘ ਜੱਸੀ, ਜੋਤ ਪੂਨੀਆ, ਰੂਬਲ, ਮਲਕੀਤ ਸਿੰਘ, ਜੀਤੂ, ਗੌਰਵ, ਵਰਿੰਦਰ, ਬੌਬੀ, ਗਣੇਸ਼, ਬੱਬੂ, ਅੰਤਰਪ੍ਰੀਤ ਸਿੰਘ ਅਤੇ ਦਲਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ |

Leave a Reply

Your email address will not be published. Required fields are marked *