Modi took money from the poor: Rahul Gandhi

ਮੋਦੀ ਨੇ ਗਰੀਬਾਂ ਤੋਂ ਦੌਲਤ ਖੋਹ ਲਈ ਹੈ : ਰਾਹੁਲ

ਨਵੀਂ ਦਿੱਲੀ, 13 ਦਸੰਬਰ  (ਸ.ਬ.) ਨੋਟਬੰਦੀ ਤੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾ ਰਹੇ ਹਨ| ਉੱਤਰ ਪ੍ਰਦੇਸ਼ ਦੇ ਦਾਦਰੀ ਦੀ ਇਕ ਮੰਡੀ ਵਿੱਚ ਵਪਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਗਰੀਬਾਂ ਨੂੰ ਕੈਸ਼ ਲੈਸ ਕਰ ਦਿੱਤਾ ਹੈ ਤੇ ਗਰੀਬ ਲੋਕ ਲਗਾਤਾਰ ਕਤਾਰਾਂ ਵਿੱਚ ਖੜੇ ਹੋਏ ਹਨ| ਕਿਸੇ ਵੀ ਅਮੀਰ ਜਾਂ ਕਾਲਾ ਧਨ ਰੱਖਣ ਵਾਲੇ ਨੂੰ ਕਤਾਰਾਂ ਵਿੱਚ ਲਗੇ ਹੋਏ ਨਹੀਂ ਦੇਖਿਆ ਗਿਆ| ਜਦੋਂਕਿ ਕਾਲਾ ਧਨ ਰੱਖਣ ਵਾਲੇ ਪਿਛਲੇ ਦਰਵਾਜਿਆਂ ਤੋਂ ਨਵੀਂ ਕਰੰਸੀ ਬੈਂਕਾਂ ਤੋਂ ਕਢਵਾ ਰਹੇ ਹਨ|

Leave a Reply

Your email address will not be published. Required fields are marked *