Mohali Airport to kickstart from September 15

ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ 15 ਸਤੰਬਰ ਨੂੰ ਅੰਤਰ-ਰਾਸ਼ਟਰੀ ਉਡਾਣਾਂ ਹੋਣਗੀਆ ਸ਼ੁਰੂ
ਅੰਤਰ ਰਾਸ਼ਟਰੀ ਹਵਾਈ ਉਡਾਣਾਂ ਸੁਰੂ ਹੋਣ ਨਾਲ ਸੂਬੇ ਦੇ ਸਨਅਤੀ ਵਿਕਾਸ ਨੂੰ ਮਿਲੇਗਾ ਵੱਡਾ ਹੁਲਾਰਾ : ਸ਼ਰਮਾ

ਐਸ.ਏ.ਐਸ ਨਗਰ, 14 ਸਤੰਬਰ : ਮੁਹਾਲੀ ਵਿਖੇ 305 ਏਕੜ ਵਿਚ ਕਰੀਬ 939 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਬਣੇ ਕੌਮਾਂਤਰੀ ਹਵਾਈ ਅੱਡੇ ਤੋਂ 15 ਸਤੰਬਰ ਨੂੰ ਅੰਤਰ -ਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਹੋਣ ਨਾਲ ਸੁਬੇ ਦੇ ਸਨਅਤੀ ਵਿਕਾਸ ਨੂੰ ਵੱਡਾ ਹੁੰਗਾਰਾ ਮਿਲੇਗਾ| ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸ਼ੁਰੂ ਹੋਣ ਵਾਲੀ ਪਹਿਲੀ ਅੰਤਰ-ਰਾਸ਼ਟਰੀ ਹਵਾਈ ਉਡਾਣ ਰਾਹੀਂ ਇਕ ਵਫਦ ਨਾਲ ਸ਼ਾਰਜਾਹ ਲਈ ਰਵਾਨਾ ਹੋਣਗੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਸ੍ਰੀ ਐਨ.ਕੇ ਸ਼ਰਮਾ ਨੇ ਦੱਸਿਆ ਕਿ ਕੌਮਾਂਤਰੀ ਹਵਾਈ ਉਡਾਣਾਂ ਸ਼ੁਰੂ ਹੋਣ ਨਾਲ ਇਸ ਖਿੱਤੇ ਵਿਚ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਵਪਾਰਿਕ ਗਤੀਵਿਧੀਆਂ ਵਿਚ ਵਾਧਾ ਹੋਵੇਗਾ |

ਸ੍ਰੀ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਣਥੱਕ ਯਤਨਾ ਸਦਕਾ ਮੁਹਾਲੀ ਵਿਖੇ ਬਣਿਆ ਅੰਤਰ ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਬਾਅਦ ਸੂਬੇ ਦਾ ਦੂਜਾ ਕੌਮਾਂਤਰੀ ਹਵਾਈ ਅੱਡਾ ਹੈ | ਜਿਸ ਨਾਲ ਪੰਜਾਬ ਦੇਸ਼ ਦਾ ਸਭ ਤੋਂ ਛੋਟਾ ਅਤੇ ਉਤਰੀ ਭਾਰਤ ਦਾ ਦੋ ਕੌਮਾਂਤਰੀ ਹਵਾਈ ਅੱਡਿਆਂ ਵਾਲਾ ਪਹਿਲਾ ਸੂਬਾ ਅਤੇ ਹਵਾਈ ਸੰਪਰਕ ਲਈ ਵੀ ਹਿੰਦੁਸਤਾਨ ਦਾ ਮੋਹਰੀ ਸੂਬਾ ਹੈ| ਉਨਾ੍ਹਂ ਹੋਰ ਕਿਹਾ ਕਿ ਮੁਹਾਲੀ ਵਿਖੇ ਕੌਮਾਂਤਰੀ ਹਵਾਈ ਅੱਡੇ ਤੋਂ ਅੰਤਰ-ਰਾਸ਼ਟਰੀ ਉਡਾਣਾਂ ਸੁਰੂ ਹੋਣ ਨਾਲ ਹੁਣ ਸਮੁੱਚੀ ਦੁਨੀਆਂ ਨਾਲ ਬੇਹਤਰੀਨ ਹਵਾਈ ਸੰਪਰਕ ਬਣੇਗਾ ਅਤੇ ਇਹ ਹਵਾਈ ਅੱਡਾ ਵਿਸ਼ਵ ਭਰ ਵਿਚ ਵਸਦੇ ਪੰਜਾਬੀ ਭਾਈਚਾਰੇ ਲਈ ਇਕ ਅਨਮੋਲ ਤੋਹਫਾ ਸਾਬਤ ਹੋਵੇਗਾ| ਜਿਸ ਨਾਲ ਉਹ ਆਪਣੀ ਮਾਤਰ ਭੂਮੀ ਨਾਲ ਜੁੜੇ ਰਹਿਣਗੇ| ਮੁਹਾਲੀ ਤੋਂ ਅੰਤਰ ਰਾਸ਼ਟਰੀ ਉਡਾਣਾਂ ਇਸ ਲਈ ਵੀ ਲੋੜੀਂਦੀਆਂ ਸਨ ਕਿਉਂਕਿ ਇਸ ਨਾਲ ਸਮੁੱਚੇ ਉਤਰ ਭਾਰਤ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾ ਖੰਡ ਅਤੇ ਉਤਰ ਪ੍ਰਦੇਸ਼ ਦੇ ਪੱਛਮੀ ਹਿੱਸਿਆਂ ਨੂੰ ਹੋਰ ਮੁਲਕਾਂ ਨਾਲ ਜੋੜਣ ਵਿਚ ਸਹਾਇਤਾ ਮਿਲੇਗੀ|

ਇਥੇ ਇਹ ਵਰਨਣ ਯੋਗ ਹੈ ਕਿ ਅੰਤਰ-ਰਾਸ਼ਟਰੀ ਹਵਾਈ ਅੱਡੇ ਦੀ ਅਣਹੋਂਦ ਕਾਰਣ ਉਤਰੀ ਭਾਰਤ ਦੇ ਬਹੁਤ ਸਾਰੇ ਮੁਸਾਫਰਾਂ ਨੂੰ ਦਿੱਲੀ ਜਾ ਕੇ ਅੰਤਰ ਰਾਸ਼ਟਰੀ ਉਡਾਣਾਂ ਲੈਣੀਆਂ ਪੈਂਦੀਆਂ ਸਨ ਜਿਸ ਕਾਰਣ ਕਾਫੀ ਸਮਾਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਸੀ| ਇਹ ਹਵਾਈ ਅੱਡਾ ਸੂਬੇ ਦੇ ਸਨਅਤੀ ਵਿਕਾਸ ਵਿਚ ਸਹਾਈ ਹੇਵੇਗਾ ਅਤੇ ਉੱਘੀਆਂ ਕੰਪਨੀਆਂ ਨਿਵੇਸ਼ ਕਰਨਗੀਆਂ| ਮੁਹਾਲੀ ਅੰਤਰ-ਰਾਸ਼ਟਰੀ ਹਵਾਈ ਅੱਡੇ ਵਿਚ ਯਾਤਰੀ ਹੱਬ ਤੋਂ ਇਲਾਵਾ ਫਲਾਂ ਸਬਜ਼ੀਆਂ ਅਤੇ ਦਵਾਈਆਂ ਨੂੰ ਭੇਜਣ ਲਈ ਕਾਰਬੋ ਹੱਬ ਦੀ ਸਹੂਲਤ ਵੀ ਹੈ ਇਸ ਹਵਾਈ ਅੱਡੇ ਵਿਚ ਐਲ.ਈ.ਡੀ ਲਾਈਟਾਂ, ਊਰਜਾ ਬਚਾਓ ਏਅਰ ਕੰਡੀਸ਼ਨਰ, ਰੇਨ ਵਾਟਰ , ਹਾਰਵੈਸਟਿੰਗ ਵਰਗੀਆਂ ਹੋਰ ਕਈ ਅੰਤਿ-ਆਧੁਨਿਕ ਸਹੂਲਤਾਂ ਮੌਜੂਦ ਹਨ| ਸ੍ਰੀ ਸ਼ਰਮਾ ਨੇ ਦੱਸਿਆ ਕਿ ਮੌਹਾਲੀ ਪਹਿਲਾਂ ਹੀ ਆਈ.ਟੀ.ਸਿਟੀ, ਐਜੂਕੇਸ਼ਨ ਸਿਟੀ ਅਤੇ ਮੈਡੀਸਿਟੀ ਬਣਨ ਜਾ ਰਿਹਾ ਹੈ ਅਤੇ ਮੁਹਾਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਕੌਮਤਰੀ ਹਵਾਈ ਅੱਡੇ ਤੋਂ ਸ਼ੁਰੂ ਹੋਣ ਨਾਲ ਹੁਣ ਇਸ ਖਿੱਤੇ ਵਿਚ ਵੱਡੇ ਵੱਡੇ ਉਦਯੋਗਿਕ ਘਰਾਣੇ ਵੀ ਨਿਵੇਸ਼ ਕਰਨ ਲਈ ਉਤਸ਼ਾਹਤ ਹੋਣਗੇ|

Leave a Reply

Your email address will not be published. Required fields are marked *