Mohali Congress Protested against Hike in Petrol-Diesel hike

ਕਾਂਗਰਸ ਨੇ ਰੇਹੜੇ ਤੇ ਚੜ੍ਹਾਇਆ ਮੋਟਰ ਸਾਈਕਲ, ਕੀਤਾ ਪੈਟ੍ਰੋਲ, ਡੀਜਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਪਿੱਟ ਸਿਆਪਾ

ਐਸ ਏ ਐਸ ਨਗਰ, 2 ਸਤੰਬਰ : ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਦੀ ਸਿਟੀ ਕਾਂਗਰਸ ਮੁਹਾਲੀ ਨੇ ਸਖਤ ਸਬਦਾਂ ਵਿਚ ਨਿਖੇਧੀ ਕੀਤੀ ਹੈ| ਇਸ ਸਬੰਧ ਵਿਚ ਅੱਜ ਕਾਂਗਰਸੀ ਵਰਕਰਾਂ ਨੇ ਸਿਟੀ ਕਾਂਗਰਸ ਦੇ ਪ੍ਰਧਾਨ ਇੰਰਜੀਤ ਸਿੰਘ ਖੋਖਰ ਦੀ ਅਗਵਾਈ ਹੇਠ ਸਿਟੀ ਮੋਹਾਲੀ ਵਿਖੇ ਜੋਰਦਾਰ ਰੋਸ ਪ੍ਰਦਰਸ਼ ਕੀਤਾ ਇਸ ਮੌਕੇ ਕਾਂਗਰਸੀ ਵਰਕਰਾਂ ਨੇ ਰੇਹੜੇ ਉੱਤੇ ਐਕਟਿਵਾ ਰੱਖ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਲੋਂ ਅੱਛੇ ਦਿਨਾਂ ਦਾ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ ਕਿਉਂਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿਚ ਆਈ ਹੈ ਉਦੋਂ ਤੋਂ ਮੰਹਿਗਾਈ ਘੱਟਣ ਦੀ ਬਜਾਏ ਅਮਰ ਬੇਲ ਵਾਂਗ ਵਧੀ ਹੈ| ਇਸ ਰੋਸ ਪ੍ਰਦਰਸ਼ ਬੋਲਦਿਆ ਸਿਟੀ ਪ੍ਰਧਾਨ ਸ੍ਰੀ ਖੋਖਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲੋਕ ਸਭਾ ਚੋਣਾਂ ਦੋਰਾਨ ਕੀਤੇ ਗਏ ਵਾਅਦਿਆਂ ਤੋਂ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੇ ਅਤੇ ਅਜਿਹਾ ਕਰਕੇ ਸ੍ਰੀ ਮੋਦੀ ਨੇ ਦੇਸ਼ ਦੀ ਜਨਤਾ ਨਾਲ ਧੋਖਾ ਕੀਤਾ ਹੈ| ਗਰੀਬ ਆਦਮੀ ਮਹਿੰਗਾਈ ਕਾਰਨ ਮਰਦਾ ਜਾ ਰਿਹਾ ਹੈ ਪਰ ਮੋਦੀ ਮੰਹਿਗਾਈ ਨੂੰ ਰੋਕਣ ਦੀ ਬਜਾਏ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਧਾ ਕੇ ਹੋਰ ਉਤਸਾਇਤ ਕਰ ਰਹੇ ਹਨ. ਪੈਟਰੋਲ ਅਤੇ ਡੀਜਲ ਦੀਆਂ ਕੀਮਤ ਵੱਧਣ ਕਾਰਨ ਹਰੇਕ ਚੀਜ ਮੰਹਿਗੀ ਹੋਣੀ ਲਾਜਮੀ ਹੈ ਅਤੇ ਇਸ ਦਾ ਅਸਰ ਗਰੀਬ ਲੋਕਾਂ ਦੀ ਜੇਬ ਉੱਤੇ ਪਵੇਗਾ. ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਕੋਲੋਂ ਮੰਗ ਕੀਤੀ ਕਿ ਉਹ ਐਨ.ਡੀ.ਏ. ਦੇ ਭਾਈਵਾਲ ਹੋਣ ਦੇ ਨਾਤੇ ਕੇਂਦਰ ਸਰਕਾਰ ਤੇ ਦਆਬ ਪਾ ਕੇ ਮੰਹਿਗਾਈ ਘਟਾਉਣ ਦੀ ਕੋਸ਼ਿਸ ਕਰਨ ਅਤੇ ਜੇਕਰ ਮੋਦੀ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਤੁਰੰਤ ਬੀਬੀ ਹਰਸਿਮਰਤ ਕੋਰ ਬਾਦਲ ਨੂੰ ਕੈਬਨਿਟ ਮੰਤਰੀ ਦੇ ਆਹੁਦੇ ਤੋਂ ਅਸਤੀਫਾ ਦੇ ਕੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਉਨ੍ਹਾਂ ਇਸ ਗੱਲ ਉੱਤੇ ਵੀ ਹੈਰਾਨੀ ਪ੍ਰਗਟਾਈ ਕਿ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਸਮੇਂ ਮੰਹਿਗਾਈ ਦੇ ਮਾਮਲੇ ਹਾਏ ਤੋਬਾ ਕਰਨ ਵਾਲੇ ਅਕਾਲੀ ਆਗੂ ਅੱਜ ਚੁੱਪ ਕਰਕੇ ਆਪਣੇ ਘਰਾਂ ਵਿਚ ਬੈਠੇ ਹਨ ਜਦਦਿ ਉਸ ਸਮੇਂ ਦੀ ਤੁਲਨਾ ਵਿਚ ਅੱਜ ਮੰਹਿਗਾਈ ਸਾਰੀਆਂ ਹੱਦਾ ਬਨ੍ਹੇ ਤੋੜ ਕੇ ਸਿਖਰ ਤੇ ਪਹੁੰਚ ਚੁੱਕੀ ਹੈ ਉੁਨ੍ਹਾਂ ਕਿਹਾ ਕਿ ਅਕਾਲੀ ਅਤੇ ਭਾਜਪਾ ਆਗੂਆਂ ਨੂੰ ਆਪਣੀ ਇਨ੍ਹਾਂ ਮਾੜੀਆਂ ਨੀਤੀਆਂ ਦਾ ਖਮਿਆਜਾ ਵਿਧਾਨ ਸਭਾ ਚੋਣਾਂ ਅੰਦਰ ਭੁਗਤਣਾ ਪਵੇਗਾ| ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੁਰਦੇਵ ਸਿੰਘ ਚੋਹਾਨ, ਜਤਿੰਦਰ ਆਨੰਦ, ਗੁਰਚਰਨ ਸਿੰਘ,  ਬਸੰਤ ਸਿੰਘ ਜਨ ਸਕੱਤਰ, ਅਤੁਲ ਸਰਮਾ ਸਕੱਤਰ ਅਤੇ ਸਿਟੀ ਕਾਂਗਰਸ ਦੇ ਆਹੁਦੇਦਾਰ ਜਿੰਦਲ ਸੋਹਲ ਮੀਤ ਪ੍ਰਧਾਨ, ਡੀ.ਪੀ. ਸਰਮਾ ਮੀਤ ਪ੍ਰਧਾਨ, ਅਮਨਦੀਪ ਸਿੰਘ ਬੱਲਾ ਮੀਤ ਪ੍ਰਧਾਨ, ਗਗਨ ਬਰਾੜ, ਮਨਮੋਹਨ ਸਿੰਘ ਜਨ ਸਕੱਤਰ, ਰੋਸ਼ਨੀ ਜਨ ਸਕੱਤਰ, ਪਰਮੇਸਵਰ ਪਾਂਡੇ ਸਕੱਤਰ,  ਮਨਪ੍ਰੀਤ ਸਿੰਘ ਸਕੱਤਰ, ਸੀਮਾ ਸੱਕਤਰ, ਦਵਿੰਦਰ ਸਿੰਘ, ਪਰਮਜੀਤ ਸਿੰਘ ਸਕੱਤਰ,  ਗੁਰਸਾਹਿਬ ਸਿੰਘ, ਅਸੋਕ, ਡਾ. ਬਾਜਵਾ, ਵਿਜੈ ਪਾਂਡੇ ਆਦਿ ਹਾਜਰ ਸਨ|

Leave a Reply

Your email address will not be published. Required fields are marked *