Mohali Parks became garbage dumping grounds : Atul Sharma

31atul

ਪਾਰਕਾਂ ਦੀ ਹਾਲਤ ਖਸਤਾ, ਕੂੜਾਘਰ, ਆਵਾਰਾ ਪਸ਼ੂਆਂ ਦੀ ਆਰਾਮਗਾਹ ਬਣੇ : ਅਤੁਲ ਸ਼ਰਮਾ

ਐਸ ਏ ਐਸ ਨਗਰ, 31 ਅਗਸਤ : ਗਮਾਡਾ ਦੇ ਅਧੀਨ ਚੱਲਦੇ ਪਾਰਕਾ ਦੇ ਰੱਖ ਰਖਾਅ ਲਈ ਭਾਵੇਂ 6 ਕਰੋੜ ਦੇ ਲਗਭਗ ਪ੍ਰਤੀ ਸਾਲ ਖਰਚ ਕੀਤੇ ਜਾਂਦੇ ਹਨ ਪਰ ਅਸਲੀਅਤ ਇਹ ਹੈ ਕਿ ਸ਼ਹਿਰ ਵਿੱਚ ਬਹੁਤੇ ਅੰਦਰੂਨੀ ਪਾਰਕਾਂ ਦੇ ਰੱਖ ਰਖਾਅ ਲਈ ਇੱਕ ਕਾਣੀ ਕੌਡੀ ਵੀ ਖਰਚ ਨਹੀਂ ਕੀਤੀ ਗਈ| ਪਾਰਕਾਂ ਦੀ ਮਾੜੀ ਹਾਲਤ ਇਹ ਅਸਲੀਅਤ ਖੁਦ ਬਿਆਨ ਕਰਦੀ ਹੈ| ਇਹ ਗੱਲ ਸ੍ਰੀ ਅਤੁਲ ਸ਼ਰਮਾ, ਜਿਲ੍ਹਾ ਸਕੱਤਰ ਕਾਂਗਰਸ ਕਮੇਟੀ, ਐਸ ਏ ਐਸ ਨਗਰ ਨੇ ਕਿਹਾ ਕਿ ਇਹ ਬੜੀ ਹੀ ਮੰਦਭਾਗੀ ਗੱਲ ਹੈ ਕਿ ਪਾਰਕਾਂ ਵਿੱਚ ਗੰਦਗੀ ਦੇ ਢੇਰ ਫੈਲੇ ਹੋਏ ਹਨ, ਪਾਣੀ  ਖੜ੍ਹਾ ਹੈ, ਲੋਕ ਆਪਣੇ ਵਾਹਨ ਤੱਕ ਖੜ੍ਹੇ ਕਰਦੇ ਹਨ ਪਰ ਗਮਾਡਾ ਦੇ ਅਧਿਕਾਰੀ ਸੁੱਤੇ ਪਏ ਹਨ ਜਿਨ੍ਹਾਂ ਨੂੰ ਇਹ ਵੀ ਦਿਖਾਈ ਨਹੀਂ ਦਿੰਦਾ ਕਿ ਠੇਕੇਦਾਰ ਇਸ ਪੱਖੋਂ ਪੂਰੀ ਕੁਤਾਹੀ ਕਰ ਰਿਹਾ ਹੈ|
ਉਨ੍ਹਾਂ ਕਿਹਾ ਕਿ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਇਹ ਪਾਰਕ ਲੋਕਾਂ ਦੀ ਨਿੱਜੀ ਪਾਰਕਿੰਗ ਬਣ ਗਏ ਹਨ ਅਤੇ ਆਵਾਰਾ ਪਸ਼ੂਆਂ ਦੀ ਆਰਾਮਗਾਹ ਹਨ| ਉਨ੍ਹਾਂ ਮੰਗ ਕੀਤੀ ਕਿ ਲਾਪਰਵਾਹੀ ਵਰਤ ਕੇ ਗਮਾਡਾ ਦੇ ਫੰਡਾਂ ਦੀ ਦੁਰਵਰਤੋਂ ਕਰਨ ਵਾਲੇ ਠੇਕੇਦਾਰ ਅਤੇ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੈ|

Leave a Reply

Your email address will not be published. Required fields are marked *