Mohali Ploice Recover 190 gm cocaine and 300 gm Heroine Form Nigerian citizen

ਨਸ਼ਿਆਂ ਦੇ ਖਿਲਾਫ ਜਿਲ੍ਹਾ ਪੁਲੀਸ ਦੀ ਮੁਹਿੰਮ ਜਾਰੀ, ਇੱਕ ਹੋਰ ਨਾਈਜੀਰੀਅਨ ਨਾਗਰਿਕ 300 ਗ੍ਰਾਮ ਹੈਰੋਈਨ ਅਤੇ 190 ਗ੍ਰਾਮ  ਕੋਕੀਨ ਸਣੇ ਕਾਬੂ
ਖਰੜ, 1 ਅਪ੍ਰੈਲ (ਮੀਨਾਕਸ਼ੀ) ਜਿਲ੍ਹਾ ਪੁਲੀਸ ਵੱਲੋਂ ਪਿਛਲੇ ਦਿਨੀਂ ਦਿੱਲੀ ਤੋਂ ਕਾਬੂ ਕੀਤੇ ਗਏ ਇੱਕ ਨਾਈਜੀਰੀਅਨ ਜੋੜੇ ਤੋਂ ਇੱਕ ਕਿਲੋਂ ਸਮੈਕ ਦੀ ਬਰਮਾਦਗੀ ਤੋਂ ਬਾਅਦ ਹੁਣ ਪੁਲੀਸ ਵੱਲੋਂ ਇੱਕ ਹੋਰ ਨਾਈਜੀਰੀਅਨ ਨਾਗਰਿਕ ਨੂੰ 190 ਗ੍ਰਾਮ-ਕੋਕੀਨ ਅਤੇ 300 ਗ੍ਰਾਮ ਹੈਰੋਈਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ| ਇਸ ਸੰਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਐਸ.ਪੀ ਜਸਕਿਰਨ ਜੀਤ ਸਿੰਘ ਤੇਜਾ ਨੇ ਦਸਿਆ ਕਿ ਐਸ ਆਈ ਜਗਦੀਪ ਸਿੰਘ ਇੰਚਾਰਜ ਚੌਕੀ ਢਕੋਲੀ ਨੇ ਗਸ਼ਤ ਦੌਰਾਨ ਮਨੀਸ਼ ਕੁਮਾਰ ਨੂੰ ਕਾਬੂ ਕਰਕੇ ਉਸ ਕੋਲੋ 18 ਗ੍ਰਾਮ ਹੈਰੋਈਨ ਬਰਾਮਦ ਕੀਤੀ ਸੀ, ਉਸਦੀ ਨਿਸ਼ਾਨਦੇਹੀ ਉਪਰ  ਹੈਰੋਈਨ ਸਪਲਾਈ ਕਰਨ ਵਾਲੇ ਨਾਈਜੀਰੀਅਨ ਵਿਅਕਤੀ ਜੇਮਜ ਇਰਾਣੀ ਨੂੰ ਦਿਲੀ ਤੋਂ ਗ੍ਰਿਫਤਾਰ ਕਰਕੇ ਉਸ ਕੋਲੋਂ 190 ਗ੍ਰਾਮ ਕੋਕੀਨ ਅਤੇ 300 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ| ਜਿਕਰਯੋਗ ਹੈ ਕਿ ਪਿਛਲੇ ਦਿਨੀ ਸੀ ਆਈ ਏ ਸਟਾਫ ਮੁਹਾਲੀ ਅਤੇ ਥਾਣਾ ਮਟੌਰ ਦੀ ਪੁਲੀਸ ਪਾਰਟੀ ਨੇ ਸਾਂਝੀ ਕਰਦਿਆਂ ਮੁਹਾਲੀ ਜਿਲੇ ਵਿੱਚ ਹੈਰੋਈਨ ਸਪਲਾਈ ਕਰਨ ਵਾਲੇ ਇਕ ਨਾਈਜੀਰੀਅਨ ਵਿਅਕਤੀ ਅਤੇ ਉਸਦੀ ਦੋਸਤ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋ 1 ਕਿਲੋਂ ਹੈਰੋਈਨ ਬਰਾਮਦ ਕੀਤੀ ਸੀ|
ਐਸ.ਪੀ ਨੇ ਦੱਸਿਆ ਕਿ ਮਟੌਰ ਦੀ ਐਸ.ਆਈ ਸੁਖਦੀਪ ਕੌਰ, ਏ ਐਸ ਆਈ ਹਰਭਜਨ ਸਿੰਘ ਸਮੇਤ ਸੀ ਆਈ ਏ ਸਟਾਫ ਨੇ 25 ਮਾਰਚ ਨੂੰ ਸੋਹਾਣਾ ਚੰਡੀਗੜ੍ਹ ਰੋਡ ਉਪਰ ਨਾਕਾਬੰਦੀ ਕਰਕੇ 2 ਔਰਤਾਂ ਰਾਜਵੰਤ ਕੌਰ ਅਤੇ ਸਿਮਰਜੀਤ ਕੌਰ ਵਸਨੀਕ ਬਲੌਂਗੀ ਅਤੇ ਇਕ ਲੜਕੇ ਅਮਰਿੰਦਰ ਸਿੰਘ ਪਿੰਡ ਲਾਂਡਰਾ ਨੂੰ ਗ੍ਰਿਫਤਾਰ ਕਰਕੇ ਦੋਵਾਂ ਔਰਤਾਂ ਕੋਲੋ 250-250 ਗ੍ਰਾਮ ਹੈਰੋਈਨ ਬਰਾਮਦ ਕੀਤੀ ਗਈ ਸੀ, ਇਹਨਾਂ ਦੀ   ਨਿਸ਼ਾਨਦੇਹੀ ਉਪਰ ਪੁਲੀਸ ਨੇ ਨਿਉਬੂਜ ਨਾਈਗੋਰ ਅਤੇ ਇਸਦੀ ਦੋਸਤ ਹੈਲਨ ਨੂੰ ਦਿਲੀ ਤੋਂ 28 ਮਾਰਚ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਕ੍ਰਮਵਾਰ 750 ਗ੍ਰਾਮ ਅਤੇ 250 ਗ੍ਰਾਮ ਹੈਰੋਈਨ ਬਰਾਮਦ ਕੀਤੀ ਸੀ|
ਨਿਊਬੂਜ ਨਾਈਜੀਰੀਆ ਤੋਂ ਟੂਰਿਸਟ ਵੀਜੇ ਉਪਰ ਫਰਵਰੀ 2016 ਵਿੱਚ ਭਾਰਤ ਆਇਆ ਸੀ ਅਤੇ ਯੂਗਾਂਡਾ ਦੀ ਰਹਿਣ ਵਾਲੀ ਇਸ ਦੀ ਦੋਸਤ ਹੈਲਨ ਵੀ ਜੁਲਾਈ 2016 ਵਿੱਚ ਟੂਰਿਸਟ ਵੀਜੇ ਉਪਰ ਭਾਰਤ ਆਈ ਸੀ ਹੈਲਨ ਦਿਲੀ ਵਿਖੇ ਨਿਉਬੂਜ ਨਾਈਗੋਰ ਨਾਲ ਕਰੀਬ 2 ਮਹੀਨੇ ਤੋਂ ਉਸਦੇ ਕਮਰੇ ਵਿੱਚ ਹੀ ਦਿਲੀ ਵਿਖੇ ਰਹਿ ਰਹੀ ਸੀ ਇਥੇ ਇਹ ਦੋਵੇਂ ਵਿਦੇਸ਼ੀ ਕਪੜੇ ਵੇਚਣ ਦੀ ਆੜ ਵਿੱਚ ਹੈਰੋਈਨ ਵੇਚਣ ਦਾ ਧੰਦਾ ਕਰਦੇ ਸਨ| ਨਿਉਬੂਜ ਨਾਈਗੋਰ ਆਪਣੇ ਦੋਸਤਾਂ ਨਾਲ ਮਿਲਕੇ ਹੈਰੋਈਨ ਵੇਚਣ ਦਾ ਕੰਮ ਕਰਦਾ ਸੀ ਕਿ ਮੁਹਾਲੀ ਪੁਲੀਸ ਦੇ ਕਾਬੂ ਆ ਗਏ| ਪੁਲੀਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਪੱਤਰਕਾਰ ਸੰਮੇਲਨ ਵਿੱਚ ਡੀ.ਐਸ.ਪੀ ਸਿਟੀ-1 ਮੁਹਾਲੀ ਆਲਮ ਵਿਜੇ ਸਿੰਘ, ਡੀ ਐਸ ਪੀ ਡੇਰਾਬਸੀ ਪਰਮਿੰਦਰ ਸਿੰਘ, ਸੀ ਆਈ ਏ ਇੰਚਾਰਜ ਮੁਹਾਲੀ ਅਤੁਲ ਸੋਨੀ, ਐਸ ਐਚ ਓ ਜੀਰਕਪੁਰ ਪਵਨ ਕੁਮਾਰ ਵੀ ਹਾਜ਼ਰ ਸਨ|

Leave a Reply

Your email address will not be published. Required fields are marked *