Mohali Police arrested worker for stealing Rs. 177720

theft

ਮੁਹਾਲੀ ਪੁਲੀਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਕੀਤਾ ਗ੍ਰਿਫਤਾਰ
ਚੋਰੀ ਕੀਤੀ ਰਾਸ਼ੀ ਵੀ ਕੀਤੀ ਬਰਾਮਦ

ਐਸ ਏ ਐਸ ਨਗਰ, 12 ਸਤੰਬਰ : ਥਾਣਾ ਮੁੱਲਾਂਪੁਰ ਦੀ ਪੁਲੀਸ ਨੇ ਏਅਰ ਫੋਰਸ ਸਟੇਸ਼ਨ ਮੁੱਲਾਂਪੁਰ ਵਿਖੇ ਕੰਨਟੀਨ ਦੀ ਸੇਫ ਵਿੱਚੋਂ ਕੈਸ ਚੋਰੀ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਚੋਰੀ ਕੀਤਾ ਕੈਸ਼ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ|

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ, ਜਿਲਾ ਪੁਲੀਸ ਮੁਖੀ ਨੇ ਦੱਸਿਆ ਕਿ ਥਾਣਾ ਮੁੱਲਾਂਪੁਰ ਵਿਖੇ ਏਅਰ ਫੋਰਸ ਸਟੇਸ਼ਨ ਮੁੱਲਾਂਪੁਰ ਵਿਖੇ ਕੰਨਟੀਨ ਦੇ ਮੈਨੇਜਰ ਸ੍ਰੀ ਬੀ.ਐਸ.ਜੌਸਫ ਵਲੋਂ ਪੁਲੀਸ ਕੋਲ ਇਤਲਾਹ ਦਿੱਤੀ ਗਈ ਸੀ ਕਿ ਮਿਤੀ 10.09.2016 ਨੂੰ 1.45 ਵਜੇ ਉਹ ਕੰਟੀਨ ਬੰਦ ਕਰ ਕੇ ਗਏ ਸੀ ਅਤੇ ਕੰਟੀਨ ਵਿੱਚ ਇਕੱਠਾ ਹੋਇਆ ਸਾਰਾ ਕੈਸ਼ 3,31,819/- ਰੁਪਏ ਕੰਟੀਨ ਦੀ ਸੇਫ ਵਿੱਚ ਰੱਖ ਕੇ ਗਏ ਸਨ, ਪ੍ਰੰਤੂ ਮਿਤੀ 12.9.16 ਨੂੰ ਜਦੋਂ ਕੰਨਟੀਨ ਪਰ ਆ ਕੇ ਦੇਖਿਆ ਤਾਂ ਕੈਸ਼ ਸੇਫ ਵਾਲੇ ਪੋਰਸ਼ਨ ਦਾ ਸੀਸ਼ਾ ਟੁੱਟਿਆ ਹੋਇਆ ਹੈ ਅਤੇ ਕੈਸ਼ ਚੈਕ ਕਰਨ ਤੇ ਕੁੱਲ ਕੈਸ਼ ਵਿੱਚੋਂ 1,77,720/- ਰੁਪਏ ਘੱਟ ਪਾਏ ਗਏ ਸਨ, ਜੋ ਕਿ ਚੋਰੀ ਹੋ ਗਏ ਸੀ| ਉਸ ਨੇ ਕੰਟੀਨ ਵਿੱਚ ਪਿਛਲੇ ਕਰੀਬ 4 ਸਾਲ ਤੋਂ ਇੱਕ ਪ੍ਰਾਈਵੇਟ ਵਿਅਕਤੀ ਕੁਲਦੀਪ ਸਿੰਘ ਉਮਰ ਕਰੀਬ 29 ਸਾਲ ਵਾਸੀ ਪਿੰਡ ਭੜੌਜੀਆਂ ਥਾਣਾ ਮੁੱਲਾਂਪੁਰ (ਜੋ ਅੱਠਵੀਂ ਫੇਲ੍ਹ ਹੈ), ਨੂੰ ਵਰਕਰ ਦੇ ਤੌਰ ਤੇ ਰੱਖਿਆ ਹੋਇਆ ਸੀ| ਮੈਨੇਜਰ ਨੇ ਇਹ ਕੈਸ਼ ਚੋਰੀ ਕਰਨ ਬਾਰੇ ਵਰਕਰ ਕੁਲਦੀਪ ਸਿੰਘ ਤੇ ਸ਼ੱਕ ਜਾਹਿਰ ਕੀਤਾ ਸੀ|
ਸ੍ਰੀ ਬੀ.ਐਸ. ਜੌਸਫ ਕੰਟੀਨ ਮਾਸਟਰ ਵਾਰੰਟ ਅਫਸਰ ਏਅਰ ਫੋਰਸ ਸਟੇਸਨ ਮੁੱਲਾਂਪੁਰ ਦੇ ਬਿਆਨ ਤੇ ਮਿਤੀ 12.09.16 ਨੂੰ ਇੰਡੀਆ ਆਫੀਸ਼ੀਅਲ ਸੀਕਰੇਟ ਐਕਟ 1923 ਅਤੇ ਆਈ ਪੀ ਸੀ ਦੀ ਧਾਰਾ 457,380,427 ਅਧੀਨ ਕੁਲਦੀਪ ਸਿੰਘ ਵਰਕਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ| ਤਫਤੀਸ਼ ਦੌਰਾਨ ਦੋਸ਼ੀ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਕਤ ਚੋਰੀ ਹੋਇਆ ਸਾਰਾ ਕੈਸ਼ 1,77,720/-ਰੁਪਏ ਉਸ ਦੇ ਘਰ ਤੋਂ ਬਰਾਮਦ ਹੋ ਚੁੱਕਾ ਹੈ| ਚੋਰੀ ਦੀ ਉਕਤ ਵਾਰਦਾਤ ਸਮੇਂ ਕੁਲਦੀਪ ਸਿੰਘ ਦੇ ਹੱਥ ਤੇ ਸ਼ੀਸਾ ਲੱਗਣ ਕਰਕੇ ਹੱਥ ਤੇ ਕੱਟ ਲੱਗ ਗਿਆ ਸੀ, ਜਿਸ ਨੂੰ ਛੁਪਾਉਣ ਲਈ ਉਸ ਨੇ ਬਹਾਨਾ ਬਣਾਇਆ ਸੀ ਕਿ ਉਸ ਦਾ ਡਿਸਕਵਰ ਬਜਾਜ ਮੋਟਰਸਾਈਕਲ ਸਲਿਪ ਹੋਣ ਨਾਲ ਹੱਥ ਤੇ ਸੱਟ ਵੱਜ ਗਈ ਹੈ|
ਕੁਲਦੀਪ ਸਿੰਘ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੂੰ ਪਤਾ ਸੀ ਕਿ ਕੈਸ਼ ਕਿੱਥੇ ਰੱਖਿਆ ਜਾਂਦਾ ਹੈ ਅਤੇ ਉਸ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਬੀਤੀ ਰਾਤ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸੀ| ਦੋਸ਼ੀ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ| ਮੁਕੱਦਮੇ ਦੀ ਤਫਤੀਸ਼ ਜਾਰੀ ਹੈ|

Leave a Reply

Your email address will not be published. Required fields are marked *