Mohali Sector 76-80 leaders met CA, GMADA

16sec76-80

ਸੈਕਟਰ 76-80 ਦੇ ਆਗੂਆਂ ਦੀ ਮੁੱਖ-ਪ੍ਰਸ਼ਾਸ਼ਕ ਗਮਾਡਾ ਨਾਲ ਮੀਟਿੰਗ ਹੋਈ-ਕਲੌੜ

ਐਸ ਏ ਐਸ ਨਗਰ, 16 ਸਤੰਬਰ (ਕੁਲਦੀਪ ਸਿੰਘ) ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਅਫੇਅਰ ਕਮੇਟੀ (ਰਜਿ) ਜੋ 2004 ਤੋਂ ਲੈ ਕੇ ਸੈਕਟਰ 76-80 ਦੇ ਅਲਾਟੀਆਂ ਲਈ ਸੰਘਰਸ਼ ਕਰ ਰਹੀ ਹੈ, ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਅਗਵਾਈ ਹੇਠ ਸੈਕਟਰ 76-80 ਦੇ ਬਾਕੀ ਰਹਿੰਦੇ ਤਕਰੀਬਨ 600 ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜੇ ਦਿਵਾਉਣ ਅਤੇ ਇਨ੍ਹਾਂ ਸੈਕਟਰਾਂ ਦਾ ਸਰਵ-ਪੱਖੀ ਵਿਕਾਸ, ਜਿਵੇਂ ਸੜਕਾਂ ਦੀ ਮੁਰੰਮਤ, ਉਸਾਰੀ, ਸੀਵਰੇਜ/ਡਰੇਨੇਜ, ਪਾਣੀ, ਸਫਾਈ, ਪਾਰਕਾਂ ਦਾ ਵਿਕਾਸ ਤੇ ਪਲਾਂਟੇਸ਼ਨ, ਸੈਕਟਰ 79 ਦਾ ਵਾਟਰ ਵਰਕਸ ਚਾਲੂ ਕਰਵਾਉਣ, ਧਾਰਮਿਕ ਅਸਥਾਨਾਂ (ਗੁਰਦੁਆਰਾ ਸਾਹਿਬ ਅਤੇ ਮੰਦਰ) ਲਈ ਜਗ੍ਹਾ ਅਲਾਟ ਕਰਵਾਉਣ, ਲੋਕਲ ਬੱਸ ਚਾਲੂ ਕਰਵਾਉਣ ਆਦਿ ਮੁੱਦਿਆਂ ਨੂੰ ਲੈ ਕੇ ਪੁੱਡਾ ਭਵਨ/ਗਮਾਡਾ ਦੇ ਕਾਨਫਰੰਸ ਹਾਲ ਵਿੱਚ ਸ੍ਰੀ ਅਮਿਤ ਢਾਕਾ ਆਈ.ਏ.ਐਸ ਮੁੱਖ-ਪ੍ਰਸ਼ਾਸ਼ਕ ਨਾਲ ਇਕ ਅਹਿਮ ਮੀਟਿੰਗ ਹੋਈ| ਮੀਟਿੰਗ ਵਿੱਚ ਗਮਾਡਾ ਦੇ ਵਧੀਕ ਮੁੱਖ-ਪ੍ਰਸ਼ਾਸ਼ਕ, ਮਿਲਖ ਅਫਸਰ, ਮੁੱਖ ਇੰਜੀਨੀਅਰ ਅਤੇ ਗਮਾਡਾ ਦੀਆਂ ਵੱਖ-ਵੱਖ ਵਿੰਗਾਂ ਦੇ ਕਾਰਜਕਾਰੀ ਇੰਜੀਨੀਅਰਾਂ ਨੇ ਭਾਗ ਲਿਆ|
ਮੀਟਿੰਗ ਵਿੱਚ ਮੁੱਖ ਪ੍ਰਸ਼ਾਸ਼ਕ ਗਮਾਡਾ ਨੇ ਦੱਸਿਆ ਕਿ ਸਪੈਸ਼ਲ ਲੈਂਡ ਪੂਲਿੰਗ ਸਕੀਮ ਅਧੀਨ ਤਕਰੀਬਨ 70 ਏਕੜ ਦੇ ਮਾਲਕ ਕਿਸਾਨਾਂ ਨੇ ਆਪਣੀ ਜਮੀਨ ਦੀ ਰਜਿਸਟਰੀ ਗਮਾਡਾ ਦੇ ਨਾਂ ਕਰਵਾ ਦਿੱਤੀ ਹੈ ਅਤੇ ਬਾਕੀ ਰਹਿੰਦੀ ਜਮੀਨ ਦੀ ਰਜਿਸਸਟਰੀ ਵੀ ਸਤੰਬਰ ਦੇ ਅੰਤ ਤੱਕ ਹੋ ਜਾਵੇਗੀ|  ਕਮੇਟੀ ਦੇ ਆਗੂਆਂ ਨੂੰ ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਸੈਕਟਰ 76-80 ਦੇ ਵਿਕਾਸ ਦੇ ਕੰਮ ਅਕਤੂਬਰ ਵਿੱਚ ਸ਼ੁਰੂ ਕੀਤੇ ਜਾਣਗੇ ਅਤੇ ਇਨ੍ਹਾਂ ਨੂੰ ਛੇਤੀ ਹੀ ਨਿਪਟਾ ਲਿਆ ਜਾਵੇਗਾ|  ਉਪਰੰਤ ਬਾਕੀ ਰਹਿੰਦੇ ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜੇ ਛੇਤੀ ਹੀ ਦੇ ਦਿੱਤੇ ਜਾਣਗੇ|  ਕਮੇਟੀ ਦੇ ਆਗੂਆਂ ਵੱਲੋਂ ਮੁੱਖ-ਪ੍ਰਸ਼ਾਸ਼ਕ ਗਮਾਡਾ ਨੂੰ ਜੋਰ ਦੇ ਕੇ ਅਪੀਲ ਕੀਤੀ ਗਈ ਕਿ ਜਿੰਨੀ ਛੇਤੀ ਹੋ ਸਕੇ ਉੱਨੀ ਛੇਤੀ ਕੰਮ  ਨਿਪਟਾ ਲਿਆ ਜਾਵੇ  ਤਾਂ ਜੋ 16 ਸਾਲਾਂ ਤੋਂ ਉਡੀਕ ਕਰ ਰਹੇ ਅਲਾਟੀਆਂ ਨੂੰ ਉਨ੍ਹਾਂ ਦੇ ਪਲਾਟਾਂ ਦੇ ਕਬਜੇ ਮਿਲ ਸਕਣ,ਉਹ ਆਪਣੇ ਘਰ ਬਣਾਉਣ ਦਾ ਸੁਪਨਾ ਸਾਕਾਰ ਕਰ ਸਕਣ ਅਤੇ ਇਨ੍ਹਾਂ ਸੈਕਟਰਾਂ ਦਾ ਸਰਵ-ਪੱਖੀ ਵਿਕਾਸ ਹੋ ਸਕੇ|  ਕਮੇਟੀ ਦੀ ਜਨਰਲ ਬਾਡੀ ਦੀ ਅਗਲੀ ਮੀਟਿੰਗ 18 ਸਤੰਬਰ 2016 ਨੂੰ ਸਾਮ 5 ਵਜੇ ਸੈਕਟਰ 79 ਦੀ ਟੈਂਕੀ ਦੇ ਨੇੜੇ ਸੱਦੀ ਗਈ ਹੈ  ਜਿਸ ਵਿੱਚ ਅਗਲੇਰੀ ਰਣਨੀਤੀ ਤਹਿ ਕੀਤੀ ਜਾਵੇਗੀ|
ਮੀਟਿੰਗ ਵਿੱਚ ਸੀਨੀ. ਮੀਤ ਪ੍ਰਧਾਨ ਮੇਜਰ ਸਿੰਘ, ਜੀ.ਐਸ ਪਠਾਨੀਆਂ ਵਿੱਤ ਸਕੱਤਰ,  ਸਰਦੂਲ ਸਿੰਘ ਪੂੰਨੀਆਂ ਪ੍ਰੈਸ ਸਕੱਤਰ, ਅਮਰੀਕ ਸਿੰਘ, ਹਰਮੇਸ਼ ਲਾਲ ਅਤੇ ਆਰ ਕੌਸ਼ਲ ਹਾਜਰ ਸਨ|

Leave a Reply

Your email address will not be published. Required fields are marked *