Most of the Unipoles in Mohali without electricity due to non payment of bill

ਐਸ ਏ ਐਸ ਨਗਰ, 17 ਅਗਸਤ (ਕੁਲਦੀਪ ਸਿੰਘ) ਮੁਹਾਲੀ ਦੇ ਵੱਡੀ ਗਿਣਤੀ ਯੁਨੀਪੋਲ ਅਤੇ ਮਾਰਕੀਟਾਂ ਵਿੱਚ ਲੱਗੇ ਇਸ਼ਤਿਹਾਰਾਂ ਦੇ ਵੱਡੇ ਵੱਡੇ ਹੋਰਡਿੰਗਾਂ ਦੀ ਲਾਈਟ ਬੰਦ ਹੋ ਗਈ ਹੈ| ਇਸਦੀ ਵਜ੍ਹਾ ਇਹ ਦੱਸੀ ਗਈ ਹੈ ਕਿ ਇਨ੍ਹਾਂ ਇਸ਼ਤਿਹਾਰਾਂ ਨੂੰ ਚਲਾਉਣ ਵਾਲੀ ਕੰਪਨੀ ਨੇਬਿਜਲੀ ਦੇ ਬਿੱਲ ਨਹੀਂ ਭਰੇ ਹਨ|
ਅੱਜ ਜਦੋਂ ਦੇਰ ਰਾਤ ਮੁਹਾਲੀ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਫੇਜ਼-10, 9, 8, 7, ਵਾਈ ਪੀ ਐਸ ਚੌਂਕ ਉੱਤੇ ਲੱਗੇ ਸਾਰੇ ਹੀ ਯੂਨੀਪੋਲਾਂ ਦੀ ਲਾਈਟ ਬੰਦ ਪਈ ਸੀ ਜਦੋਂ ਕਿ ਇਸ ਤੋਂ ਪਹਿਲਾਂ ਰਾਤ ਨੂੰ ਇਹ ਯੂਨੀਪੋਲ ਜਗਮਗ ਕਰਦੇ ਸਨ ਅਤੇ ਇਨ੍ਹਾਂ ਤੇ ਲੱਗੇ ਇਸ਼ਤਿਹਾਰ ਲਿਸ਼ ਲਿਸ਼ ਕਰਦੇ ਚਮਕਦੇ ਸਨ ਪਰ ਅੱਜ ਸਾਰੇ ਹੀ ਮੁੱਖ ਚੌਂਕਾਂ ਤੇ ਲੱਗੇ ਇਹ ਯੂਨੀਪੋਲ ਅਤੇ ਨਗਰ ਨਿਗਮ ਵਲੋਂ ਲਗਾਏ ਗਏ ਵੱਡੇ ਐਂਟਰੀ ਪੁਆਇੰਟਾਂ ਤੇ ਲੱਗੇ ਇਸ਼ਤਿਹਾਰ ਵੀ ਬੁਝੇ ਹੋਏ ਹੀ ਦਿਖਾਈ ਦਿੱਤੇ|
ਸੂਤਰਾਂ ਅਨੁਸਾਰ ਨਿਗਮ ਨੇ ਇਨ੍ਹਾਂ ਯੂਨੀਪੋਲਾਂ ਦਾ ਠੇਕਾ ਦਿੱਤਾ ਹੋਇਆ ਹੈ ਪਰ ਇਨ੍ਹਾਂ ਯੁਨੀਪੋਲਾਂ ਤੇ ਚੱਲਦੇ ਇਸ਼ਤਿਹਾਰਾਂ ਵਿੱਚ ਇਸਤੇਮਾਲ ਹੁੰਦੀ ਬਿਜਲੀ ਦੇ ਬਿੱਲ ਨਾ ਭਰਨ ਕਾਰਨ ਇਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਜਿਸ ਕਾਰਨ ਇਹ ਸਾਰੇ ਹੀ ਯੂਨੀਪੋਲ ਰਾਤ ਨੂੰ ਬਿਜਲੀ ਦੇ ਬਗੈਰ ਸੁੰਨੇ ਦਿਖਾਈ ਦੇ ਰਹੇ ਹਨ|

Leave a Reply

Your email address will not be published. Required fields are marked *