Mother-daughter injured in Traveller-Ambulance collision, mother cancer patient

ਟ੍ਰੈਵਰਲ-ਐਂਬੁਲੈਂਸ ਦੀ ਟੱਕਰ ਵਿੱਚ ਮਾਂ-ਧੀ ਜਖਮੀ, ਮਾਂ ਕੈਂਸਰ ਪੀੜਤ
ਟ੍ਰੈਵਲਰ ਚਾਲਕ ਤੇ ਰੈਡ ਲਾਈਟ ਜੰਪ ਕਰਨ ਦਾ ਵੀ ਦੋਸ਼

ਐਸ ਏ ਐਸ ਨਗਰ, 16 ਸਤੰਬਰ : ਸਥਾਨਕ ਫੇਜ਼-11 ਦੀਆਂ ਟ੍ਰੈਫਿਕ ਲਾਈਟਾਂ ਤੇ ਇੱਕ ਟ੍ਰੈਵਲ ਕੰਪਨੀ ਦੀ ਟ੍ਰੈਵਲਰ ਵੱਡੀ ਨੇ ਇੱਕ ਐਂਬੁਲੈਂਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਐਂਬੁਲੈਂਸ ਵਿੱਚ ਸਵਾਰ ਕੈਂਸਰ ਪੀੜਤ ਔਰਤ ਅਤੇ ਉਸਦੀ ਧੀ ਜਖਮੀ ਹੋ ਗਏ| ਹਾਦਸੇ ਦਾ ਕਾਰਨ ਟ੍ਰੈਵਲਰ ਚਾਲਕ ਵਲੋਂ ਰੈਡ ਲਾਈਟ ਜੰਪ ਕਰਨਾ ਦੱਸਿਆ ਜਾ ਰਿਹਾ ਅਹੈ| ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਟ੍ਰੈਵਲਰ ਚਾਲਕ ਨੂੰ ਮੌਕੇ ਤੇ ਹੀ ਫੜੇ ਕੇ ਪੁਲੀਸ ਹਵਾਲੇ ਕੀਤਾ| ਹਾਦਸੇ ਵਿੱਚ ਐਂਬੁਲੈਂਸ ਦਾ ਵੀ ਭਾਰੀ ਨੁਕਸਾਨ ਹੋਇਆ ਹੈ| ਇਹ ਐਂਬੁਲੈਂਸ ਬਾਕਰਪੁਰ ਦੇ ਗੁ. ਸਾਹਿਬ ਦੀ ਸੀ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਦੋ ਵਜੇ ਸੈਕਟਰ 32 ਦੇ ਹਸਪਤਾਲ ਤੋਂ ਇੱਕ ਐਂਬੁਲੈਂਸ ਬਾਕਰਪੁਰ ਜਾ ਰਹੀ ਸੀ ਜਿਸ ਵਿੱਚ ਕੈਂਸਰ ਪੀੜਤ ਔਰਤ ਈਸ਼ਰ ਕੌਰ, ਉਸਦੀ ਬੇਟੀ ਅਮਰੀਕ ਕੌਰ, ਪੁੱਤਰ ਜਸਬੀਰ ਸਿੰਘ ਸਨ| ਈਸ਼ਰ ਕੌਰ ਦੀ ਹਸਪਤਾਲ ਵਿੱਚ ਜਾਂਚ ਤੋਂ ਬਾਅਦ ਇਹ ਪਰਿਵਾਰ ਵਾਪਿਸ ਆ ਰਿਹਾ ਸੀ| ਇਸ ਦੌਰਾਨ ਜਦੋਂ ਐਂਬੁਲੈਂਸ ਫੇਜ਼-11 ਪਹੁੰਚੀ ਤਾਂ ਰੈਡ ਲਾਈਟ ਉੱਤੇ ਟ੍ਰੈਵਲਰ ਚਾਲਕ ਨੇ ਐਂਬੁਲੈਂਸ ਨੂੰ ਟੱਕਰ ਮਾਰ ਦਿੱਤੀ| ਹਾਦਸੇ ਵਿੱਚ ਅਮਰੀਕ ਕੌਰ ਦੇ ਸਿਰ ਤੇ ਸੱਟ ਲੱਗੀ ਅਤੇ ਉਹ ਬੇਹੋਸ਼ ਹੋ ਗਈ|
ਪ੍ਰਤੱਖਦਰਸ਼ੀਆਂ ਨੇ ਦੋਸ਼ ਲਗਾਇਆ ਕਿ ਟ੍ਰੈਵਲਰ ਚਾਲਕ ਨੇ ਰੈਡ ਲਾਈਟ ਜੰਪ ਕੀਤੀ ਸੀ ਹਾਲਾਂਕਿ ਟ੍ਰੈਵਲਰ ਚਾਲਕ ਨੇ ਕਿਹਾ ਕਿ ਉਸਨੇ ਰੈਡ ਲਾਈਟ ਜੰਪ ਨਹੀਂ ਕੀਤੀ| ਪੁਲੀਸ ਨੇ ਮੌਕੇ ਤੇ ਪੁੱਜ ਕੇ ਮੁਹਾਲੀ ਤੋਂ ਐਂਬੁਲੈਂਸ ਸੱਦ ਕੇ ਜਖਮੀਆਂ ਨੂੰ ਮੁੜ ਸੈਕਟਰ 32 ਦੇ ਹਸਪਤਾਲ ਪਹੁੰਚਾਇਆ|
ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਹਾਦਸੇ ਵਿੱਚ ਜਖਮੀ ਮਾਂ ਧੀ ਐਂਬੁਲੈਂਸ ਵਿੱਚ ਹੀ ਲਗਭਗ ਅੱਧਾ ਘੰਟਾ ਪਈਆਂ ਰਹੀਆਂ| ਇਸ ਦੌਰਾਨ ਇੱਕ ਵਿਅਕੀਤ ਨੇ ਐਂਬੁਲੈਂਸ ਸੇਵਾ ਦੇ ਐਮਰਜੈਂਸੀ ਨੰਬਰ ਤੇ ੋਨ ਕੀਤਾ ਤਾਂ ਜਾ ਕੇ ਐਂਬੁਲੈਂਸ ਮੌਕੇ ਤੇ ਪੁੱਜੀ

Leave a Reply

Your email address will not be published. Required fields are marked *