MOU signed between Peck University and the future high-tech

ਪੈਕ ਯੂਨੀਵਰਸਿਟੀ ਅਤੇ ਫਿਊਚਰ ਹਾਈਟੈਕ ਵਿਚਾਲੇ ਸਮਝੌਤਾ
ਐਸ ਏ ਐਸ ਨਗਰ, 13 ਦਸੰਬਰ (ਸ.ਬ.) ਫਿਊਚਰ ਹਾਈਟੈਕ ਪ੍ਰਾ. ਲਿਮਟਿਡ ਨੇ ਪੈਕ ਯੂਨੀਵਰਸਿਟੀ ਆਫ ਟੈਕਨਾਲੌਜੀ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਹੈ| ਇਹ ਐਮ ਓ ਯੂ ਪੈਕ (ਪੰਜਾਬ ਇੰਜਨੀਅਰਿੰਗ ਕਾਲਜ) ਦੇ ਡਾਇਰੈਕਟਰ ਪ੍ਰੋ. ਮਨੋਜ ਕੁਮਾਰ ਅਤੇ ਫਿਉਚਰ ਹਾਈਟੈਕ ਦੇ ਮੈਨੇਜਿੰਗ ਡਾਇਰੈਕਟਰ ਜੇ ਪੀ ਸਿੰਘ ਨੇ ਸਾਈਨ ਕੀਤਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇ ਪੀ ਸਿੰਘ ਨੇ ਦੱਸਿਆ ਕਿ ਇਸ ਸਮਝੌਤੇ ਅਨੁਸਾਰ ਉਹ ਪੈਕ ਦੇ ਦੋ ਰਿਸਰਚ ਸਕਾਲਰਾਂ ਨੂੰ ਯੂ ਜੀ ਸੀ ਮਾਣਕਾਂ ਅਨੁਸਾਰ ਤਿੰਨ ਸਾਲ ਲਈ ਸਕਾਲਰਸ਼ਿਪ ਦੇਣਗੇ ਅਤੇ ਇਸ ਦੇ ਏਵਜ ਵਿੱਚ ਇਹਨਾਂ ਤਿੰਨ ਸਾਲਾਂ ਦੌਰਾਨ ਹੋਣ ਵਾਲੀ ਕਿਸੇ ਵੀ ਖੋਜ ਤਜਰਬੇ ਦਾ ਪੇਟੈਂਟ ਹੋਣ ਤੇ ਉਹਨਾਂ ਦੀ ਕੰਪਨੀ ਨੂੰ ਇਹ ਰਿਸਰਚ ਮੁਫਤ ਵਿੱਚ ਮਿਲੇਗਾ| ਇਸ ਦੇ ਨਾਲ ਹੀ ਜੇਕਰ  ਪੈਕ ਵੱਲੋਂ ਕਿਸੇ ਹੋਰ ਕੰਪਨੀ ਨੂੰ ਇਹ ਰਿਸਰਚ ਫਿਊਚਰ ਹਾਈਟੈਕ ਦੀ ਸਹਿਮਤੀ ਨਾਲ ਦਿਤੀ ਜਾਂਦੀ ਹੈ ਤਾਂ ਇਸ ਤੋਂ ਆਉਣ ਵਾਲੀ ਰਾਇਲੈਟੀ ਪੈਕ ਅਤੇ ਫਿਊਚਰ ਹਾਈਟੈਕ ਵਿੱਚ ਅੱਧੀ ਅੱਧੀ ਵੰਡੀ ਜਾਵੇਗੀ| ਇਸੇ ਦੌਰਾਨ 12 ਤੋਂ 17 ਦਸੰਬਰ ਤੱਕ ਸ਼ੁਰੂ ਹੋਈ ਲੀਬੀਅਮ ਆਇਨ ਬੇਟਰੀਜ਼ ਸਬੰਧੀ ਅੰਤਰ ਰਾਸ਼ਟਰੀ ਕਾਨਫਰੰਸ ਵਿੱਚ ਪੰਜਾਬ ਯੂਨੀਵਰਸਿਟੀ ਦੇ ਵੀ ਸੀ ਡਾ. ਅਰੁਣ ਗਰੋਵਰ, ਪ੍ਰੋ. ਐਸ ਕੇ ਮਹਿਤਾ, ਡਾ ਜੀ ਪੀ ਸਿੰਘ ਅਮਰੀਕਾ, ਡਾ ਪੀ ਜੇ ਸਿੰਘ ਆਨਰੇਰੀ ਡਾਇਰੈਕਟਰ ਫਿਊਚਰ ਹਾਈਟੈਕ, ਗਗਨਦੀਪ ਕੌਰ ਕਾਰਜਕਾਰੀ ਡਾਇਰੈਕਟਰ ਅਤੇ ਭੁਪਿੰਦਰ ਸਿੰਘ, ਲੀਬੀਅਮ ਆਇਨ ਦੇ ਖੇਤਰ ਦੇ ਮਾਹਿਰਾਂ ਪ੍ਰੋ. ਕ੍ਰਿਸਟੀਅਨ ਜੂਲੀਅਨ ਅਮਰੀਕਾ, ਪ੍ਰੋ. ਐਲਨ ਮੋਗਰ ਯੂਰੋਪ ਅਤੇ ਪ੍ਰੋ. ਅਸ਼ੋਕ ਵਿਜ ਕੈਨੇਡਾ  ਨੇ ਆਪਣੇ ਵਿਚਾਰ ਪੇਸ਼ ਕੀਤੇ|
ਇਥੇ ਇਹ ਜਿਕਰਯੋਗ ਹੈ ਕਿ ਫਿਊਚਰ ਹਾਈਟੈਕ ਪ੍ਰਾ ਲਿਮ ਇਕਲੋਤੀ ਅਜਿਹੀ ਕੰਪਨੀ ਹੈ ਜਿਸ ਵੱਲੋ ਲੀਥੀਅਮ ਆਇਨ ਦੀ ਬੈਟਰੀਆਂ  ਦਾ ਉਤਪਾਦਨ ਕੀਤਾ ਜਾਂਦਾ ਹੈ ਅਤੇ ਕੰਪਨੀ ਵੱਲੋਂ ਇਸ ਖੇਤਰ ਵਿੱਚ ਬਾਕਾਇਦਾ ਰਿਸਰਚ ਵੀ ਕੀਤੀ ਜਾਂਦੀ ਹੈ|

Leave a Reply

Your email address will not be published. Required fields are marked *