Music company ‘Sateara Record’ inaugurated

ਮਿਊਜ਼ਿਕ ਕੰਪਨੀ ‘ਸਟੇਅਰ ਰਿਕਾਰਡ’ ਦਾ ਉਦਘਾਟਨ
ਐਸ ਏ ਐਸ ਨਗਰ, 12 ਦਸੰਬਰ (ਸ.ਬ.) ਨਵੀਂ ‘ਸਟੇਅਰ ਰਿਕਾਰਡ’ ਮਿਊਜ਼ਿਕ ਕੰਪਨੀ ਦਾ ਉਦਘਾਟਨ ਪੰਜਾਬੀ ਲੋਕ ਗਾਇਕ ਸੁਰਜੀਤ ਖਾਨ ਵੱਲੋਂ ਕੀਤਾ ਗਿਆ| ਇਸ ਮੌਕੇ ਉਨ੍ਹਾਂ ਨਾਲ ਸਟੇਅਰ ਰਿਕਾਰਡ ਕੰਪਨੀ ਦੇ ਮਾਲਿਕ ਦਵਿੰਦਰ ਸਿੰਘ ਬਲਿੰਗ, ਰਾਜਨ ਬੱਤਰਾ, ਮਿਊਜ਼ਿਕ ਡਾਇਰੈਕਟਰ ਰੈਂਡੀ ਜੱਸਲ (ਅਮਰੀਕਾ), ਪੰਜਾਬੀ ਮਾਡਲ ਉਨਮ ਸੂਦ ਤੋਂ ਇਲਾਵਾ ਦੇਸੀ ਰੂਟਸ ਕੰਪਨੀ ਦੇ ਡਾਇਰੈਕਟਰ ਹਰਦੀਪ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ| ਉਦਘਾਟਨੀ ਸਮਾਰੋਹ ਤੋਂ ਬਾਅਦ ਕੰਪਨੀ ਵੱਲੋਂ ਇੱਕ ਨਵੀਂ ਕਲਾਕਾਰ ਰੋਜੀ ਮਾਨ ਦਾ ਸਿੰਗਲ ਟ੍ਰੈਕ ਗਾਣਾ ‘ਗੁੱਤ ਨਾਗਣੀ’ ਵੀ ਰਿਲੀਜ਼ ਕੀਤਾ ਗਿਆ| ਇਸ ਗਾਣੇ ਦਾ ਵੀਡੀਓ ਕੰਗ ਗ੍ਰੇਵਾਲ ਨੇ ਡਾਇਰੈਕਟ ਕੀਤਾ ਹੈ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਬਲਿੰਗ ਨੇ ਕਿਹਾ ਕਿ ਬਹੁਤ ਜਲਦ ਉਨ੍ਹਾਂ ਦੀ ਕੰਪਨੀ ਵੱਲੋਂ ਇੱਕ ਹੋਰ ਕਲਾਕਾਰ ਗੁਰਜੀਤ ਮੱਲ੍ਹੀ ਦਾ ਸਿੰਗਲ ਟ੍ਰੈਕ ਗਾਣਾ ਰਿਲੀਜ਼ ਕੀਤਾ ਜਾਵੇਗਾ|
ਗਾਇਕ ਸੁਰਜੀਤ ਖਾਨ ਨੇ ਕਿਹਾ ਕਿ ਪੰਜਾਬੀ ਗਾਣਿਆਂ ਤੇ ਫਿਲਮਾਂ ਨੂੰ ਮਿਲ ਰਿਹਾ ਸਮਾਨ ਸਨਮਾਨ ਸਭ ਲਈ ਇੱਕ ਵੱਡੀ ਗੱਲ ਹੈ| Î
ਸਮਾਰੋਹ ਦੌਰਾਨ ਫਿਲਮ ਡਾਇਰੈਕਟਰ ਹਰਮੀਤ ਕਾਲਰਾ, ਨੱਛਤਰ ਸਿੰਘ, ਜਤਿੰਦਰ ਸਿੰਘ ਨੋਨੀ, ਹਰਜੀਤ ਸਿੰਘ (ਕਨਾਡਾ), ਹਰਵਿੰਦਰ ਸਿੰਘ, ਸੂੱਖਾ ਭੰਗੂ ਵੀ ਹਾਜਿਰ ਸਨ|

Leave a Reply

Your email address will not be published. Required fields are marked *