National Commission gave relief to Sky Rock City Welfare Society: Navjit Singh

ਨੈਸ਼ਨਲ ਕਮਿਸ਼ਨ ਨਵੀਂ ਦਿੱਲੀ ਵੱਲੋਂ ਸਕਾਈਰੌਕ ਸਿਟੀ ਵੈੱਲਫ਼ੇਅਰ ਸੋਸਾਇਟੀ ਨੂੰ ਵੱਡੀ ਰਾਹਤ
– ‘ਸੋਸਾਇਟੀ ਕੋਲ ਰਿਫ਼ੰਡ ਲਈ ਐਪਲੀਕੇਸ਼ਨ ਦੇਣ ਤੋਂ ਤਿੰਨ ਸਾਲ ਬਾਅਦ ਹੀ ਪੁਲੀਸ ਜਾਂ ਅਦਾਲਤ ਕੋਲ ਸ਼ਿਕਾਇਤ ਜਾਇਜ਼’

ਐੱਸ.ਏ.ਐੱਸ. ਨਗਰ, 7 ਅਕਤੂਬਰ : ਆਪਣੇ ਮੈਂਬਰਾਂ ਨੂੰ ‘ਨੋ ਪ੍ਰੌਫ਼ਿਟ ਨੋ ਲੌਸ’ ਅਧਾਰ ‘ਤੇ ਮਕਾਨ ਦੇ ਸੁਪਨੇ ਸਾਕਾਰ ਕਰਨ ਲਈ ਕੰਮ ਕਰ ਰਹੀ ਸਕਾਈਰੌਕ ਸਿਟੀ ਵੈੱਲਫ਼ੇਅਰ ਸੋਸਾਇਟੀ ਨੂੰ ‘ਨੈਸ਼ਨਲ ਕੰਜ਼ਿਊਮਰ ਡਿਸਪਿਯੂਟਸ ਰਿਡਰੈਸਲ ਕਮਿਸ਼ਨ ਨਵੀਂ ਦਿੱਲੀ’ ਨੇ ਦੋ ਵੱਖ ਵੱਖ ਕੇਸਾਂ ਵਿੱਚ ਹੁਕਮ ਸੁਣਾਉਂਦੇ ਹੋਏ ਕੁਝ ਲੋਕਾਂ ਵੱਲੋਂ ਪੈਸਾ ਰਿਫ਼ੰਡ ਕਰਵਾਉਣ ਲਈ ਪੁਲੋਸ ਸ਼ਿਕਾਇਤਾਂ ਅਤੇ ਗਮਾਡਾ ਕੋਲ ਕੀਤੀਆਂ ਜਾ ਰਹੀਆਂ ਗੁੰਮਰਾਹਕੁਨ ਸ਼ਿਕਾਇਤਾਂ ਤੋਂ ਵੱਡੀ ਰਾਹਤ ਵੱਡੀ ਰਾਹਤ ਦਿੱਤੀ ਹੈ| ਮਤਲਬ ਇਹ ਕਿ ਜਿਸ ਕਿਸੇ ਮੈਂਬਰ ਨੇ ਵੀ ਸੋਸਾਇਟੀ ਕੋਲ ਜਮ੍ਹਾਂ ਕਰਵਾਏ ਆਪਣੇ ਪੈਸੇ ਰਿਫ਼ੰਡ ਕਰਵਾਉਣੇ ਹੋਣ ਉਸ ਵਿਅਕਤੀ ਨੂੰ ਸੋਸਾਇਟੀ ਕੋਲ ਰਿਫ਼ੰਡ ਐਪਲੀਕੇਸ਼ਨ ਦੇਣ ਤੋਂ ਤਿੰਨ ਸਾਲ ਦੇ ਅੰਦਰ ਅੰਦਰ ਸੋਸਾਇਟੀ ਪੈਸੇ ਵਿਆਜ ਸਮੇਤ ਵਾਪਿਸ ਕਰੇਗੀ| ਜੇਕਰ ਸੋਸਾਇਟੀ ਉਸ ਮੈਂਬਰ ਦੇ ਪੈਸੇ ਵਾਪਿਸ ਨਹੀਂ ਕਰਦੀ ਤਾਂ ਉਹ ਮੈਂਬਰ ਪੁਲੀਸ ਜਾਂ ਅਦਾਲਤ ਕੋਲ ਜਾ ਸਕਦਾ ਹੈ|
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਕਾਈਰੌਕ ਸਿਟੀ ਵੈੱਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਨਵਜੀਤ ਸਿੰਘ ਅਤੇ ਉਨ੍ਹਾਂ ਦੇ

ਐਡਵੋਕੇਟ ਹਿਤੇਨ ਨਹਿਰਾ ਨੇ ਦੱਸਿਆ ਕਿ ਨੈਸ਼ਨਲ ਕੰਜ਼ਿਊਮਰ ਡਿਸਪਿਯੂਟਸ ਰਿਡਰੈਸਲ ਕਮਿਸ਼ਨ ਨਵੀਂ ਦਿੱਲੀ ਨੇ ਇਹ ਫ਼ੈਸਲਾ ਸੋਸਾਇਟੀ ਦੇ ਇੱਕ ਮੈਂਬਰ ਰੋਮੇਸ਼ ਗਰਗ ਨਿਵਾਸੀ ਲੁਧਿਆਣਾ ਵੱਲੋਂ ਸੋਸਾਇਟੀ ਖਿਲਾਫ਼ ਸਟੇਟ ਕਮਿਸ਼ਨ ਪੰਜਾਬ ਦੇ ਫ਼ੈਸਲੇ ਨੂੰ ਚੈਲਿੰਜ ਕਰਦੀ ਅਪੀਲ ਨੰਬਰ 560 ਆਫ਼ 2015 ਵਿੱਚ ਸੁਣਾਇਆ ਹੈ| ਇਸ ਦੇ ਨਾਲ ਹੀ ਇਸੇ ਮਾਨਯੋਗ ਅਦਾਲਤ ਨੇ ਸੋਸਾਇਟੀ ਵੱਲੋਂ ਵੀ ਆਪਣੇ ਵਕੀਲ ਐਡਵੋਕੇਟ ਹਿਤਨ ਨਹਿਰਾ ਰਾਹੀਂ ਸਟੇਟ ਕਮਿਸ਼ਨ ਪੰਜਾਬ ਵਿਖੇ ਇੱਕ ਮੈਂਬਰ ਸ੍ਰੀਮਤੀ ਕਾਂਤਾ ਦੇਵੀ ਦੇ ਹੱਕ ਵਿੱਚ ਕੀਤੇ ਫ਼ੈਸਲੇ ਨੂੰ ਚੈਲਿੰਜ ਕਰਦੀ ਅਪੀਲ ਨੰਬਰ 985 ਆਫ਼ 2015 ਵਿੱਚ ਵੀ ਇਹੋ ਫ਼ੈਸਲਾ ਸੁਣਾਇਆ ਹੈ|
ਨਵਜੀਤ ਸਿੰਘ ਨੇ ਦੱਸਿਆ ਕਿ ਨਵੀਂ ਦਿੱਲੀ ਦੀ ਉਕਤ ਮਾਨਯੋਗ ਰਾਸ਼ਟਰੀ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਬਿਲਕੁਲ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਸਕਾਈਰੌਕ ਸਿਟੀ ਵੈਲਫ਼ੇਅਰ ਸੋਸਾਇਟੀ ਦਾ ਕੋਈ ਵੀ ਮੈਂਬਰ ਜੇਕਰ ਆਪਣੇ ਪੈਸੇ ਦਾ ਰਿਫ਼ੰਡ ਸੋਸਾਇਟੀ ਕੋਲੋਂ ਲੈਣਾ ਚਾਹੁੰਦਾ ਹੋਵੇ ਤਾਂ ਉਹ ਸੋਸਾਇਟੀ ਨਾਲ ਹੋਏ ਐਗਰੀਮੈਂਟ ਮੁਤਾਬਕ ਸੋਸਾਇਟੀ ਕੋਲ ਆਪਣੀ ਐਪਲੀਕੇਸ਼ਨ ਦੇਵੇਗਾ ਅਤੇ ਸੋਸਾਇਟੀ ਵੱਲੋਂ ਐਪਲੀਕੇਸ਼ਨ ਮਿਲਣ ਦੇ ਤਿੰਨ ਸਾਲ ਦੇ ਅੰਦਰ ਅੰਦਰ ਉਸ ਮੈਂਬਰ ਨੂੰ ਰਿਫ਼ੰਡ ਦੇਣਾ ਹੋਵੇਗਾ| ਸੋਸਾਇਟੀ ਜੇਕਰ ਤਿੰਨ ਸਾਲ ਦੇ ਅੰਦਰ ਪੈਸਾ ਵਾਪਿਸ ਨਹੀਂ ਦਿੰਦੀ ਤਾਂ ਸਬੰਧਿਤ ਮੈਂਬਰ ਸੋਸਾਇਟੀ ਨੂੰ ਨੋਟਿਸ ਦੇਣ ਤੋਂ ਬਾਅਦ ਹੀ ਕਿਸੇ ਪੁਲੀਸ ਸ਼ਿਕਾਇਤ ਜਾਂ ਅਦਾਲਤ ਦਾ ਸਹਾਰਾ ਲੈ ਸਕਦਾ ਹੈ|

ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਨੇ ਉਨ੍ਹਾਂ ਨੂੰ ਬਿਲਕੁਲ ਸਹੀ ਇਨਸਾਫ਼ ਦਿੱਤਾ ਹੈ| ਮਾਨਯੋਗ ਅਦਾਲਤ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਖਿਲਾਫ਼ ਕੁਝ ਕੁ ਬਲੈਕਮੇਲਿੰਗ ਕਰਨ ਦੇ ਮਕਸਦ ਵਾਲੇ ਮੈਂਬਰਾਂ ਵੱਲੋਂ ਪੁਲੀਸ ਕੋਲ ਅਤੇ ਗਮਾਡਾ ਕੋਲ ਦਿੱਤੀਆਂ ਜਾ ਰਹੀਆਂ ਝੂਠੀਆਂ ਸ਼ਿਕਾਇਤਾਂ ਨੂੰ ਵੀ ਠੱਲ੍ਹ ਪਵੇਗੀ| ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਸੋਸਾਇਟੀ ਦੇ ਕੁਝ ਕੁ ਮੈਂਬਰ ਬਲੈਕਮੇਲਿੰਗ ਦੇ ਮਕਸਦ ਨਾਲ ਸੋਸਾਇਟੀ ਨੂੰ ਬਿਲਡਰ ਦੀ ਪਰਿਭਾਸ਼ਾ ਦੇ ਕੇ ਬਦਨਾਮ ਕਰ ਰਹੇ ਹਨ ਅਤੇ ਪੁਲੀਸ ਕੋਲ ਪੈਸਾ ਰਿਫ਼ੰਡ ਨਾ ਕਰਨ ਦੀਆਂ ਝੂਠੀਆਂ ਸ਼ਿਕਾਇਤਾਂ ਦੇ ਰਹੇ ਸਨ| ਜਦਕਿ ਹਕੀਕਤ ਇਹ ਹੈ ਕਿ ਸੋਸਾਇਟੀ ਦੇ ਅਜਿਹੇ ਕੁਝ ਕੁ ਮੈਂਬਰ ਖ਼ੁਦ ਸੋਸਾਇਟੀ ਨਾਲ ਕੀਤੇ ਇਕਰਾਰਨਾਮੇ ਤੋਂ ਮੁੱਕਰ ਰਹੇ ਹਨ| ਉਨ੍ਹਾਂ ਕਿਹਾ ਕਿ ਇਹ ਕੁਝ ਕੁ ਮੈਂਬਰ ਪੁਲੀਸ ਅਤੇ ਗਮਾਡਾ ਕੋਲ ਰਿਫ਼ੰਡ ਨਾ ਕੀਤੇ ਜਾਣ ਸਬੰਧੀ ਝੂਠੀਆਂ ਸ਼ਿਕਾਇਤਾਂ ਕਰ ਕੇ ਸੋਸਾਇਟੀ ਦੇ ਬਾਕੀ ਸਹੀ ਲਾਭਪਾਤਰੀਆਂ ਦਾ ਵੀ ਨੁਕਸਾਨ ਕਰ ਰਹੇ ਹਨ| ਉਨ੍ਹਾਂ ਸੋਸਾਇਟੀ ਦੇ ਬਾਕੀ ਮੈਂਬਰਾਂ ਨੂੰ ਕਿਹਾ ਕਿ ਸੋਸਾਇਟੀ ਵੱਲੋਂ ਸਾਰਾ ਕੰਮ ਕਾਜ ਠੀਕ ਚੱਲ ਰਿਹਾ ਹੈ, ਇਸ ਲਈ ਕਿਸੇ ਵੀ ਬਲੈਕਮੇਲਿੰਗ ਮਕਸਦ ਵਾਲੇ ਵਿਅਕਤੀ ਦੀਆਂ ਗੱਲਾਂ ਵਿੱਚ ਨਾ ਆਉਣ|

Leave a Reply

Your email address will not be published. Required fields are marked *