ਮਾਲਟਾ ਦੇ ਜਹਾਜ ਦੀ ਮਦਦ ਲਈ ਨੌਸੈਨਾ ਹਰਕਤ ਵਿੱਚ
ਕੋਚੀ, 6 ਮਾਰਚ (ਸ.ਬ.) ਲਕਸ਼ਦੀਪ ਤੋਂ ਲਗਭਗ 900 ਸਮੁੰਦਰੀ ਮੀਲ ਦੀ ਦੂਰੀ ਤੇ ਮੌਜੂਦ ਮਾਲਟਾ ਦੇ ਇੱਕ ਜਹਾਜ ਨੂੰ ਡਾਕੂਆਂ ਤੋਂ ਖਤਰਾ ਹੋਣ ਦੀਆਂ ਖਬਰਾਂ ਦੇ ਦੌਰਾਨ ਨੌਸੈਨਾ ਨੇ ਆਪਣੇ ਜਹਾਜ ‘ਆਈ ਐਨ ਐਸ ਸੁਜਾਤਾ’ ਨੂੰ ਮਦਦ ਲਈ ਰਵਾਨਾ ਕਰ ਦਿੱਤਾ ਹੈ। read more...
ਸਿਨੇਮਾਹਾਲ ਮਾਲਿਕ ਦੀ ਸ਼ੱਕੀ ਹਾਲਾਤ ਵਿੱਚ ਗੋਲੀ ਲੱਗਣ ਨਾਲ ਮੌਤ
ਵਾਰਾਣਸੀ, 6 ਮਾਰਚ (ਸ.ਬ.) ਵਾਰਾਣਸੀ ਤੋਂ ਲਗਭਗ ਪੰਜਾਹ ਕਿਲੋਮੀਟਰ ਦੂਰ ਭਦੋਹੀ ਜਿਲ੍ਹੇ ਦੇ ਗੋਪੀਗੰਜ ਥਾਣਾ ਖੇਤਰ ਅਧੀਨ ਪੈਂਦੇ ਜਗਨਨਾਥਪੁਰ ਪਿੰਡ ਸਥਿਤ ਇੱਕ ਕਾਲੀਨ ਦੇ ਕਾਰਖਾਨੇ ਵਿੱਚ ਬੀਤੀ ਰਾਤ ਸ਼ੱਕੀ ਹਾਲਾਤਾਂ ਵਿੱਚ ਇੱਕ ਸਿਨੇਮਾ ਹਾਲ ਮਾਲਿਕ ਦੀ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। read more...
ਜਾਦੂ-ਟੂਣੇ ਦੇ ਸ਼ੱਕ ਵਿੱਚ ਕੁੱਟ ਕੁੱਟ ਕੇ ਹੱਤਿਆ
ਬਾਲਾਘਾਟ, 6 ਮਾਰਚ (ਸ.ਬ.) ਵਾਰਾਸਿਵਨੀ ਖੇਤਰ ਦੇ ਤਹਿਤ ਰਾਮਪਾਇਲੀ ਥਾਣਾ ਖੇਤਰ ਅਧੀਨ ਪੈਂਦੇ ਘੋਟੀ ਪਿੰਡ ਵਿੱਚ ਲਗਭਗ ਇੱਕ ਦਰਜਨ ਵਿਅਕਤੀਆਂ ਨੇ ਪਿੰਡ ਦੇ ਸਾਧੇਲਾਲ ਬਹੇਸ਼ਵਰ ਨਾਮ ਦੇ ਵਿਅਕਤੀ ਦੀ ਜਾਦੂ-ਟੂਣਾ ਕਰਨ ਦੇ ਸ਼ੱਕ ਵਿੱਚ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਹੈ। read more...
ਸਾਰਜੈਂਟ ਦੀ ਪਤਨੀ ਨੇ ਦੋ ਬੇਟੀਆਂ ਦੀ ਹੱਤਿਆ ਤੋਂ ਬਾਅਦ ਆਤਮ ਹੱਤਿਆ ਕੀਤੀ
ਸ਼ਿਲਾਂਗ, 6 ਮਾਰਚ (ਸ.ਬ.) ਸਟਰਨ ਕਮਾਂਡ ਵਿੱਚ ਤਾਇਨਾਤ ਭਾਰਤੀ ਹਵਾਈ ਫੌਜ ਦੇ ਇੱਕ ਸਾਰਜੈਂਟ ਦੀ ਪਤਨੀ ਨੇ ਆਪਣੀਆਂ ਦੋ ਬੇਟੀਆਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। read more...
ਦਿੱਲੀ ਵਿੱਚ ਘਰ ਦੀ ਬਾਲਕਾਨੀ ਢਹਿਣ ਨਾਲ 10 ਵਿਅਕਤੀ ਜਖਮੀ
ਨਵੀਂ ਦਿੱਲੀ, 6 ਮਾਰਚ (ਸ.ਬ.) ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਇੱਕ ਭਵਨ ਦੀ ਬਾਲਕਾਨੀ ਦੇ ਢਹਿ ਜਾਣ ਨਾਲ ਕਰੀਬ ਦਸ ਵਿਅਕਤੀ ਜਖਮੀ ਹੋ ਗਏ। read more...
ਪਾਕਿਸਤਾਨੀ ਗ੍ਰਹਿ ਮੰਤਰੀ ਨੂੰ ਭਾਰਤ ਦਾ ਨਵਾਂ ਡੋਜੀਅਰ ਮਿਲਿਆ
ਇਸਲਾਮਾਬਾਦ, 6 ਮਾਰਚ (ਸ.ਬ.) ਮੁੰਬਈ ਹਮਲੇ ਦੇ ਸਬੰਧ ਵਿੱਚ ਭਾਰਤ ਵੱਲੋਂ ਦਿੱਤੇ ਗਏ ਤਾਜਾ ਡੋਜੀਅਰ ਨੂੰ ਪਾਕਿਸਤਾਨ ਦੇ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੂੰ ਸੌਂਪ ਦਿੱਤਾ ਹੈ। ਬਸ਼ੀਰ ਨੂੰ ਇਹ ਡੋਜੀਅਰ ਉਹਨਾਂ ਦੇ ਹਾਲ ਦੇ ਭਾਰਤ ਦੌਰੇ ਦੇ ਦੌਰਾਨ ਸੌਂਪਿਆ ਗਿਆ ਸੀ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਬਸ਼ੀਰ ਨੂੰ ਦਿੱਤਾ ਡੋਜੀਅਰ ਸਮੀਖਿਆ ਲਈ ਗ੍ਰਹਿ ਮੰਤਰਾਲੇ ਨੂੰ ਸੌਂਪਿਆ ਗਿਆ ਹੈ। ਬਿਆਨ ਵਿੱਚ ਡੋਜੀਅਰ ਦੇ ਮੂਲ ਤੱਤਾਂ ਬਾਰੇ ਵਿਸਤ੍ਰਿਤ ਬਿਊਰਾ ਨਹੀਂ ਦਿੱਤਾ ਗਿਆ ਹੈ ਪਰ ਮੀਡੀਆ ਖਬਰਾਂ ਦੇ ਅਨੁਸਾਰ ਇਸ ਵਿੱਚ ਮੁੰਬਈ ਹਮਲਿਆਂ ਬਾਰੇ ਭਾਰਤੀ ਜਾਂਚ ਕਰਤਾਵਾਂ ਵੱਲੋਂ ਜੁਟਾਈ ਗਈ ਵਾਧੂ ਸੂਚਨਾ ਹੈ। ਮੀਡੀਆ ਖਬਰਾਂ ਦੇ ਅਨੁਸਾਰ ਡੋਜੀਅਰ ਵਿੱਚ ਮੁੰਬਈ ਹਮਲਾਵਰਾਂ ਅਤੇ ਉਹਨਾਂ ਦੇ ਆਕਾਵਾਂ ਦੇ ਵਿਚਾਲੇ ਇੰਟਰਨੈਟ ਸੰਵਾਦ ਦਾ ਬਿਊਰਾ ਹੈ ਅਤੇ ਪਾਕਿਸਤਾਨ ਸਥਿਤ ਕੁੱਝ ਸ਼ੱਕੀਆਂ ਬਾਰੇ ਸਵਾਲ ਪੁੱਛੇ ਗਏ ਹਨ। ਗ੍ਰਹਿ ਮੰਤਰੀ ਰਹਿਮਾਨ ਮਲਿਕ ਦੇ ਹਵਾਲੇ ਨਾਲ ਸਮਾਚਾਰ ਚੈਨਲਾਂ ਨੇ ਕਿਹਾ ਕਿ ਮੁੰਬਈ ਹਮਲਿਆਂ ਦੇ ਮਾਮਲਿਆਂ ਵਿੱਚ ਪਾਕਿਸਤਾਨੀ ਅਧਿਕਾਰੀਆਂ ਨੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਫਿਲਹਾਲ ਅਦਾਲਤ ਵਿਚ ਉਹਨਾਂ ਤੇ ਮੁਕੱਦਮਾ ਚੱਲ ਰਿਹਾ ਹੈ। read more...
ਭਾਰਤ ਦੌਰੇ ਤੇ ਆਉਣਗੇ ਸੰਯੁਕਤ ਰਾਸ਼ਟਰ ਦੇ ਅਧਿਕਾਰੀ
ਸੰਯੁਕਤ ਰਾਸ਼ਟਰ, 6 ਮਾਰਚ (ਸ.ਬ.) ਸੰਯੁਕਤ ਰਾਸ਼ਟਰ ਦੇ ਇੱਕ ਕੂਟਨੀਤਿਕ ਅਧਿਕਾਰੀ ਅਗਲੇ ਹਫਤੇ ਭਾਰਤ ਯਾਤਰਾ ਤੇ ਆਉਣਗੇ ਅਤੇ ਇਸ ਤੋਂ ਬਾਅਦ ਉਹ ਨੇਪਾਲ ਦਾ ਵੀ ਦੌਰਾ ਕਰਨਗੇ। read more...
ਉਦਯੋਗਪਤੀ ਜੀ ਪੀ ਬਿਰਲਾ ਦਾ ਕੋਲਕਾਤਾ ਵਿੱਚ ਦਿਹਾਂਤ
ਕੋਲਕਾਤਾ, 6 ਮਾਰਚ (ਸ.ਬ.) ਉਘੇ ਉਦਯੋਗਪਤੀ ਜੀ ਪੀ ਬਿਰਲਾ ਦਾ ਕੋਲਕਾਤਾ ਵਿੱਚ ਉਹਨਾਂ ਦੇ ਨਿਵਾਸ ਸਥਾਨ ਤੇ ਦਿਹਾਂਤ ਹੋ ਗਿਆ ਹੈ। ਉਹ 86 ਸਾਲ ਦੇ ਸਨ। ਉਹਨਾਂ ਦੇ ਪਰਿਵਾਰ ਦੇ ਸੂਤਰਾਂ ਨੇ ਦੱਸਿਆ ਕਿ ਬਿਰਲਾ ਕੁੱਝ ਸਮੇਂ ਤੋਂ ਬਿਮਾਰ ਸਨ। ਉਹਨਾਂ ਨੇ ਬੀਤੀ ਰਾਤ ਆਖਰੀ ਸਾਹ ਲਿਆ। ਸੀ ਕੇ ਬਿਰਲਾ ਦੇ ਪਿਤਾ ਜੀ ਪੀ ਬਿਰਲਾ ‘ਜੀ ਪੀ-ਸੀ ਕੇ ਬਿਰਲਾ ਕੰਪਨੀ ਸਮੂਹ’ ਦੇ ਮੁੱਖੀ ਸਨ। ਇਸ ਕੰਪਨੀ ਸਮੂਹ ਵਿੱਚ ਹਿੰਦੁਸਤਾਨ ਮੋਟਰਸ, ਓਰੀਅੰਟ ਫੈਨਸ ਅਤੇ ਓਰੀਅੰਟ ਪੇਪਰਸ ਸ਼ਾਮਿਲ ਹਨ। read more...
ਹਵਾਈ ਅੱਡੇ ਤੇ ਪਿਸਤੌਲ ਨਾਲ ਮਹਿਲਾ ਗ੍ਰਿਫਤਾਰ
ਗੁਹਾਟੀ, 6 ਮਾਰਚ (ਸ.ਬ.) ਗੁਹਾਟੀ ਦੇ ਗੋਪੀਨਾਥ ਬੋਰਡੋਲੋਈ ਹਵਾਈ ਅੱਡੇ ਤੇ ਤਲਾਸ਼ੀ ਦੌਰਾਨ ਇੱਕ ਮਹਿਲਾ ਦੇ ਬੈਗ ਵਿੱਚ ਪਿਸਤੌਲ ਦੇ ਮੈਗਜੀਨ ਪਾਏ ਜਾਣ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। read more...
ਡੀ ਟੀ ਸੀ ਦਾ ਡ੍ਰਾਈਵਰ 16 ਸਾਲ ਫਰਾਰ ਰਹਿਣ ਤੋਂ ਬਾਅਦ ਗ੍ਰਿਫਤਾਰ
ਨਵੀਂ ਦਿੱਲੀ, 6 ਮਾਰਚ (ਸ.ਬ.) ਪਿਛਲੇ 16 ਸਾਲ ਤੋਂ ਫਰਾਰ ਡੀ.ਟੀ.ਸੀ. ਦੇ ਇੱਕ ਬੱਸ ਡਰਾਈਵਰ ਨੂੰ ਇੱਥੇ ਇੱਕ ਅਦਾਲਤ ਕੰਪਲੈਕਸ ਦੇ ਨੇੜਿਉਂ ਗ੍ਰਿਫਤਾਰ ਕੀਤਾ ਗਿਆ ਹੈ। read more...
ਪੰਚਾਇਤ ਦੇ ਫੈਸਲੇ ਤੋਂ ਦੁਖੀ ਨੌਜਵਾਨ ਨੇ ਆਤਮ ਹੱਤਿਆ ਕੀਤੀ
ਵਾਰਾਣਸੀ, 6 ਮਾਰਚ (ਸ.ਬ.) ਵਾਰਾਣਸੀ ਤੋਂ ਲਗਭਗ 125 ਕਿਲੋਮੀਟਰ ਦੂਰ ਬਲੀਆ ਜਿਲ੍ਹੇ ਦੇ ਗਡਵਾਰ ਥਾਣਾ ਖੇਤਰ ਅਧੀਨ ਪੈਂਦੇ ਕਨੈਲਾ ਪਿੰਡ ਵਿੱਚ ਪੰਚਾਇਤ ਦੇ ਫੈਸਲੇ ਤੋਂ ਨਾਰਾਜ ਹੋ ਕੇ ਇੱਕ ਲੜਕੇ ਨੇ ਅੱਜ ਸਵੇਰੇ ਜਹਿਰ ਖਾ ਕੇ ਆਤਮਹੱਤਿਆ ਕਰ ਲਈ ਹੈ। read more...
ਆਸਟ੍ਰੇਲੀਆ: ਭਾਰਤੀ ਬੱਚੇ ਦੇ ਕਾਤਲਾਂ ਦੀ ਭਾਲ
ਮੈਲਬੋਰਨ, 5 ਮਾਰਚ (ਸ.ਬ.) ਆਸਟ੍ਰੇਲੀਆ ਦੀ ਪੁਲੀਸ ਤਿੰਨ ਸਾਲਾ ਇੱਕ ਭਾਰਤੀ ਬੱਚੇ ਗੁਰਸ਼ਨ ਸਿੰਘ ਕੌਰਚਨਾ ਦੇ ਹੱਤਿਆਰੇ ਦੀ ਭਾਲ ਕਰ ਰਹੀ ਹੈ। ਇਹ ਬੱਚਾ ਆਪਣੇ ਘਰ ਤੋਂ ਗਾਇਬ ਹੋਣ ਤੋਂ ਬਾਅਦ ਮ੍ਰਿਤਕ ਪਾਇਆ ਗਿਆ ਸੀ। ਵਿਕਟੋਰੀਆ ਰਾਜ ਦੀ ਪੁਲੀਸ ਨੇ ਦੱਸਿਆ ਕਿ ਕੌਂਸਲ ਦੇ ਕਰਮਚਾਰੀ ਨੂੰ ਕੱਲ ਸ਼ਾਮ ਲੰਬੀ ਘਾਹ ਦੇ ਵਿਚਾਲੇ ਬੱਚੇ ਦੀ ਇੱਕ ਲਾਸ਼ ਮਿਲੀ ਸੀ ਜਿਸ ਦਾ ਹੁਲੀਆ ਗੁਰਸ਼ਨ ਨਾਲ ਮਿਲਦਾ ਸੀ। read more...
ਜੌਨਪੁਰ ਵਿੱਚ ਮਹਿਲਾ ਨੇ ਅੱਗ ਲਗਾ ਕੇ ਜਾਨ ਦਿੱਤੀ
ਵਾਰਾਣਸੀ, 5 ਮਾਰਚ (ਸ.ਬ.) ਵਾਰਾਣਸੀ ਤੋਂ ਲਗਭਗ ਸੱਠ ਕਿਲੋਮੀਟਰ ਦੂਰ ਜੌਨਪੁਰ ਦੇ ਸ਼ਾਹਗੰਜ ਕੋਤਵਾਲੀ ਥਾਣਾ ਖੇਤਰ ਦੇ ਠਕਠੌਲਿਆ ਪਿੰਡ ਵਿੱਚ ਕੱਲ ਰਾਤ ਇੱਕ ਮਹਿਲਾ ਨੇ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ। read more...
ਸ੍ਰੀਨਗਰ ਦੇ ਵਪਾਰਕ ਕੰਪਲੈਕਸ ਵਿੱਚ ਅੱਗ, ਦੁਕਾਨਾਂ ਜਲੀਆਂ
ਸ੍ਰੀਨਗਰ, 5 ਮਾਰਚ (ਸ.ਬ.) ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਦੇ ਮਹਾਰਾਜਗੁਨ ਇਲਾਕੇ ਵਿੱਚ ਇੱਕ ਵਪਾਰਕ ਕੰਪਲੈਕਸ ਵਿੱਚ ਅੱਜ ਰਾਤ ਅੱਗ ਲੱਗ ਗਈ। ਕੰਪਲੈਕਸ ਵਿੱਚ 24 ਦੁਕਾਨਾਂ ਅਤੇ 40 ਗੋਦਾਮ ਹਨ। read more...
ਉੜੀਸਾ ਵਿੱਚ ਕਿਸਾਨਾਂ ਦੀ ਆਤਮ ਹੱਤਿਆ ਦੇ 43 ਮਾਮਲੇ
ਨਵੀਂ ਦਿੱਲੀ, 5 ਮਾਰਚ (ਸ.ਬ.) ਸਰਕਾਰ ਨੇ ਅੱਜ ਕਿਹਾ ਕਿ ਉੜੀਸਾ ਵਿੱਚ ਕਿਸਾਨਾਂ ਦੀ ਆਤਮ ਹੱਤਿਆ ਦੇ 43 ਮਾਮਲਿਆਂ ਦੀ ਖਬਰ ਹੈ ਪਰ ਅਜੇ ਇਸ ਬਾਰੇ ਸਪਸ਼ਟ ਜਾਣਕਾਰੀ ਉਪਲਬਧ ਨਹੀਂ ਹੈ ਕਿ ਇਸ ਦੇ ਕਾਰਨ ਖੇਤੀ ਸਬੰਧੀ ਦਿੱਕਤਾਂ ਹਨ ਜਾਂ ਹੋਰ ਕਾਰਨ ਇਸ ਦੇ ਲਈ ਜਿੰਮੇਵਾਰ ਹਨ। read more...
ਗਾਜਿਆਬਾਦ ਵਿੱਚ ਮੁਕਾਬਲੇ ਵਿੱਚ ਅਪਰਾਧੀ ਢੇਰ
ਗਾਜਿਆਬਾਦ, 5 ਮਾਰਚ (ਸ.ਬ.)ਜਿਲ੍ਹੇ ਵਿੱਚ ਪੁਲੀਸ ਦੇ ਨਾਲ ਮੁਕਾਬਲੇ ਵਿੱਚ ਇੱਕ ਅਪਰਾਧੀ ਮਾਰਿਆ ਗਿਆ। ਉਸਦੇ ਸਿਰ ਤੇ 15000 ਰੁਪਏ ਦਾ ਇਨਾਮ ਸੀ। read more...
ਦਿੱਲੀ ਵਿੱਚ ਸੜਕ ਹਾਦਸੇ ਵਿੱਚ 15 ਯਾਤਰੀ ਜਖਮੀ
ਨਵੀਂ ਦਿੱਲੀ, 5 ਫਰਵਰੀ (ਸ.ਬ.) ਦੱਖਣੀ ਦਿੱਲੀ ਦੇ ਓਖਲਾ ਇਲਾਕੇ ਵਿੱਚ ਅੱਜ ਸਵੇਰੇ ਇੱਕ ਮਿੰਨੀ ਬਸ ਦੇ ਪਲਟ ਜਾਣ ਨਾਲ 15 ਯਾਤਰੀ ਜਖਮੀ ਹੋ ਗਏ। read more...
ਛਤੀਸਗੜ੍ਹ ਵਿੱਚ ਚਾਰ ਨਕਸਲੀ ਗ੍ਰਿਫਤਾਰ, ਇੱਕ ਫਰਾਰ
ਰਾਏਪੁਰ, 5 ਮਾਰਚ (ਸ.ਬ.) ਛਤੀਸਗੜ੍ਹ ਵਿੱਚ ਜਸ਼ਪੁਰ ਜਿਲ੍ਹੇ ਦੇ ਕੁਨਕੁਰੀ ਥਾਣਾ ਪੁਲੀਸ ਨੇ ਚਾਰ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਇੱਕ ਨਕਸਲੀ ਪੁਲੀਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਰਿਹਾ। read more...
ਮਨਮੋਹਨ ਦੀ ਸਾਊਦੀ ਯਾਤਰਾ ਸਫਲ ਰਹੀ: ਸਰਕਾਰ
ਨਵੀਂ ਦਿੱਲੀ, 4 ਮਾਰਚ (ਸ.ਬ.) ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਾਊਦੀ ਅਰਬ ਯਾਤਰਾ ਨੂੰ ਸਫਲ ਮੰਨਦਿਆਂ ਸਰਕਾਰ ਨੇ ਅੱਜ ਕਿਹਾ ਕਿ ਦੋਵਾਂ ਦੇਸ਼ਾਂ ਨੇ ਅੱਤਵਾਦ, ਮਨੁੱਖੀ ਤਸਕਰੀ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਪਰਸਪਰ ਸੂਚਨਾਵਾਂ ਦੇ ਅਦਾਨ ਪ੍ਰਦਾਨ ਦੇ ਜਰੀਏ ਸਹਿਯੋਗ ਮਜਬੂਤ ਕਰਨ ਦਾ ਫੈਸਲਾ ਕੀਤਾ ਹੈ। read more...
ਅਜੇ ਐਲ ਪੀ ਜੀ ਕੀਮਤਾਂ ਵਧਾਉਣ ਤੇ ਫੈਸਲਾ ਨਹੀਂ: ਜਤਿਨ ਪ੍ਰਸ਼ਾਦ
ਨਵੀਂ ਦਿੱਲੀ, 4 ਮਾਰਚ (ਸ.ਬ.) ਕੇਂਦਰ ਸਰਕਾਰ ਨੇ ਕਿਹਾ ਹੈ ਕਿ ਐਲ ਪੀ ਜੀ ਦੀਆਂ ਕੀਮਤਾਂ ਦੇ ਮਾਮਲੇ ਵਿੱਚ ਸਰਕਾਰ ਆਮ ਆਦਮੀ ਤੇ ਬੋਝ ਨਾ ਪਾਉਣ ਲਈ ਵਚਨਬਧ ਹੈ ਅਤੇ ਇਸ ਦੀਆਂ ਕੀਮਤਾਂ ਵਧਾਉਣ ਦੇ ਸਬੰਧ ਵਿੱਚ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਜਤਿਨ ਪ੍ਰਸ਼ਾਦ ਨੇ ਲੋਕਸਭਾ ਵਿੱਚ ਪ੍ਰਸ਼ਨਕਾਲ ਦੇ ਦੌਰਾਨ ਜੈ ਪ੍ਰਕਾਸ਼ ਅਗਵਰਵਾਲ, ਸੁਦੀਪ ਬੰਦੋਪਾਧਿਆਏ ਅਤੇ ਯੋਗੀ ਆਦਿਤਿਆਨਾਥ ਦੇ ਪੂਰਕ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਸਰਕਾਰ ਐਲ ਪੀ ਜੀ ਦੇ ਮਾਮਲੇ ਵਿੱਚ ਆਮ ਆਦਮੀ ਤੇ ਬੋਝ ਨਾ ਪਾਉਣ ਲਈ ਵਚਨਬਧ ਹੈ। ਉਹਨਾਂ ਸਪਸ਼ਟ ਕੀਤਾ ਕਿ ਐਲ ਪੀ ਜੀ ਦੀਆਂ ਕੀਮਤਾਂ ਵਧਾਉਣ ਦੇ ਸਬੰਧ ਵਿੱਚ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਰਕਾਰ ਪੀ ਡੀ ਐਸ, ਮਿੱਟੀ ਦਾ ਤੇਲ ਅਤੇ ਘਰੇਲੂ ਐਲ ਪੀ ਜੀ ਰਾਜ ਸਹਾਇਤਾ ਯੋਜਨਾ 2002 ਦੇ ਤਹਿਤ ਪ੍ਰਤੀ ਘਰੇਲਜ਼ੂ ਐਲ ਪੀ ਜੀ ਸਿਲੰਡਰ ਤੇ 22.50 ਰੁਪਏ ਦੀ ਰਾਜਕੋਸ਼ੀ ਰਾਜ ਸਹਾਇਤਾ ਪ੍ਰਦਾਨ ਕਰ ਰਹੀ ਹੈ। ਐਲ ਪੀ ਜੀ ਦੀ ਕਮੀ ਤੇ ਮੈਂਬਰਾਂ ਵੱਲੋਂ ਪ੍ਰਗਟਾਈ ਗਈ ਚਿੰਤਾ ਦੇ ਜਵਾਬ ਵਿੱਚ ਸ੍ਰੀ ਪ੍ਰਸ਼ਾਦ ਨੇ ਕਿਹਾ ਕਿ ਘਰੇਲੂ ਪੱਧਰ ਤੇ ਉਤਪਾਦਨ ਵਧਾਉਣ ਨਾਲ ਇਸ ਦੇ ਆਯਾਤ ਵਿੱਚ ਕਮੀ ਆਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਠਿੰਡਾ, ਬੀਨਾ ਅਤੇ ਪਾਰਾਦੀਪ ਰਿਫਾਇਨਰੀਆਂ ਦੇ ਚਾਲੂ ਹੋਣ ਤੇ ਸਥਿਤੀ ਵਿੱਚ ਹੋਰ ਸੁਧਾਰ ਹੋਵੇਗਾ। ਉਹਨਾਂ ਦੱਸਿਆ ਕਿ ਬੀਨਾ ਰਿਫਾਇਨਰੀ ਇਸ ਸਾਲ ਜੁਲਾਈ-ਅਗਸਤ ਵਿੱਚ ਕੰਮ ਸ਼ੁਰੂ ਕਰ ਦੇਵਗੀ ਜਦੋਂਕਿ ਬਠਿੰਡਾ ਅਤੇ ਪਾਰਾਦੀਪ ਰਿਫਾਇਨਰੀਆਂ ਦੇ ਚਾਲੂ ਹੋਣ ਵਿੱਚ ਕੁੱਝ ਸਮਾਂ ਲੱਗੇਗਾ। ਯੂ ਪੀ ਏ ਸਰਕਾਰ ਦੇ ਕਾਰਜਕਾਲ ਵਿੱਚ ਐਲ ਪੀ ਜੀ ਦੀਆਂ ਕੀਮਤਾਂ ਵਧਣ ਸਬੰਧੀ ਯੋਗੀ ਆਦਿਤਿਆਨਾਥ ਦੀ ਟਿਪਣੀ ਤੇ ਪੈਟ੍ਰੋਲੀਅਮ ਰਾਜ ਮੰਤਰੀ ਨੇ ਕਿਹਾ ਕਿ ਐਨ ਡੀ ਏ ਦੇ 1998 ਤੋਂ 2004 ਦੇ ਕਾਰਜਕਾਲ ਵਿੱਚ ਐਲ ਪੀ ਜੀ ਦੀਆਂ ਕੀਮਤਾਂ ਵਿੱਚ 80 ਫੀਸਦੀ ਦਾ ਵਾਧਾ ਕੀਤਾ ਗਿਆ ਜਦੋਂਕਿ ਯੂ ਪੀ ਏ ਦੇ ਸ਼ਾਸਨਕਾਲ ਵਿੱਚ ਕੱਚੇ ਤੇਲ ਦੀਆਂ ਕੀਮਤਾਂ 100 ਤੋਂ 150 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਦੇ ਬਾਵਜੂਦ ਕੀਮਤਾਂ ਉਥੇ ਦੀਆਂ ਉਥੇ ਰਹੀਆਂ। ਉਹਨਾਂ ਨੇ ਅਗਰਵਾਲ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਦਿੱਲੀ ਵਿੱਚ ਡੇਢ ਲੱਖ ਪੀ ਐਨ ਜੀ ਕਨੈਸ਼ਨ ਉਪਲਬਧ ਕਰਵਾਏ ਗਏ ਹਨ। ਸ੍ਰੀ ਪ੍ਰਸ਼ਾਦ ਨੇ ਦੱਸਿਆ ਕਿ ਸ਼ਹਿਰੀ ਆਬਾਦੀ ਵਿੱਚ 80 ਫੀਸਦੀ ਐਲ ਪੀ ਜੀ ਕਨੈਕਸ਼ਨ ਦਿੱਤੇ ਗਏ ਹਨ ਜਦੋਂਕਿ ਪੇਂਡੂ ਖੇਤਰਾਂ ਵਿੱਚ ਇਸ ਦਿਸ਼ਾ ਵਿੱਚ ਕੰਮ ਹੋ ਰਿਹਾ ਹੈ। read more...
ਬ੍ਰਿਟੇਨ: ਅੱਤਵਾਦੀਆਂ ਨੂੰ ਧਨ ਦੇਣ ਵਾਲੇ 3 ਗ੍ਰਿਫਤਾਰ
ਲੰਦਨ, 4 ਮਾਰਚ (ਸ.ਬ.) ਬ੍ਰਿਟੇਨ ਵਿੱਚ ਪੁਲੀਸ ਨੇ ਅੱਤਵਾਦੀਆਂ ਨੂੰ ਧਨ ਮੁਹਈਆ ਕਰਵਾਉਣ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਪੁਲੀਸ ਨੇ ਬ੍ਰਿਟਿਸ਼ ਏਅਰਵੇਜ ਦੇ ਇੱਕ ਕਰਮਚਾਰੀ ਨੂੰ ਇਸੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਪੁਲੀਸ ਨੇ ਕਿਹਾ ਕਿ ਅੱਤਵਾਦ ਵਿਰੋਧੀ ਅਧਿਕਾਰੀਆਂ ਨੇ ਛਾਪੇਮਾਰੀ ਦੇ ਦੌਰਾਨ ਸ਼ੱਕੀ ਨੂੰ ਇੰਗਲੈਂਡ ਦੇ ਦੱਖਣੀ ਹਿੱਸੇ ਸਥਿਤ ਬਰਕਸ਼ਾਇਰ ਤੋਂ ਗ੍ਰਿਫਤਾਰ ਕੀਤਾ ਹੈ। ਇਹਨਾਂ ਤਿੰਨਾਂ ਨੂੰ ਪੁੱਛਗਿਛ ਲਈ ਲੰਦਨ ਪੁਲੀਸ ਥਾਣੇ ਲਿਜਾਇਆ ਗਿਆ ਹੈ। read more...
ਦੇਸ਼ ਵਿੱਚ ਨਾਜਾਇਜ ਢੰਗ ਨਾਲ ਰਹਿ ਰਹੇ ਹਨ 677 ਪਾਕਿ- ਨਾਗਰਿਕ
ਨਵੀਂ ਦਿੱਲੀ, 3 ਮਾਰਚ (ਸ.ਬ.) ਸਰਕਾਰ ਨੇ ਅੱਜ ਦੱਸਿਆ ਕਿ ਦੇਸ਼ ਵਿੱਚ ਕੁਲ 677 ਪਾਕਿ- ਨਾਗਰਿਕ ਨਾਜਾਇਜ ਢੰਗ ਨਾਲ ਰਹਿ ਰਹੇ ਹਨ। read more...
ਪੂਰਵ ਉਤਰ ਦੀਆਂ ਲੜਕੀਆਂ ਦੇ ਖਿਲਾਫ ਅਪਰਾਧ ਦੇ ਮਾਮਲੇ ਵਧੇ
ਨਵੀਂ ਦਿੱਲੀ, 3 ਮਾਰਚ (ਸ.ਬ.) ਸਰਕਾਰ ਭਾਵੇਂ ਹੀ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਪੂਰਵ ਉਤਰ ਤੋਂ ਆਈਆਂ ਲੜਕੀਆ ਦਿੱਲੀ, ਨਵੀਂ ਦਿੱਲੀ ਅਤੇ ਗੁੜਗਾਂਵ ਵਿੱਚ ਸੁਰਖਿਅਤ ਹਨ ਪਰ ਅੰਕੜੇ ਦੱਸਦੇ ਹਨ ਕਿ ਇਨ੍ਹਾਂ ਖੇਤਰਾਂ ਵਿੱਚ ਪੂਰਵ ਉਤਰ ਦੀਆਂ ਲੜਕੀਆ ਦੇ ਖਿਲਾਫ ਅਪਰਾਧ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਰਾਜਸਭਾ ਵਿੱਚ ਅੱਜ ਗ੍ਰਹਿ ਰਾਜਮੰਤਰੀ ਮੁੱਲਾਪੱਲੀ ਰਾਮਚੰਦਰ ਨੇ ਕੁਮਾਰ ਦੀਪਕ ਦਾਸ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਪੂਰਵ ਉਤਰ ਤੋਂ ਆਈਆਂ ਲੜਕੀਆਂ ਦਿੱਲੀ, ਨਵੀਂ ਦਿੱਲੀ ਅਤੇ ਗੁੜਗਾਂਵ ਵਿੱਚ ਸੁਰੱਖਿਅਤ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਥਾਨਾਂ ਵਿੱਚ ਪੂਰਵ ਉ¤ਤਰ ਦੀਆਂ ਲੜਕੀਆ ਦੀ ਸੁਰੱਖਿਆ ਦੇ ਲਈ ਲਈ ਲੋੜੀਂਦੇ ਉਪਾਅ ਕੀਤੇ ਗਏ ਹਨ। read more...
ਗ੍ਰੀਨ ਹੰਟ ਨਾਂ ਦਾ ਕੋਈ ਆਪ੍ਰੇਸ਼ਨ ਨਹੀਂ ਚਲਾ ਰਹੇ: ਸਰਕਾਰ
ਨਵੀਂ ਦਿੱਲੀ, 3 ਮਾਰਚ (ਸ.ਬ.) ਦੇਸ਼ ਦੇ ਨਕਸਲੀ ਹਿੰਸਾ ਦੇ ਵਧਦੇ ਮਾਮਲਿਆਂ ਵਿੱਚ ਸਰਕਾਰ ਨੇ ਅੱਜ ਇਸ ਗੱਲ ਤੋਂ ਸਪੱਸ਼ਟ ਇਨਕਾਰ ਕੀਤਾ ਹੈ ਕਿ ਨਕਸਲਵਾਦ ਨਾਲ ਨਿਪਟਣ ਲਈ ਗ੍ਰੀਨ ਹੰਟ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। read more...
ਨੌਸੈਨਾ ਦਾ ਜਹਾਜ ਦੁਰਘਟਨਾ ਗ੍ਰਸਤ, ਪਾਇਲਟ ਦੀ ਮੌਤ
ਹੈਦਰਾਬਾਦ, 3 ਮਾਰਚ (ਸ.ਬ.) ਨੌਸੈਨਾ ਦੀ ਇਰੋਬੇਟਿਕ (ਹਵਾ ਵਿੱਚ ਕਰਤਬ ਦਿਖਾਉਣ ਵਾਲੀ) ਟੀਮ ਦਾ ਇੱਕ ਜਹਾਜ ਅੱਜ ਇੱਥੇ ਇੱਕ ਏਅਰ ਸ਼ੋਅ ਦੌਰਾਨ ਦੁਰਘਟਨਾਗ੍ਰਸਤ ਹੋ ਗਿਆ। read more...
|