Natural Calamities could be fought mutual partnership : Nayan Bhullar

ਕੁਦਰਤੀ ਆਫਤਾ ਦਾ ਟਾਕਰਾ ਰਲ ਮਿਲ ਕੇ ਹੀ ਕੀਤਾ ਜਾ ਸਕਦਾ ਹੈ : ਭੁੱਲਰ
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁੱਢਲੀ ਸਹਾਇਤਾ ਦਿਵਸ ਮਨਾਇਆ ਗਿਆ 
ਐਸ.ਏ.ਐਸ.ਨਗਰ, 14 ਸਤੰਬਰ : ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮਾਤਾ ਸਾਹਿਬ ਕੌਰ ਕਾਲਜ਼ ਆਫ ਨਰਸਿੰਗ ਮੋਹਾਲੀ  ਵਿਖੇ ਭਾਈ ਘਨੱਈਆ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁੱਢਲੀ ਸਹਾਇਤਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਨਯਨ ਭੁੱਲਰ ਨੇ ਕਿਹਾ ਕਿ ਕੁਦਰਤੀ ਆਫਤਾ ਦਾ ਰਲ ਮਿਲ ਕੇ ਟਾਕਰਾ ਕੀਤਾ ਜਾ ਸਕਦਾ ਹੈ ਅਤੇ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਹਰੇਕ ਵਿਅਕਤੀ ਨੂੰ ਫਸਟ ਏਡ ਦੀ ਸਿਖਲਾਈ ਜਰੂਰ ਲੈਣੀ ਚਾਹੀਦੀ ਹੈ।
ਸ੍ਰੀਮਤੀ ਭੁੱਲਰ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਸੁਸਾਇਟੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ  ਸ੍ਰੀ ਦਲਜੀਤ ਸਿੰਘ ਮਾਂਗਟ ਦੀ ਅਗਵਾਈ ਵਿੱਚ ਜਿਥੇ ਲੋੜਵੰਦਾਂ ਦੀ ਸਹਾਇਤਾਂ ਲਈ ਹਰ ਸੰਭਵ ਯਤਨ ਕਰ ਰਹੀਂ ਹੈ ਉਥੇ ਉਦਯੋਗਿਕ ਇਕਾਈਆਂ, ਸਕੂਲਾਂ ਅਤੇ ਕਾਲਜਾਂ ਵਿੱਚ ਸੁਸਾਇਟੀ ਵੱਲੋਂ ਫਸਟ ਏਡ ਦੀ ਸਿਖਲਾਈ ਵੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਇਸ ਮੌਕੇ ਜਦੋਂ ਵੀ ਕੋਈ ਆਫਤ ਆਵੇ ਜਾਂ ਅਚਾਨਕ ਕੋਈ ਬਿਪਤਾ ਪਵੇਂ ਤਾਂ ਅਸੀਂ ਸਾਰੇ ਰਲ ਮਿਲ ਕੇ ਪ੍ਰਭਾਵਿਤ ਵਿਅਕਤੀਆਂ ਦੇ ਦਰਦ ਵੰਡਦੇ ਹੋਏ ਅਤੇ ਮੌਕੇ ਅਨੁਸਾਰ ਵੱਧ ਤੋਂ ਵੱਧ ਉਪਾਅ ਕਰਕੇ ਵੱਡਮੁੱਲੀਆਂ ਜਾਨਾਂ ਬਚਾਉਣ ਦੇ ਉਪਰਾਲੇ ਕਰਾਂਗੇ ਦੀ ਸਹੁੰ ਚੁਕਾਉਣ ਦੀ ਰਸਮ ਵੀ ਅਦਾ ਕੀਤੀ।
ਇਸ ਮੌਕੇ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰਾਜਮਲ, ਡਾਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਵਾਲੀਆ, ਪਿੰਸੀਪਲ (ਸੇਵਾਮੁਕਤ) ਪਰਮਜੀਤ ਕੌਰ ਪਸਰੀਚਾ, ਪ੍ਰਿੰਸੀਪਲ ਰਜਿੰਦਰ ਕੌਰ ਢੱਡਾ, ਸ੍ਰੀਮਤੀ ਲਵਪ੍ਰੀਤ ਕੌਰ, ਪੈਟਰਨ ਸ੍ਰੀ ਹਰਪ੍ਰੀਤ ਸਿੰਘ ਰੇਖੀ, ਜ਼ਿਲ੍ਹਾ ਪ੍ਰਧਾਨ ਯੂਥ ਕਲੱਬ ਮੋਹਾਲੀ ਸ੍ਰੀ ਸੁਖਦੀਪ ਸਿੰਘ, ਜ਼ਿਲ੍ਹਾ ਟੇਨਿੰਗ ਸੁਪਰਵਾਇਜਰ ਸ੍ਰੀ ਸੁਖਵੰਤ ਸਿੰਘ , ਸਟਾਰ ਬਲੱਡ ਡੋਨਰ ਸ੍ਰੀਮਤੀ ਜਸਵੰਤ ਕੌਰ ਅਤੇ ਸ. ਬਲਵੰਤ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *