Navjot Sidhu, Pargat, Bains Brothers Unit to Form New party

ਨਵਜੋਤ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾ ਹੋਏ ਇੱਕਜੁਟ

ਚੰਡੀਗੜ੍ਹ: ਆਮ ਆਦਮੀ ਪਾਰਟੀ ਨਾਲ ਤੋੜਜੋੜ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣ ਬੈਂਸ ਭਰਾਵਾਂ ਦੇ ਨਾਲ ਜੁੜ ਗਏ ਹਨ। ਇਸ ਗੱਲ ਦੀ ਪੁਸ਼ਟੀ ਖੁਦ ਸਿਮਰਜੀਤ ਸਿੰਘ ਬੈਂਸ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਤੇ ਪਰਗਟ ਸਿੰਘ ਨਾਲ ਮਿਲ ਕੇ ਫਰੰਟ ਬਣਾਇਆ ਜਾ ਰਿਹਾ ਹੈ। ਇਸ ਫਰੰਟ ਵਿੱਚ ਹੋਰ ਵੀ ਹਮਖਿਆਲੀ ਸ਼ਾਮਲ ਹੋਣਗੇ। ਫਰੰਟ ਪੰਜਾਬੀਆਂ ਨੂੰ ਸਾਫ ਸੁਧਰੀ ਸਰਕਾਰ ਦੇਵੇਗਾ।

ਅੱਜ ਇੱਕ ਪੋਸਟਰ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਿਹਾ ਹੈ। ਬੈਂਸ ਨੇ ਕਿਹਾ ਕਿ ਇਹ ਪੋਸਟਰ ਬਿਲਕੁਲ ਸਹੀ ਹੈ ਤੇ ਉਹ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਨਾਲ ਮਿਲ ਗਏ ਹਨ। ਉਨ੍ਹਾਂ ਪੰਜਾਬ ਵਿੱਚ ਚੋਣਾਂ ਲੜਨ ਦੀ ਵੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਈਮਾਨਦਾਰ ਲੋਕਾਂ ਨੂੰ ਟਿਕਟਾਂ ਦੇਣਗੇ। ਦੂਜੇ ਪਾਸੇ ਪਰਗਟ ਸਿੰਘ ਤੇ ਨਵਜੋਤ ਕੌਰ ਸਿੱਧੂ ਨੇ ਵੀ ਇਸ ਨੂੰ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਹੈ।

Leave a Reply

Your email address will not be published. Required fields are marked *