New Analysis of Punjab

“ਖਬਰ ਵਿਸ਼ਲੇਸ਼ਣ”

ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਸਿਆਸਤ ਦੀ ਦੁਨੀਆ ਵਿੱਚ ਆ ਰਿਹਾ ਹੈ ਜ਼ਲਜ਼ਲਾ| ਦਿੱਲੀ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਨਿਸ਼ਾਨਾ ਪੰਜਾਬ ਬਣਿਆ ਹੋਇਆ ਹੈ| ਬਹੁਤ ਸਮੇਂ ਤੋਂ ਪੰਜਾਬ ਦੇ ਲੋਕ ਵੀ ਕੁੱਝ ਨਵਾਂ ਦੇਖਣ ਦੀ ਆਸ ਲਗਾ ਕੇ ਬੈਠੇ ਹੋਏ ਹਨ| ਕਿਹਾ ਜਾ ਰਿਹਾ ਹੈ ਕਿ ਆਮ ਲੋਕ ਅਕਾਲੀ ਦਲ ਸਰਕਾਰ ਅਤੇ ਕਾਂਗਰਸ ਦੀ ਸਰਕਾਰ ਦੋਨਾਂ ਤੋਂ ਹੀ ਅੱਕੇ ਹੋਏ ਹਨ| ਇਸ ਸੰਦਰਭ ਵਿੱਚ ਆਮ ਆਦਮੀ ਪਾਰਟੀ ਹੀ ਤੀਜਾ ਸੰਕਲਪ ਬਣ ਰਿਹਾ ਹੈ| ਪਰ ਪਿਛਲੇ ਕੁੱਝ ਸਮੇਂ ਦੌਰਾਨ ਆਮ ਆਦਮੀ ਪਾਰਟੀ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਦਿੱਲੀ ਵਿੱਚ ਬਹੁਤ ਕੰਮ ਕਰਨਾ ਚਾਹੁੰਦੇ ਹਨ ਅਤੇ ਹਾਲੇ ਤੱਕ ਜੋ ਵੀ ਉਹਨਾਂ ਨੇ ਕੀਤਾ ਹੈ, ਉਹ ਉਸ ਤੋਂ ਵੀ ਦੱਸ ਗੁਣਾਂ ਜ਼ਿਆਦਾ ਕੰਮ ਕਰ ਸਕਦੇ ਸੀ, ਜੇ ਕੇਂਦਰ ਸਰਕਾਰ ਉਹਨਾਂ ਦੀ ਸਹਾਇਤਾ ਕਰਦੀ| ਉਹਨਾਂ ਦਾ ਕਹਿਣਾ ਹੈ ਕਿ ਉਹ ਜੋ ਕੁੱਝ ਵੀ ਕਰਨਾ ਚਾਹੁੰਦੇ ਹਨ, ਉਹ ਕੁੱਝ ਕਰਨ ਤੋਂ ਪਹਿਲਾਂ ਉਹਨਾਂ ਨੂੰ ਲੈਫਟਨੈਂਟ ਗਵਰਨਰ ਦੀ ਅਗਿਆ ਲੈਣੀ ਪੈਂਦੀ ਹੈ, ਪਰ ਲੈਫਟਨੈਂਟ ਗਵਰਨਰ ਉਹਨਾਂ ਨੂੰ ਕਦੇ ਆਗਿਆ ਨਹੀਂ ਦਿੰਦੇ| ਉਹਨਾਂ ਦਾ ਕਹਿਣਾ ਹੈ ਕਿ ਇੱਕ ਵਾਰ ਉਹ ਇੱਕ ਅਫਸਰ ਦੀ ਟ੍ਰਾਂਸਫਰ ਕਰਵਾਉਣਾ ਚਾਹੁੰਦੇ ਸਨ, ਕਿਉਂਕਿ ਉਹ ਸਹੀ ਕੰਮ ਨਹੀਂ ਕਰ ਰਿਹਾ ਸੀ, ਅਤੇ ਟ੍ਰਾਂਸਫਰ ਕਰਵਾਉਣ ਲਈ ਵੀ, ਲਫਟਨੈਂਟ ਗਵਰਨਰ ਨੇ ਉਹਨਾਂ ਨੂੰ ਆਗਿਆ ਨਹੀਂ ਦਿੱਤੀ| ਇਸ ਸਮੱਸਿਆ ਨਾਲ ਤਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪਹਿਲਾਂ ਹੀ ਉਲਝੇ ਹੋਏ ਸਨ, ਹੁਣ ਜਦੋਂ ਉਹਨਾਂ ਦੀ ਪੰਜਾਬ ਵਿੱਚ ਪੈਰ ਜਮਾਉਣ ਦੀ ਵਾਰੀ ਆਈ, ਤਾਂ ਇੱਥੇ ਵੀ ਉਹਨਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਸਟਿੰਗ ਓਪਰੇਸ਼ਨ ਦੌਰਾਨ ਮਿਲੇ ਵੀਡਿਓ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉਪਰ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਵੇਚਣ ਦੇ ਇਲਜ਼ਾਮ ਲਗਾਏ ਗਏ ਅਤੇ ਇਸ ਕਾਰਨ ਹੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਦੀ ਪਦਵੀ ਤੋਂ ਹਟਾ ਦਿੱਤਾ ਗਿਆ| ਇਹ ਕਦਮ ਆਮ ਆਦਮੀ ਪਾਰਟੀ ਉੱਤੇ ਭਾਰੀ ਪੈ ਰਿਹਾ ਹੈ| ਸਰਦਾਰ ਸੁੱਚਾ ਸਿੰਘ ਛੋਟੇਪੁਰ ਹੁਣ ਪਾਰਟੀ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਈ ਜਾ ਰਹੇ ਹਨ| ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਉਪਰ ਟਿਕਟਾਂ ਵੇਚਣ ਦਾ ਇਲਜ਼ਾਮ ਲਗਾਇਆ, ਸਿੱਖੀ ਭਾਵਨਾਵਾਂ ਨੂੰ ਨਾ ਸਮਝਣ ਦਾ ਇਲਜ਼ਾਮ ਲਗਾਇਆ| ਦੂਜਾ ਸਿਆਸੀ ਝਟਕਾ ਆਮ ਆਦਮੀ ਪਾਰਟੀ ਨੂੰ ਉਦੋਂ ਲੱਗਾ ਜਦੋਂ ਪਾਰਟੀ ਦੇ ਸਾਬਕਾ ਮੰਤਰੀ ਸੰਦੀਪ ਕੁਮਾਰ ਸੈਕਸ ਸਕੈਂਡਲ ਵਿੱਚ ਫਸ
ਗਏ| ਇੱਕ ਵੀਡਿਓ ਟੇਪ ਪਾਈ ਗਈ, ਜਿਸ ਵਿੱਚ ਸਾਬਕਾ ਮੰਤਰੀ ਸੰਦੀਪ ਕੁਮਾਰ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਗਿਆ| ਹਾਲਾਂਕਿ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਉਸ ਵੀਡਿਓ ਵਿੱਚ ਉਹ ਨਹੀਂ ਹਨ, ਉਹਨਾਂ ਦੀ ਵੀਡਿਓ ਵਿੱਚ ਤਸਵੀਰਾਂ ਕੰਪਿਊਟਰ ਟ੍ਰਿਕਸ ਨਾਲ ਪਾਈਆਂ ਗਈਆਂ ਹਨ| ਤੀਜਾ ਸਿਆਸੀ ਝਟਕਾ ਆਮ ਆਦਮੀ ਪਾਰਟੀ ਨੂੰ ਉਦੋਂ ਲੱਗਾ ਜਦੋਂ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਬਜਾਏ, ਉਹਨਾਂ ਨੇ ਆਪਣਾ ਚੌਥਾ ਫਰੰਟ “ਆਵਾਜ਼ ਏ ਪੰਜਾਬ” ਬਣਾ ਲਿਆ| ਨਵਜੋਤ ਸਿੰਘ ਸਿੱਧੂ ਜੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਜਾਂਦੇ ਤਾਂ ਇਹ ਆਮ ਆਦਮੀ ਪਾਰਟੀ ਲਈ ਬਹੁਤ ਮਦੱਦਗਾਰ ਸਾਬਿਤ ਹੁੰਦੇ| ਹੁਣ ਆਮ ਆਦਮੀ ਪਾਰਟੀ ਦਾ ਪੰਜਾਬ ਕਨਵੀਨਰ ਸ਼੍ਰੀ ਗੁਰਪ੍ਰੀਤ ਸਿੰਘ ਘੁੱਗੀ ਨੂੰ ਬਣਾ ਦਿੱਤਾ ਗਿਆ ਹੈ| ਸੁਣਿਆ ਜਾ ਰਿਹਾ ਹੈ ਕਿ ਇਸ ਵਿੱਚ ਵੀ ਕਈਆਂ ਨੂੰ ਇਤਰਾਜ਼ ਹੈ ਕਿ ਹਜੇ ਸ਼੍ਰੀ ਗੁਰਪ੍ਰੀਤ ਸਿੰਘ ਨੂੰ ਪਾਰਟੀ ਵਿੱਚ ਸ਼ਾਮਿਲ ਹੋਏ ਛੇ ਕੁ ਮਹੀਨੇ ਹੀ ਹੋਏ ਹਨ ਅਤੇ ਇਸ ਕਾਰਨ ਉਹਨਾਂ ਨੂੰ ਅਜੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਦਾ ਅਹੁਦਾ ਨਹੀਂ ਦੇਣਾ ਚਾਹੀਦਾ ਸੀ| ਹੁਣ ਆਮ ਆਦਮੀ ਪਾਰਟੀ ਦੇ ਹੀ ਇੱਕ ਵਿਧਾਇਕ ਨੇ ਸੰਜੇ ਸਿੰਘ ਸਮੇਤ ਕੁੱਝ ਹੋਰ ਮੁੱਖ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਹੈ| ਦਿੱਲੀ ਦੇ ਬ੍ਰਿਜਵਾਸਨ ਹਲਕੇ ਤੋਂ ਆਪ ਵਿਧਾਇਕ ਕਰਨਲ ਦੇਵੇਂਦਰ ਸ਼ੇਰਾਵਤ ਨੇ ਪਾਰਟੀ ਨੇਤਾਵਾਂ ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਦਿਲੀਪ ਪਾਂਡੇ ‘ਤੇ ਗੰਭੀਰ ਇਲਜ਼ਾਮ ਲਗਾਏ ਹਨ| ਕਰਨਲ ਸ਼ੇਰਾਵਤ ਨੇ ਇਸ ਸੰਬੰਧ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿੱਖ ਕੇ ਕਈ ਗੰਭੀਰ ਮੁੱਦੇ ਉਠਾਏ ਹਨ| ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਰਿਪੋਰਟ ਮਿਲੀ ਹੈ ਕਿ ਵਿਧਾਨ ਸਭਾ ਟਿਕਟਾਂ ਦੇ ਬਦਲੇ ਔਰਤਾਂ ਦਾ ਜਿਣਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ| ਸੋ ਇਸ ਤਰ੍ਹਾਂ ਆਮ ਆਦਮੀ ਪਾਰਟੀ ਦਿਨ ਬ ਦਿਨ ਨਵੇਂ ਤੋਂ
ਨਵੇਂ ਵਿਵਾਦਾਂ ਵਿੱਚ ਘਿਰੀ ਜਾ ਰਹੀ ਹੈ| ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਵਿੱਚ ਅਰਵਿੰਦ
ਕੇਜਰੀਵਾਲ ਪ੍ਰਤੀ ਵਿਸ਼ਵਾਸ ਦਿਖਾਈ ਦੇ ਰਿਹਾ ਹੈ| ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸ ਗਲ ਵਿੱਚ ਕਿੰਨ੍ਹੀ ਕੁ ਸੱਚਾਈ ਹੈ, ਲੋਕ ਆਉਣ ਵਾਲੀ ਚੋਣਾਂ ਵਿੱਚ ਕਿਸ ਦਾ ਸਾਥ ਦਿੰਦੇ ਹਨ|
ਅਮਨਪ੍ਰੀਤ ਸਿੰਘ
9465554088

Leave a Reply

Your email address will not be published. Required fields are marked *