NIPER ex faculty to organize Tiranga Yatra against Director and Registrar

ਨਾਇਪਰ ਦੀ ਬਾਹਰ ਕੱਢੀ ਫੈਕਲਟੀ ਨੇ ਡਾਇਰੈਕਟਰ ਅਤੇ ਰਜਿਸਟ੍ਰਾਰ ਖਿਲਾਫ ਮੋਰਚਾ ਖੋਲ੍ਹਿਆ
ਦੋਹਾਂ ਖਿਲਾਫ ਸੀਬੀਆਈ ਕੇਸ ਹੈ ਦਰਜ, ਫਿਰ ਵੀ ਅਹੁਦੇ ਤੇ ਹਨ

ਐਸ ਏ ਐਸ ਨਗਰ, 10 ਸਤੰਬਰ : ਨਾਇਪਰ ਤੋਂ ਕੱਢੇ ਗਏ ਫੈਕਲਟੀ ਮੈਂਬਰਾਂ ਨੇ ਨਾਇਪਰ ਦੇ ਡਾਇਰੈਕਟਰ ਅਤੇ ਰਜਿਸਟਰਾਰ ਅਤੇ ਸੀਈਓ ਖਿਲਾਫ ਮੋਰਚਾ ਖੋਲ ਦਿੱਤਾ ਹੈ| ਉਨ੍ਹਾਂ ਦੋਸ਼ ਲਗਾਇਆ ਕਿ ਦੋਹਾਂ ਅਧਿਕਾਰੀਆਂ ਖਿਲਾਫ ਸੀਬੀਆਈ ਨੇ ਕੇਸ ਦਰਜ ਕੀਤਾ ਹੈ| ਇਸਦੇ ਬਾਵਜੂਦ ਵੀ ਉਹ ਅਹੁਦੇ ਤੇ ਬਣੇ ਹੋਏ ਹਨ| ਉਨ੍ਹਾਂ ਦੋਹਾਂ ਨੂੰ ਅਹੁਦੇ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ| ਉਨ੍ਹਾਂ ਚਿਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਨੇ ਜੇਕਰ ਪੰਦਰਾਂ ਦਿਨ ਵਿੱਚ ਦੋਹਾਂ ਨੂੰ ਅਹੁਤੇ ਤੋਂ ਨਾ ਹਟਾਇਆ ਤਾਂ ਤਿਰੰਗਾ ਯਾਤਰਾ ਕੱਢਣਗੇ| ਇਹ ਯਾਤਰਾ ਮੁਹਾਲੀ ਸਥਿਤ ਨਾਇਪਰ ਤੋਂ ਦਿੱਲੀ ਸਥਿਤ ਸੰਸਥਾਨ ਦੇ ਮੰਤਰੀ ਅਨੰਤ ਕੁਮਾਰ ਦੇ ਘਰ ਜਾਵੇਗੀ| ਯਾਤਰਾ ਵਿੱਚ ਸ਼ਾਮਿਲ ਲੋਕ ਮੰਤਰੀ ਦੇ ਬਾਹਰ ਧਰਨਾ ਦੇਣਗੇ| ਇਹ ਸੰਘਰਸ਼ ਉਸ ਸਮੇਂ ਤੱਕ ਚੱਲੇਗਾ ਜਦੋਂ ਤੱਕ ਉਨ੍ਹਾਂ ਨੂੰ ਅਹੁਦ ਤੋਂ ਨਹੀਂ ਹਟਾਇਆ ਜਾਂਦਾ|
ਇਸ ਤਰ੍ਹਾਂ ਕਰਦੇ ਸਨ ਅਧਿਕਾਰੀ ਭ੍ਰਿਸ਼ਟਾਚਾਰ
ਇਸ ਮੌਕੇ ਡਾ.ਪ੍ਰੀਕਸ਼ਿਤ ਬਾਂਸਲ ਨੇ ਕਿਹਾ ਕਿ ਉਹ ਨਾਇਪਰ ਦੇ ਐਕਸ ਫੈਕਲਟੀ ਹਨ| ਜਦੋਂ ਉਨ੍ਹਾਂ ਨੇ ਸੰਸਥਾਨ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਦੇ ਖਿਲਾਫ ਮੁੱਦਾ ਚੁੱਕਿਆ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ| ਉਨ੍ਹਾਂ ਇਲਜ਼ਾਮ ਲਗਾਇਆ ਕਿ ਨਾਇਪਰ ਵਿੱਚ ਭ੍ਰਿਸ਼ਟਾਚਾਰ ਵੀ ਪੂਰੀ ਪਲਾਨਿੰਗ ਨਾਲ ਕੀਤਾ ਜਾਂਦਾ ਸੀ| ਪਹਿਲਾਂ ਸੰਸਥਾਨ ਦੇ ਸਾਰੇ ਵਿਗਿਆਨੀਆਂ ਨੂੰ ਪ੍ਰੋਜੇਕਟ ਲਿਖਣ ਲਈ ਕਿਹਾ ਜਾਂਦਾ ਸੀ| ਜਦੋਂ ਕੇਂਦਰ ਵਲੋਂ ਪੈਸਾ ਮਨਜ਼ੂਰ ਹੋਕੇ ਆ ਜਾਂਦਾ ਸੀ ਤਾਂ ਇਹ ਤੱਕ ਨਹੀਂ ਦੱਸਿਆ ਜਾਂਦਾ ਸੀ ਕਿ ਕਿਹੜੇ ਪ੍ਰੋਜੇਕਟ ਲਈ ਪੈਸਾ ਆਇਆ ਹੈ| ਉਨ੍ਹਾਂ ਦੱਸਿਆ ਕਿ 11ਵਾਂ ਪਲਾਨ ਦੇ ਤਹਿਤ 156 ਕਰੋੜ ਮਨਜ਼ੂਰ ਹੋਏ ਸਨ ਜਿਸ ਵਿੱਚੋਂ ਪੰਜਾਹ-ਸੱਠ ਕਰੋੜ ਰੁਪਏ ਖਰਚ ਕੀਤੇ ਗਏ ਜਦੋਂ ਕਿ ਬਾਕੀ ਪੈਸੇ ਭ੍ਰਿਸ਼ਟਾਚਾਰ ਦੀ ਕੁਰਬਾਨੀ ਚੜ੍ਹ ਗਏ|
ਫਰਵਰੀ 2016 ਵਿੱਚ ਸੀਬੀਆਈ ਨੇ ਦਰਜ ਕੀਤਾ ਸੀ ਕੇਸ
ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਣ ਦੇ ਮਾਮਲੇ ਵਿੱਚ ਸੀਬੀਆਈ ਨੇ ਫਰਵਰੀ ਵਿੱਚ ਨਾਇਪਰ ਮੁਹਾਲੀ ਦੇ ਕਾਰਜਕਾਰੀ ਡਾਇਰੇਕਟਰ ਸਮੇਤ 9 ਲੋਕਾਂ ਉੱਤੇ ਕੇਸ ਦਰਜ ਕੀਤਾ ਸੀ| ਇਹਨਾਂ ਵਿੱਚ ਰਜਿਸਟ੍ਰਾਰ ਅਤੇ ਸੀਵੀਓ ਵਿੰਗ ਕਮਾਂਡਰ ਪੀਜੇਪੀ ਸਿੰਘ ਵੜੈਂਚ, ਵਰਕਿੰਗ ਰਜਿਸਟਰਾਰ, ਸੈਕਸ਼ਨ ਅਫਸਰ, ਡਿਪਟੀ ਰਜਿਸਟਰਾਰ ਅਤੇ ਪ੍ਰੋਫੇਸ਼ਰ ਸਮੇਤ ਪੁਣੇ ਦੀ ਇੱਕ ਪ੍ਰਾਇਵੇਟ ਕੰਪਨੀ ਸ਼ਾਮਿਲ ਹੈ, ਖਿਲਾਫ ਧਾਰਾ 120-ਬੀ, 420, 409, 467, 471 ਆਈਪੀਸੀ ਅਤੇ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ| ਸੀਬੀਆਈ ਨੇ
ਦੇਸ਼ ਭਰ ਵਿੱਚ 22 ਜਗ੍ਹਾ ਛਾਪੇਮਾਰੀ ਕੀਤੀ ਸੀ| ਸੀਬੀਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ |
ਇਸ ਤਰ੍ਹਾਂ ਲਗਾਇਆ ਸਰਕਾਰੀ ਖਜਾਨੇ ਨੂੰ ਚੂਨਾ
ਸੀਬੀਆਈ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਇਪਰ ਦੇ ਅਧਿਕਾਰੀਆਂ ਨੇ ਪੁਣੇ ਦੀ
ਪ੍ਰਾਇਵੇਟ ਕੰਪਨੀ ਨਾਲ ਮਿਲੀਭੁਗਤ ਕਰਕੇ ਇੱਕ ਡਾਟਾ ਬੇਸ ਏਸੀਆਈ ਫਾਉਂਡਰ ਮਾਰਕੀਟ ਤੋਂ ਉੱਚੇ ਰੇਟਾਂ ਤੇ ਖਰੀਦਿਆ ਸੀ ਜਿਸ ਨਾਲ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਿਆ| ਇੰਨਾ ਹੀ ਨਹੀਂ ਇਸ ਅਧਿਕਾਰੀਆਂ ਨੇ ਕੁੱਝ ਅਣਪਛਾਤੇ ਲੋਕਾਂ ਅਤੇ ਰਸਾਇਣ ਮੰਤਰਾਲੇ ਦੇ ਅਧਿਕਾਰੀਆਂ ਨਾਲ ਮਿਲ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਸੀ| ਇਸ ਦੌਰਾਨ ਜਿੱਥੇ ਉਨ੍ਹਾਂ ਨੇ ਖਾਤਿਆਂ ਨਾਲ ਛੇੜਛਾੜ ਕੀਤੀ, ਉੱਥੇ ਪ੍ਰੋਜੇਕਟ ਵਿੱਚ ਜਿਨ੍ਹਾਂ ਚੀਜਾਂ ਦੀ ਮਨਜ਼ੂਰੀ ਨਹੀਂ ਸੀ, ਉਨ੍ਹਾਂ ਨੂੰ ਵੀ ਖਰੀਦਿਆ ਗਿਆ|

Leave a Reply

Your email address will not be published. Required fields are marked *