NK Sharma, Satinder Gill appointed 9 circle presidents of YAD rural

ਵਿਧਾਇਕ ਐਨ ਕੇ ਸ਼ਰਮਾਂ ਅਤੇ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ ਨੇ 9 ਸਰਕਲ ਪ੍ਰਧਾਨ ਥਾਪੇ
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੇ ਨੋਜਵਾਨਾਂ ਦਾ ਅਹਿਮ ਯੋਗਦਾਨ ਹੋਵੇਗਾ-ਸਤਿੰਦਰ ਸਿੰਘ ਗਿੱਲ 

ਪੰਜਾਬ ਵਿਚਲੀਆਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਕੇ ਪੰਜਾਬ ਵਿਚ ਫਿਰਕੂ ਹਾਲਤ ਪੈਦਾ ਕੀਤੇ ਜਾਣ ਅਤੇ ਪੰਜਾਬੀਆਂ ਨੂੰ ਆਪਸ ਵਿਚ ਲੜਾ ਕੇ ਇੱਥੇ ਆਪਣੀ ਤਾਕ ਜਮਾਈ ਜਾ ਸਕੇ ਪਰ ਪੰਜਾਬ ਦੀ ਜਨਤਾ ਅਜਿਹੇ ਲੋਕਾਂ ਦੇ ਮਨਸੂਬੇ ਕਦੇ ਵੀ ਸਫਲ ਨਹੀਂ ਹੋਣ ਦੇਣਗੇ ਅਤੇ ਪੰਜਾਬ ‘ਚ ਮੁੜ ਤੋਂ ਅਕਾਲੀ ਭਾਜਪਾ ਸਰਕਾਰ ਨੂੰ ਬਣਾ ਕੇ ਪੰਜਾਬ ਨੂੰ ਮੁੜ ਤੋਂ ਤਰੱਕੀ ਦੇ ਰਾਹਾਂ ‘ਤੇ ਲਿਆਉਣ ਲਈ ਪੰਜਾਬ ਦੀ ਜਨਤਾ ਮਨ ਬਣਾਈ ਬੈਠੀ ਹੈ ਅਤੇ ਇਸ ਵਿਚ ਪੰਜਾਬ ਦੇ ਨੋਜਵਾਨਾਂ ਦਾ ਅਹਿਮ ਯੋਗਦਾਨ ਹੋਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦੇ ਹਲਕਾ ਡੇਰਾਬਸੀ ਤੋਂ ਵਿਧਾਇਕ ਐਨ ਕੇ ਸ਼ਰਮਾਂ ਅਤੇ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ ਵੱਲੋਂ ਅੱਜ ਹਲਕਾ ਡੇਰਾਬਸੀ ਦੇ ਕਰੀਬ 9 ਸਰਕਲ ਪ੍ਰਧਾਨ ਥਾਪੇ ਜਾਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।

ਇਸ ਮੌਕੇ ਯੂਥ ਅਕਾਲੀ ਦਲ ਦਿਹਾਤੀ ਜ਼ਿਲਾ ਮੋਹਾਲੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਲਕਾ ਖਰੜ ਦੇ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਦੀ ਅਗਵਾਈ ਵਿਚ ਹਲਕਾ ਖਰੜ ਦੇ ਵੱਖ ਵੱਖ ਖੇਤਰਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਤੋਂ ਬਾਅਦ ਅੱਜ ਹਲਕਾ ਡੇਰਾਬਸੀ ਦਾ ਕਾਰਜ ਪੂਰਾ ਕੀਤਾ ਗਿਆ ਹੈ। ਇਸ ਮੌਕੇ ਸਰਕਲ ਜੀਰਕਪੁਰ ਸਿਟੀ ਤੋਂ ਮਲਕੀਤ ਸਿੰਘ ਬਲਟਾਣਾ, ਸਰਕਲ ਜ਼ੀਰਕਪੁਰ ਦਿਹਾਤੀ ਤੋਂ ਚਰਨਜੀਤ ਸਿੰਘ ਚੰਨੀ, ਸਰਕਲ ਜੀਰਕਪੁਰ ਢਕੌਲੀ ਤੋਂ ਕ੍ਰਿਸ਼ਨ ਸਿੰਘ, ਡੇਰਾਬਸੀ ਸਰਕਲ ਸਿਟੀ ਤੋਂ ਜਸਪ੍ਰੀਤ ਸਿੰਘ ਲੱਕੀ, ਸਰਕਲ ਡੇਰਾਬਸੀ ਦਿਹਾਤੀ ਤੋਂ ਰਵਿੰਦਰ ਸਿੰਘ ਰਵੀ, ਸਰਕਲ ਲਾਲੜੂ ਤੋਂ  ਸਿਟੀ ਪ੍ਰਧਾਨ ਜਗਜੀਤ ਸਿੰਘ ਚੌਧਹੇੜੀ, ਲਾਲੜੂ ਦਿਹਾਤੀ ਸਰਕਲ ਤੋਂ ਕਮਲਪ੍ਰੀਤ ਸਿੰਘ , ਸਰਕਲ ਹੰਢੇਰਾ 1 ਤੋਂ ਜਿੰਦਰ ਸਿੰਘ ਤੁਰਕਾ ਅਤੇ ਹੰਢੇਰਾ ਸਰਕਲ 2 ਤੋਂ ਬਲਵਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਮੂਹ ਪ੍ਰਧਾਨਾਂ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਸੋਂਪੀ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜਬੂਤੀ ਲਈ ਅਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾ ਲਈ ਕਾਰਜ ਕਰਨਗੇ। ਇਸ ਮੌਕੇ ਸ੍ਰੋਮਣੀ ਅਕਾਲੀ ਦੇ ਹਲਕਾ ਡੇਰਾਬਸੀ ਤੋਂ ਵਿਧਾਇਕ ਐਨ ਕੇ ਸ਼ਰਮਾਂ ਅਤੇ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ ਵੱਲੋਂ ਸਮੂਹ ਪ੍ਰਧਾਨਾਂ ਨੂੰ ਆਪੋ ਆਪਣੇ ਖੇਤਰ ‘ਚ ਕਾਰਜ ਸ਼ੁਰੂ ਕਰਨ ਲਈ ਕਿਹਾ ਗਿਆ।

Leave a Reply

Your email address will not be published. Required fields are marked *