No development of Link roads in Akali-BJP 10 year regime : Sidhu

30sidhu

ਅਕਾਲੀ ਸਰਕਾਰ ਦੇ 10 ਸਾਲਾ ਰਾਜ ਦੌਰਾਨ ਲਿੰਕ ਸੜਕਾਂ ਤੇ ਲੁਕ ਦੀ ਡਲੀ ਤੱਕ ਨਹੀਂ ਪਈ : ਸਿੱਧੂ

ਐਸ ਏ ਐਸ ਨਗਰ, 30 ਅਗਸਤ : ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਹਲਕੇ ਦੇ ਪਿੰਡਾ ਦੀਆਂ ਟੁੱਟੀਆਂ ਹੋਈਆਂ ਲਿੰਕ ਸੜਕਾਂ ਅਕਾਲੀ ਸਰਕਾਰ ਵੱਲੋਂ ਵਿਕਾਸ ਸਬੰਧੀ ਮਾਰੀਆਂ ਜਾਦੀਆਂ ਫੜ੍ਹਾਂ ਦਾ ਮੂੰਹ ਚਿੜਾ ਰਹੀਆਂ ਹਨ |  ਅਕਾਲੀ ਸਰਕਾਰ ਆਪਣੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਇਨ੍ਹਾਂ ਸੜਕਾਂ ਉੱਤੇ ਲੁੱਕ ਦੀ ਇੱਕ ਡਲੀ ਤੱਕ ਵੀ ਨਹੀਂ ਪੁਆ ਸਕੀ | ਸ. ਬਲਬੀਰ ਸਿੰਘ ਸਿੱਧੂ ਅੱਜ ਨਜੀਦੀਕੀ ਪੈਂਦੇ ਪਿੰਡ ਸਨੇਟਾ ਵਿਖੇ ਮਿਸ਼ਨ 2017 ਦੇ ਤਹਿਤ ਆਯੋਜਿਤ ਲੋਕਾਂ ਦੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ | ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ  ਲਿੰਕ ਸੜਕਾਂ ਦੇ ਮੁੱਦੇ ਨੂੰ ਉਹ ਕਈ ਵਾਰ ਵਿਧਾਨ ਸਭਾ ਅੰਦਰ ਉਠਾ ਚੁੱਕੇ ਹਨ ਪਰ ਸਰਕਾਰ ਨੇ ਭਰੋਸਿਆਂ ਤੋਂ ਇਲਾਵਾ ਮੁੜ ਕੁੱਝ ਵੀ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿੱਚ ਇਨ੍ਹਾਂ ਸੜਕਾਂ ਦੀ ਮਾੜੀ ਹਾਲਤ ਕਾਰਨ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਪਰ ਅਕਾਲੀ ਨੇਤਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਹੇ ਸਗੋਂ ਵਿਕਾਸ ਦੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਲੋਕ ਹੁਣ ਬਹੁਤ ਸੂਝਵਾਨ ਹਨ ਅਤੇ ਅਕਾਲੀਆਂ ਦੇ ਇਨ੍ਹਾਂ ਦਾਅਵਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਜਿਸ ਕਾਰਨ ਵਿਧਾਨ ਸਭਾ ਚੋਣਾਂ ਅੰਦਰ ਪੰਜਾਬ ਚੋਂ ਅਕਾਲੀ ਸਰਕਾਰ ਦਾ ਸਫਾਇਆ ਹੋਣਾਂ ਤੈਅ ਹੈ | ਉਨ੍ਹਾਂ ਲੋਕਾਂ ਨੂੰ ਵਿਸਵਾਸ਼ ਦਿਵਾਇਆ ਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਛੇ ਮਹੀਨੇ ਦੇ ਅੰਦਰ-ਅੰਦਰ ਹਲਕਾ ਮੁਹਾਲੀ ਦੀਆਂ ਸਾਰੀਆਂ ਹੀ ਲਿੰਕ ਸੜਕਾਂ ਦਾ ਮੁਹਾਂਦਰਾ ਬਦਲਿਆ ਜਾਵੇਗਾ ਅਤੇ ਪਿੰਡਾ ਅੰਦਰ ਸ਼ਹਿਰਾਂ ਵਾਂਗ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ | ਇਸ ਮੌਕੇ ਹੋਰਨਾ ਤੋਂ ਇਲਾਵਾ ਚੌਧਰੀ ਰਿਸ਼ੀਪਾਲ ਸਾਬਕਾ ਸਰਪੰਚ ਸਨੇਟਾ, ਚੌਧਰੀ ਹਰਨੇਕ ਸਿੰਘ ਨੇਕੀ, ਦੀਪ ਚੰਦ ਸਾਬਕਾ ਸਰਪੰਚ ਗੋਬਿੰਦਗੜ੍ਹ, ਜਸਪਾਲ ਸਿੰਘ, ਗੁਰਜੰਟ ਸਿੰਘ, ਨਿਰਮੈਲ ਸਿੰਘ ਪੰਚ, ਸੱਤਾ ਪੰਚ, ਲਾਭ ਸਿੰਘ ਧੀਮਾਨ, ਜਗੀਰ ਸਿੰਘ ਪੰਚ ਗੋਬਿੰਦਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ |

Leave a Reply

Your email address will not be published. Required fields are marked *