No stones left unturned for Mohali development : Bubby

1bubby

ਹਲਕਾ ਮੁਹਾਲੀ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ : ਬੱਬੀ ਬਾਦਲ
ਆਪ ਨੂੰ ਪੰਜਾਬੀਆਂ ਤੇ ਭਰੋਸਾ ਨਹੀਂ

ਐਸ ਏ ਐਸ ਨਗਰ, 1 ਸਤੰਬਰ : ਪੰਜਾਬ ਦੀ ਅਕਾਲੀ ਭਾਜਾਪਾ ਸਰਕਾਰ ਹਲਕਾ ਮੁਹਾਲੀ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਮੁਹਾਲੀ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਤਾਂ ਜੋ ਕਿ ਹਲਕੇ ਦਾ ਕੋਈ ਵੀ ਪਿੰਡ ਅਤੇ ਸ਼ਹਿਰ ਦਾ ਵਾਰਡ ਵਿਕਾਸ ਪੱਖੋਂ ਅਧੂਰਾ ਨਾ ਰਹਿ ਸਕੇ|

ਇਸ ਗੱਲ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਹਲਕਾ ਮੁਹਾਲੀ ਦੇ ਪਿੰਡਾਂ ਵਿੱਚੋਂ ਵਰਕਰਾਂ ਦੀਆਂ ਸਮੱਸਿਆ ਤੋਂ ਜਾਣੂੰ ਹੁਦਿੰਆਂ ਆਖੇ ਅਤੇ ਉਹਨਾਂ ਨੇ ਬੱਬੀ ਬਾਦਲ ਨੂੰ ਲਿਖਤੀ ਰੂਪ ਵਿੱਚ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ|

ਬੱਬੀ ਬਾਦਲ ਨੇ ਕਿਹਾ ਕਿ ਹਲਕੇ ਦੀ ਲੀਡਰਸਿਪ ਤੇ ਵੱਖ-ਵੱਖ ਵਿੰਗਾ ਦੇ ਅਹੁਦੇਦਾਰਾ ਨੂੰ ਨਾਲ ਲੈ ਕੇ ਪਿੰਡਾਂ ਤੇ ਸਹਿਰਾਂ ਦੇ ਲੋਕਾ ਨਾਲ ਰਾਵਤਾ ਕਾਇਮ ਕਰਕੇ ਉਹਨਾਂ ਦੀਆਂ ਮੁਸਕਿਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ| ਬੱਬੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਈਸਟ ਇੰਡੀਆ ਕੰਪਨੀ ਦੇ ਫਾਰਮੂਲੇ ਅਨੁਸਾਰ ਕੰਮ ਕਰ ਰਹੀ ਹੈ| ਇਸ ਪਾਰਟੀ ਨੂੰ ਪੰਜਾਬੀਆਂ ਉਪਰ ਬਿਲਕੁਲ ਵੀ ਭਰੋਸਾ ਨਹੀਂ ਹੈ| ਇਸ ਲਈ ਹਰ ਵਿਧਾਨ ਸਭਾ ਹਲਕੇ ਵਿੱਚ ਅਬਜਰਵਰਾ ਦੇ ਰੂਪ ਵਿੱਚ ਪੰਜਾਬੀਆਂ ਉਪਰ ਆਪਣੀ ਮੁੱਖਬਰ ਛੱਡੇ ਹੋਏ ਹਨ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਬਾਹਰੀ ਸੂਬੀਆ ਤੋਂ ਲੀਡਰ ਲਿਆ ਕੇ ਪੰਜਾਬੀਆਂ ਉੱਪਰ ਥੋਪ ਰਹੀ ਹੈ|

ਇਸ ਮੌਕੇ ਤੇ ਸਰਪੰਚ ਸੁਰਿੰਦਰ ਸਿੰਘ, ਧਰਮ ਸਿੰਘ ਸਰਪੰਚ, ਕੁਲਬੀਰ ਸਿੰਘ ਸਰਪੰਚ, ਜਸਵੀਰ ਸਿੰਘ ਸਰਪੰਚ, ਦਵਿੰਦਰ ਸਿੰਘ ਸਾਬਕਾ ਸਰਪੰਚ, ਜਗਦੀਪ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਵੈਦਵਾਣ, ਪਰਮਜੀਤ ਸਿੰਘ ਸਾਬਕਾ ਸਰਪੰਚ, ਧਰਮ ਸਿੰਘ ਲੰਬਰਦਾਰ, ਜਸਪਾਲ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਲੰਬਰਦਾਰ, ਗੁਰਦੇਵ ਸਿੰਘ ਸਾਬਕਾ ਸਰਪੰਚ, ਪਾਲਾ ਸਿੰਘ ਸਾਬਕਾ ਸਰਪੰਚ, ਸੁਰਮੁਖ ਸਿੰਘ ਸਾਬਕਾ ਸਰਪੰਚ, ਸਲਵਿੰਦਰ ਸਿੰਘ, ਜਸਪਾਲ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਆਦਿ ਅਕਾਲੀ ਵਰਕਰ ਹਾਜਿਰ ਸਨ|

Leave a Reply

Your email address will not be published. Required fields are marked *