North India under a blanket of dense fog

ਨਵੀਂ ਦਿੱਲੀ, 10 ਦਸੰਬਰ (ਸ.ਬ.) ਉਤਰ ਭਾਰਤ ਸੰਘਣੀ ਧੁੰਦ ਦੀ   ਲਪੇਟ ਵਿੱਚ ਹੈ| ਬੀਤੇ ਕਰੀਬ ਇਕ ਹਫਤੇ ਤੋਂ ਕੋਹਰੇ ਦੇ ਕਾਰਨ ਸੜਕੀ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ| ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ ਵਿੱਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਵਿਜੀਬਿਲਟੀ (ਦ੍ਰਿਸ਼ਟਤਾ) ਘੱਟ ਹੋਣ ਕਾਰਨ 100 ਤੋਂ ਵੱਧ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ| ਇਥੇ ਜਿਕਰਯੋਗ ਹੈ ਕਿ ਸੰਘਣੀ ਧੁੰਦ ਕਾਰਨ ਕਈ ਸੜਕੀ ਹਾਦਸੇ ਵਾਪਰ ਰਹੇ ਹਨ

Leave a Reply

Your email address will not be published. Required fields are marked *