No Development in Punjab, only destruction : Balwinder kubhara

ਪੰਜਾਬ ਵਿੱਚ ਵਿਕਾਸ ਨਹੀਂ ਵਿਨਾਸ਼ ਹੋਇਆ : ਬਲਵਿੰਦਰ ਕੁੰਭੜਾ
ਐਸ ਏ ਐਸ ਨਗਰ, 12 ਦਸੰਬਰ (ਸ.ਬ.) ਪੰਜਾਬ ਵਿੱਚ ਪਿਛਲੇ ਲਗਾਤਾਰ ਸਾਢੇ ਨੌਂ ਸਾਲਾਂ ਤੋਂ ਰਾਜ ਕਰ ਰਹੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਾਜ ਵਿੱਚ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਹੋਇਆ ਹੈ| ਵਿਰੋਧੀ ਪਾਰਟੀਆਂ ਤਾਂ ਇਸ ਗੱਲ ਦੀ ਦੁਹਾਈ ਲੰਬੇ ਸਮੇਂ ਤੋਂ ਦਿੰਦੀਆਂ ਆ ਰਹੀਆਂ ਹੀ ਸਨ| ਪ੍ਰੰਤੂ ਪੰਚਾਇਤ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਨੂੰ ਹੁਣ ਚੋਣਾਂ ਨਂੇੜੇ ਆਉਣ ‘ਤੇ ਪਤਾ ਲੱਗਾ ਕਿ ਦੇਸ਼ ਦਾ ਅਸਲੀ ਵਿਕਾਸ ਪਿੰਡਾਂ ਦੇ ਵਿਕਾਸ ਤੋਂ ਬਾਅਦ ਹੀ ਸੰਭਵ ਹੈ| ਇਹ ਵਿਚਾਰ ਪੰਚਾਇਤ ਯੂਨੀਅਨ ਪੰਜਾਬ ਅਤੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ|
ਸ੍ਰ. ਕੁੰਭੜਾ ਨੇ ਕਿਹਾ ਕਿ ਪਿਛਲੇ ਸਾਢੇ ਨੌਂ ਸਾਲਾਂ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਸਾਰ ਨਹੀਂ ਲਈ, ਪਿੰਡਾਂ ਦੀਆਂ ਬਾਹਰਲੀਆਂ ਫਿਰਨੀਆਂ, ਪਿੰਡਾਂ ਵਿੱਚਲੇ ਖੇਡ ਗਰਾਉਂਡ ਅਤੇ ਪਿੰਡਾਂ ਦੀਆਂ ਧਰਮਸ਼ਾਲਾਵਾਂ ਅੱਜ ਵੀ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੇ ਮੂੰਹ ਚਿੜਾਉਂਦੀਆਂ ਹਨ| ਉਨ੍ਹਾਂ ਪੰਚਾਇਤ ਮੰਤਰੀ ਨੂੰ ਸਲਾਹ ਦਿੱਤੀ ਕਿ ਇੱਕ ਵਾਰ ਪੂਰੇ ਪੰਜਾਬ ਦੇ ਪਿੰਡਾਂ ਦਾ ਸਰਵੇਖਣ ਕਰਵਾ ਕੇ ਦੇਖਣ ਤਾਂ ਉਨ੍ਹਾਂ ਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਾਢੇ ਨੌਂ ਸਾਲਾਂ ਵਿੱਚਪੰਜਾਬ ਦੇ ਪਿੰਡਾਂ ਦਾ ਕਿੰਨਾ ਕੁ ਵਿਕਾਸ ਕਰਵਾਇਆ| ਵਿਕਾਸ ਦੇ ਮਾਮਲੇ ਵਿੱਚ ਪਿੰਡਾਂ ਦੇ ਲੋਕ ਅਕਾਲੀ-ਭਾਜਪਾ ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸ ਰਹੇ ਹਨ| ਉਨ੍ਹਾਂ ਕਿਹਾ ਕਿ ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਵਿਕਾਸ ਪੱਖੋਂ ਕਾਫ਼ੀ ਅੱਗੇ ਲੰਘ ਚੁੱਕਾ ਹੈ ਪ੍ਰੰਤੂ ਇੱਥੇ ਪੰਜਾਬ  ਵਿੱਚ ਲੋਕਾਂ ਨੂੰ ਬੁਢਾਪਾ ਪੈਨਸ਼ਨਾਂ ਤੋਂ ਲੈ ਕੇ ਪੰਚਾਂ ਸਰਪੰਚਾਂ ਨੂੰ ਵੀ ਮਾਣ ਭੱਤੇ ਲਈ ਵੀ ਤਰਸਣਾ ਪੈ ਰਿਹਾ ਹੈ|
ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਮਾਸਟਰ ਗੁਰਚਰਨ ਸਿੰਘ, ਰਣਧੀਰ ਸਿੰਘ, ਅਵਤਾਰ ਸਿੰਘ ਮੱਕੜਿਆਂ, ਸਾਬਕਾ ਸਰਪੰਚ ਸੁਰਜੀਤ ਸਿੰਘ ਚੱਪੜਚਿੜੀ, ਸਰਪੰਚ ਬਲਜਿੰਦਰ ਸਿੰਘ, ਸਰਪੰਚ ਮੋਹਣ ਸਿੰਘ, ਅਜੈਬ ਸਿੰਘ ਬਾਕਰਪੁਰ, ਬਲਵੀਰ ਸਿੰਘ ਗੋਬਿੰਦਗੜ੍ਹ, ਜਸਪਾਲ ਸਿੰਘ ਰਾਏਪੁਰ ਖੁਰਦ, ਪ੍ਰੇਮ ਸਿੰਘ ਗੁਰਦਾਸਪੁਰੀ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *