Culprits will not escape : Modi

ਅਹਿਮਦਾਬਾਦ, 10 ਦਸੰਬਰ  (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਬਨਾਸਕਾਂਠਾ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਫਿਰ ਦੁਹਰਾਇਆ ਕਿ ਨੋਟਬੰਦੀ ਮੁਸ਼ਕਿਲ ਭਰਿਆ ਫ਼ੈਸਲਾ ਹੈ ਤੇ ਜਨਤਾ ਨੂੰ ਤਕਲੀਫ ਹੋਵੇਗੀ ਪਰ 50 ਦਿਨਾਂ ਬਾਅਦ ਸਾਰਿਆ ਸਾਹਮਣੇ ਸਭ ਕੁਝ ਸਪਸ਼ਟ ਹੋਣ ਵਾਲਾ ਹੈ| ਉਨ੍ਹਾਂ ਕਿਹਾ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦਾ ਇਹ ਮਹੱਤਵਪੂਰਨ ਕਦਮ ਹੈ| ਉਨ੍ਹਾਂ ਕਿਹਾ ਕਿ ਲੱਖ ਭੜਕਾਉਣ ਤੋਂ ਬਾਅਦ ਵੀ ਇਮਾਨਦਾਰ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ| ਉਨ੍ਹਾਂ  ਕਿਹਾ ਕਿ 8 ਨਵੰਬਰ ਤੋਂ ਬਾਅਦ ਜਿਨ੍ਹਾਂ ਨੇ ਵੀ ਨਵੇਂ ਪਾਪ ਕੀਤੇ ਹਨ, ਉਨ੍ਹਾਂ ਨੂੰ ਬੜੀ ਜਲਦੀ ਇਸ ਦੀ ਸਜ਼ਾ ਮਿਲਣ ਵਾਲੀ ਹੈ| ਉਹ ਬੱਚ ਨਹੀਂ ਸਕਣਗੇ| ਨੋਟਬੰਦੀ ਦੀ ਪੂਰੇ ਦੇਸ਼ ਵਿੱਚ ਚਰਚਾ ਚੱਲ ਰਹੀ ਹੈ| ਉਨ੍ਹਾਂ ਕਿਹਾ ਕਿ 8 ਤਰੀਕ ਤੋਂ ਬਾਅਦ 100, 50 ਤੇ 20 ਦੇ ਨੋਟ ਦੀ ਕੀਮਤ ਵੱਧ ਗਈ ਹੈ|

Leave a Reply

Your email address will not be published. Required fields are marked *