One click for full medical file through digital site

ਡੀਜੀਟਲ ਸਾਈਟ ਦੇ ਜਰਿਏ ਹੁਣ ਇਕ ਕਲਿਕ ਨਾਲ ਪੂਰੀ ਹੋਵੇਗੀ ਮੈਡੀਕਲ ਫਾਈਲ
-ਹੁਣ ਆਸਾਨ ਹੋਵੇਗਾ ਮੈਡੀਕਲ ਫਾਈਲ ‘ਤੇ ਰਿਪੋਰਟਾਂ ਨੂੰ ਸਾਂਭਣਾ
-ਜਰੂਰੀ ਕਾਗਜਾਤ ਨੂੰ ਨਾਲ ਰੱਖਣ ਜਾਂ ਖੋਣ ਦੇ ਡਰ ਤੋਂ ਮਿਲੇਗੀ ਨਿਜਾਤ

ਐਸ.ਏ.ਐਸ.ਨਗਰ, 8 ਸਤੰਬਰ : ਹਸਪਤਾਲ ਵਿੱਚ ਜਾਣ ਵੇਲੇ ਤੁਸੀਂ ਆਪਣੇ ਜਰੂਰੀ ਕਾਗਜਾਤ ਨਾਲ ਰੱਖਣਾ ਭੁੱਲ ਜਾਂਦੇ ਹੋ ਜਾ ਫੇਰ ਉਨ੍ਹਾਂ ਦੇ ਗੁਆਚਣ ਦਾ ਡਰ ਬਣਿਆ ਰਹਿੰਦਾ ਹੈ ਤਾਂ ਤੁਹਾਨੂੰ ਇਸ ਲਈ ਪਰੇਸ਼ਾਨ ਹੋਣ ਦੀ ਲੋੜ ਨਹੀਂ, ਹੁਣ ਇਕ ਕਲਿਕ ਰਾਹੀਂ ਸਾਰਾ ਕੰਮ ਹੋ ਜਾਏਗਾ| ਇਸਦੇ ਲਈ ਮੈਡੀਕਲ ਲਾਈਨ ਨਾਲ ਜੁੜੇ ਅਰੂਣ ਗੋਇਲ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ‘ਸਮਾਰਟ ਆਇਡਿਆ ਡਾਟ ਕਾਮ’ ਸਾਈਟ ਬਣਾਈ ਗਈ ਹੈ , ਜਿਸ ਵਿੱਚ ਆਪਣੀ ਮੈਡੀਕਲ ਫਾਈਲ ਪੂਰੀ ਕਰਨ ਜਾਂ ਉਸ ਵਿੱਚ ਲੱਗਣ ਵਾਲੇ ਦਸਤਾਵੇਜ ਨੂੰ ਨਾਲ ਰੱਖਣ ਦੀ ਜਰੂਰਤ ਨਹੀਂ ਪਵੇਗੀ| ਜੀ ਹਾਂ! ਇਸ ਡਿਜਿਟਲ ਸਾਇਟ ਵਿੱਚ ਹੁਣ ਬੀਮਾਰੀ ਨਾਲ ਪੀੜਤ ਵਿਅਕਤੀ ਆਪਣਾ ਅਕਾਉਂਟ ਓਪਨ ਕਰਵਾ ਸਕਦਾ ਹੈ ਅਤੇ ਅਕਾਉਂਟ ਓਪਨ ਹੁੰਦੇ ਸਾਰ ਉਸਨੂੰ ਇਕ ਯੂਜਰ ਆਈਡੀ ਅਤੇ ਪਾਸਵਰਡ ਦੇ ਦਿੱਤਾ ਜਾਵੇਗਾ ਜਿਸ ਨੂੰ ਖੋਲਣ ਉਪਰੰਤ ਉਸ ਵਿੱਚ ਵੱਖ-ਵੱਖ ਕੈਟਾਗਿਰੀ ਦੇ ਫੋਲਡਰ ਬਣੇ ਨਜਰ ਆਉਣਗੇ ਅਤੇ ਉਨ੍ਹਾਂ ਵਿੱਚ ਉਹ ਆਪਣੇ ਤਮਾਮ ਜਰੂਰੀ ਕਾਗਜਾਤ ਜਿਵੇਂ ਕਿ ਆਈਡੀ ਪਰੂਫ ਅਤੇ ਮੈਡੀਕਲ ਰਿਪੋਰਟ ਨੂੰ ਉਸ ਆਈਡੀ ਦੇ ਜਰਿਏ ਫੋਲਡਰ ਵਿੱਚ ਸ਼ੇਅਰ ਕਰ ਸਕਦਾ ਹੈ ਅਤੇ ਹਸਪਤਾਲ ਵਿੱਚ ਜਾਣ ‘ਤੇ ਉਸਨੂੰ ਡਾਕਟਰ ਨੂੰ ਆਪਣੀ ਮੈਡੀਕਲ ਫਾਈਲ ਵਖਾਉਣ ਦੀ ਲੋੜ ਨਹੀਂ ਪਵੇਗੀ ਬਲਕਿ ਅਕਾਉਂਟ ਓਪਨ ਕਰਕੇ ਉਸਦੇ ਫੋਲਡਰ ਵਿੱਚ ਰੱਖੇ ਸਾਰੇ ਜਰੂਰੀ ਕਾਗਜਾਤ ਡਾਕਟਰ ਆਪਣੇ ਕੰਪਿਊਟਰ ਉੱਤੇ ਅਸਾਨੀ ਨਾਲ ਚੈਕ ਕਰ ਸਕਦਾ ਹੈ| ਅਰੁਣ ਗੋਇਲ ਨੇ ਦੱਸਿਆ ਕਿ ਇਸ ਸਾਇਟ ਨੂੰ ਉਹ ਮਾਰਚ ਮਹੀਨੇ ਤੋਂ ਬਣਾਉਣ ਵਿੱਚ ਲੱਗੇ ਹੋਏ ਸਨ ਜਿਸਨੂੰ ਹੁਣ ਜਾਕੇ ਕਾਮਯਾਬੀ ਦਾ ਸੇਹਰਾ ਲੱਗਿਆ ਹੈ| ਉਨ੍ਹਾਂ ਦੱਸਿਆ ਕਿ ਇਸ ਸਾਇਟ ਵਿੱਚ ਮਰੀਜ ਆਪਣੀ ਬੀਮਾਰੀ ਨਾਲ ਸਬੰਧਿਤ ਸਾਰੀ ਦਵਾਈਆਂ ਦੀ ਜਾਣਕਾਰੀ ਹਾਸਿਲ ਕਰ ਸਕਦਾ ਹੈ ਅਤੇ ਆਪਣੀ ਬੀਮਾਰੀ ਨਾਲ ਜੁੜੇ ਡਾਕਟਰ ਦਾ ਨਾਂਅ, ਉਸਦੇ ਬੈਠਣ ਦੀ ਥਾਂ ਅਤੇ ਹਸਪਤਾਲ ਦੇ ਨਾਂਅ ਤੋਂ ਇਲਾਵਾ ਉਸਦਾ ਮੋਬਾਇਲ ਫੋਨ ਨੰਬਰ ਵੀ ਚੈਕ ਕਰ ਸਕਦਾ ਹੈ|
ਉਨ੍ਹਾਂ ਦੱਸਿਆ ਕਿ ਇਸ ਡਿਜਿਟਲ ਸਾਇਟ ਨੂੰ ਬਣਾਉਣ ਦਾ ਉਨ੍ਹਾਂ ਦਾ ਮਕਸਦ ਇਹ ਸੀ ਕਿ ਹਸਪਤਾਲ ਵਿੱਚ ਆਏ ਲੋਕਾਂ ਨੂੰ ਕਿਸੇ ਕਾਗਜਾਤ ਜਾਂ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਖੱਜਲ ਖੁਆਰ ਨਾ ਹੋਣਾ ਪਵੇ| ਅਰੂਣ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸਾਇਟ ਬਣਾਉਣ ਦੀ ਪ੍ਰੇਰਨਾ ਉਸ ਵੇਲੇ ਮਿਲੀ ਜਦੋਂ ਇਕ ਕਾਗਜਾਤ ਗੁੰਮ ਹੋ ਜਾਣ ਨਾਲ ਕਰੀਬ ਤਿੰਨ ਦਿਨਾਂ ਤੱਕ ਉਨ੍ਹਾਂ ਦਾ ਮੈਡਿਕਲ ਕਾਰਡ ਵੀ ਨਹੀਂ ਸੀ ਬਣ ਸਕਿਆ ਜਿਸਤੋਂ ਪ੍ਰੇਰਿਤ ਹੋਕੇ ਉਨ੍ਹਾਂ ਇਸ ਸਾਇਟ ਨੂੰ ਬਣਾਉਣ ਬਾਰੇ ਸੋਚਿਆ ਤਾਂਜੋ ਲੋਕਾਂ ਨੂੰ ਆਪਣੇ ਜਰੂਰੀ ਕਾਗਜਾਤ ਨਾਲ ਲੈ ਕੇ ਘੁੰਮਣਾ ਨਾ ਪਵੇ ਅਤੇ ਉਨ੍ਹਾਂ ਦਾ ਘੱਟ ਸਮੇਂ ‘ਚ ਅਸਾਨੀ ਨਾਲ ਕੰਮ ਹੋ ਸਕੇ| ਦੱਸਣਯੋਗ ਹੈ ਕਿ ਅਰੂਣ ਗੋਇਲ ਦੀ ‘ਜੈ ਲਕਸ਼ਮੀ ਮੈਡਿਕੋਸ ‘ ਦੇ ਨਾਂਅ ਤੋਂ ਕੈਮਿਸਟ ਸ਼ਾਪ ਹੈ ਜਿਸ ਨੂੰ ਉਹ ਕਰੀਬ 12 ਸਾਲਾਂ ਤੋਂ ਪੀਜੀਆਈ ਅਤੇ ਮੋਹਾਲੀ ਵਿੱਚ ਚਲਾ ਰਹੇ ਹਨ| ਉਨ੍ਹਾਂ ਇਸ ਸਾਇਟ ਨੂੰ ਬਣਾਉਣ ਲਈ ਸ਼ਹਿਰ ਦੇ ਕਈ ਵੱਡੇ ਡਾਕਟਰਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਉਹ ਇਸੇ ਤਰ੍ਹਾਂ ਦਾ ਇਕ ਡਿਜਿਟਲ ਐਪ ਬਣਾਉਣ ਦੀ ਤਿਆਰੀ ਕਰ ਰਹੇ ਹਨ ਜਿਸਦੇ ਨਾਲ ਲੋਕਾਂ ਨੂੰ ਉਨ੍ਹਾਂ ਦੇ ਮੋਬਾਇਲ ਉੱਤੇ ਵੀ ਇਹ ਸਹੂਲਤ ਮੁਹਇਆ ਕਰਵਾਈ ਜਾ ਸਕੇ| ਇਕ ਅਹਮ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਸਾਇਟ ਸਿਰਫ ਟ੍ਰਾਈ ਸਿਟੀ ਦੇ ਲੋਕਾਂ ਲਈ ਹੀ ਬਣਾਈ ਗਈ ਹੈ ਅਤੇ ਲੋਕਾਂ ਨੂੰ ਇਸਦੇ ਪ੍ਰਤੀ ਜਾਗਰੂਕ ਕਰਨ ਲਈ ਉਹ ਟ੍ਰਾਈ ਸਿਟੀ ਦੇ ਹਸਪਤਾਲਾਂ ਵਿੱਚ ਐਕਟੀਵਿਟੀ ਵੀ ਕਰਨਗੇ| ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਸਾਇਟ ਵਿੱਚ ਇੱਕ ਫੀਡਬੈਕ ਕਾਲਮ ਬਣਾਇਆ ਗਿਆ ਹੈ ਜਿਸਨੂੰ ਲੋਕਾਂ ਦੇ ਰਿਵਿਊ ਲੈਣ ਲਈ ਬਣਾਇਆ ਗਿਆ ਹੈ ਤਾਂਕਿ ਲੋਕਾਂ ਦੇ ਮਿਲੇ ਸੁਝਾਅ ਜਾਂ ਸ਼ਿਕਾਇਤਾਂ ਨਾਲ ਇਸ ਡਿਜਿਟਲ ਸਾਇਟ ਵਿੱਚ ਹੋਰ ਤਬਦੀਲੀ ਲਿਆਈ ਜਾ ਸਕੇ ਜਾਂ ਇਸਨੂੰ ਹੋਰ ਬੇਹਤਰ ਬਣਾਇਆ ਜਾ ਸਕੇ| ਉਨ੍ਹਾਂ ਦੀ ਸਾਇਟ ਦੀ ਲਾਚਿੰਗ ਮੌਕੇ ਉਨ੍ਹਾਂ ਨਾਲ ਅਗਰਵਾਲ ਸਭਾ ਦੇ ਵਾਇਸ ਪ੍ਰੈਜੀਡੇਂਟ ਪ੍ਰੇਮ ਸਾਗਰ ਗੁਪਤਾ, ਟੈਕਨੀਕਲ ਪਰਸਨ ਮੋਨੂੰ ਕੁਮਾਰ, ਸੀਨੀਅਰ ਵਾਇਸ ਪ੍ਰੇਜੀਡੈਂਟ ਐਸ.ਆਰ. ਬੰਸਲ, ਵਾਇਸ ਪ੍ਰੇਜੀਡੈਂਟ ਰਤਨ ਚੰਦ, ਜਨਰਲ ਸਕੱਤਰ ਵਿਜੈ ਜੈਨ ਅਤੇ ਪ੍ਰੈਸ ਸਕੱਤਰ ਵਿਜੈ ਗੋਇਲ ਵਿਸ਼ੇਸ਼ ਤੌਰ ‘ਤੇ ਪੁੱਜੇ ਸਨ|

Leave a Reply

Your email address will not be published. Required fields are marked *