Pakistan spends 10 millions rupee on terrorist for attack on India

ਭਾਰਤ ਤੇ ਹਮਲਾ ਕਰਨ ਲਈ ਹਰ ਅੱਤਵਾਦੀ ਤੇ ਇਕ ਕਰੋੜ ਖਰਚ ਕਰਦਾ ਪਾਕਿਸਤਾਨ
ਮੁਜ਼ੱਫਰਾਬਾਦ, 12 ਦਸੰਬਰ (ਸ.ਬ.) ਪਾਕਿਸਤਾਨ ਕਿਸ ਤਰ੍ਹਾਂ ਅੱਤਵਾਦੀ ਸੰਗਠਨਾਂ ਨੂੰ ਭਾਰਤ ਤੇ ਹਮਲੇ ਲਈ ਤਿਆਰ ਕਰਦਾ ਹੈ, ਇਸ ਗੱਲ ਦੀ ਪੋਲ ਇਕ ਵਾਰ ਫਿਰ ਖੁੱਲ੍ਹ ਗਈ ਹੈ| ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਨੇਤਾ ਰਈਸ ਇੰਕਲਾਬੀ ਨੇ ਦਾਅਵਾ ਕੀਤਾ ਕਿ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਹਰ ਅੱਤਵਾਦੀ ਤੇ ਪਾਕਿਸਤਾਨ ਇਕ ਕਰੋੜ ਰੁਪਏ ਖਰਚ ਕਰ ਰਿਹਾ ਹੈ| ਰਈਸ ਦੇ ਇਸ ਦਾਅਵੇ ਨੇ ਕੌਮਾਂਤਰੀ ਭਾਈਚਾਰੇ ਵਿੱਚ ਵੀ ਪਾਕਿਸਤਾਨ ਦੇ ਦੋਹਰੇ ਰਵੱਈਏ ਦੀ ਪੋਲ ਵੀ ਖੋਲ੍ਹ ਦਿੱਤੀ ਹੈ| ਜੰਮੂ ਅਤੇ ਕਸ਼ਮੀਰ ਅਮਨ ਫੋਰਮ ਦੇ ਨੇਤਾ ਰਈਸ ਇੰਕਲਾਬੀ ਨੇ ਕਿਹਾ ਕਿ ਪਾਕਿਸਤਾਨ ਖੂਨੀ ਅਤੇ ਕਾਤਲਾਂ ਦੀ ਭਰਤੀ ਕਰ ਰਿਹਾ ਹੈ, ਜੋ ਕਿ ਤਣਾਅ ਦੀ ਅਹਿਮ ਵਜ੍ਹਾ ਹੈ| ਅਸੀਂ ਇਸ ਅੱਤਵਾਦ ਦਾ ਵਿਰੋਧ ਕਰਦੇ ਹਾਂ| ਉਨ੍ਹਾਂ ਪਾਕਿਸਤਾਨ ਨੂੰ ਕਿਹਾ ਕਿ ਜੇਕਰ ਉਹ ਗੋਲੀਬਾਰੀ ਕਰਨ ਦਾ ਇੰਨਾ ਹੀ ਸ਼ੌਕੀਨ ਹੈ ਤਾਂ ਫੌਜ ਨਾਲ ਫੌਜ ਨੂੰ ਲੜਨਾ ਚਾਹੀਦਾ ਹੈ| ਰਈਸ ਨੇ ਕਿਹਾ ਕਿ ਜੋ ਅੱਤਵਾਦੀ ਸੰਗਠਨ ਨੈਸ਼ਨਲ ਐਕਸ਼ਨ ਪਲਾਨ ਤਹਿਤ ਪਾਕਿਸਤਾਨ ਵਿੱਚ ਪਾਬੰਦੀਸ਼ੁਦਾ ਹਨ, ਉਨ੍ਹਾਂ ਨੂੰ ਕਿਵੇਂ  ਪੀ. ਓ. ਕੇ. ਤੋਂ ਸੰਚਾਲਨ ਕਰਨ ਦਿੱਤਾ ਜਾ ਰਿਹਾ ਹੈ ਅਤੇ ਕਿਉਂ ਇਨ੍ਹਾਂ ਪਾਬੰਦੀਸ਼ੁਦਾ ਸੰਗਠਨਾਂ ਨੂੰ ਪੀ. ਓ. ਕੇ. ਵਿੱਚ ਖੁੱਲ੍ਹਾ ਛੱਡ ਦਿੱਤਾ ਗਿਆ ਹੈ? ਜਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਤੇ ਇਸ ਸਾਲ 440 ਵਾਰ ਤੋਂ ਵਧ ਜੰਗਬੰਦੀ ਦਾ ਉਲੰਘਣ ਕੀਤਾ ਹੈ| ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਲਸ਼ਕਰ-ਏ-ਝਾਂਗਵੀ ਅਤੇ ਹਿੱਜਬੁਲ ਮੁਜਾਹੀਦੀਨ ਦੇ ਅੱਤਵਾਦੀ ਪੀ. ਓ. ਕੇ. ਦੇ ਕੈਂਪਾਂ ਵਿੱਚ ਰਹਿ ਰਹੇ ਹਨ|

Leave a Reply

Your email address will not be published. Required fields are marked *