Pakistani government to protect the fundamental rights of the Ahmadiyya community: Mark Toner

ਵਾਸ਼ਿੰਗਟਨ, 10 ਦਸੰਬਰ (ਸ.ਬ.) ਅਮਰੀਕਾ ਨੇ ਪਾਕਿਸਤਾਨ ਵਿੱਚ ਅਹਮਦੀਆ ਭਾਈਚਾਰੇ ਦੇ ਹੈਡਕੁਆਰਟਰ ਤੇ ਪੁਲੀਸ ਵਲੋਂ ਛਾਪੇਮਾਰੀ ਦੀਆਂ ਖਬਰਾਂ ਤੇ ਚਿੰਤਾ ਜ਼ਾਹਰ ਕੀਤੀ ਹੈ| ਇਸ ਦੇ ਨਾਲ ਹੀ ਅਮਰੀਕਾ ਨੇ ਪਾਕਿਸਤਾਨੀ ਸਰਕਾਰ ਨੂੰ ਘੱਟ ਗਿਣਤੀ ਭਾਈਚਾਰਿਆਂ ਦੀ ਧਾਰਮਿਕ ਆਜ਼ਾਦੀ ਅਤੇ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਬੇਨਤੀ ਕੀਤੀ ਹੈ| ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਮਾਰਕ ਟੋਨਰ ਨੇ ਦੱਸਿਆ, ”ਅਸੀਂ ਪੰਜਾਬ ਅੱਤਵਾਦ ਨਿਰੋਧਕ ਪੁਲੀਸ ਵਲੋਂ ਅਹਮਦੀਆ ਦੇ ਕੌਮਾਂਤਰੀ ਹੈਡਕੁਆਰਟਰ ਤੇ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਨਿਸ਼ਚਿਤ ਰੂਪ ਨਾਲ ਬਹੁਤ ਚਿੰਤਤ ਹਾਂ, ਜਿਸ ਵਿੱਚ ਸਾਹਿਤ ਪ੍ਰਕਾਸ਼ਨ ਕਰਨ ਲਈ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ|
ਪਾਕਿਸਤਾਨੀ ਕਾਨੂੰਨਾਂ ਤੇ ਚਿੰਤਾ ਜ਼ਾਹਰ ਕਰਦੇ ਹੋਏ ਟੋਨਰ ਨੇ ਕਿਹਾ ਕਿ ਸਾਡੀ ਕੌਮਾਂਤਰੀ ਧਾਰਮਿਕ ਆਜ਼ਾਦੀ ਰਿਪੋਰਟ ਮੁਤਾਬਕ ਸ਼ਾਂਤੀਪੂਰਨ ਧਾਰਮਿਕ ਪ੍ਰਗਵਾਟੇ ਖਾਸ ਕਰ ਕੇ ਅਹਮਦੀਆ ਭਾਈਚਾਰੇ ਦੀ, ਤੇ ਰੋਕ ਲਾਉਣ ਵਾਲੇ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ| ਟੋਨਰ ਨੇ ਇਸ ਦੇ ਨਾਲ ਹੀ ਕਿਹਾ ਕਿ ਅਸੀਂ ਪਾਕਿਸਤਾਨ ਦੀ ਸਰਕਾਰ ਨੂੰ ਧਾਰਮਿਕ ਘੱਟਗਿਣਤੀ ਸਮੇਤ ਪੂਰੀ ਆਬਾਦੀ ਦੀ ਧਾਰਮਿਕ ਆਜ਼ਾਦੀ ਅਤੇ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਬੇਨਤੀ ਕਰਦੇ ਹਾਂ| ਮੀਡੀਆ ਖਬਰਾਂ ਮੁਤਾਬਕ ਪੰਜਾਬ ਦੇ ਅੱਤਵਾਦ ਨਿਰੋਧਕ ਵਿਭਾਗ (ਸੀ. ਟੀ. ਡੀ.) ਨੇ ਪੰਜਾਬ ਸੂਬੇ ਦੇ ਰਾਬਵਾ ਵਿੱਚ ਅਹਮਦੀਆ ਭਾਈਚਾਰੇ ਦੇ ਹੈਡਕੁਆਟਰ ਤੇ ਛਾਪੇਮਾਰੀ ਕੀਤੀ ਸੀ ਅਤੇ ਇਸ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ|

Leave a Reply

Your email address will not be published. Required fields are marked *