Paminder Sohana released Sticker and poster of Kabaddi Cup Kambala

ਕੰਬਾਲਾ ਵਿਖੇ ਹੋਣ ਵਾਲੇ 9ਵੇਂ ਯਾਦਗਾਰੀ ਕਬੱਡੀ ਕੱਪ ਦਾ ਸਟੀਕਰ ਅਤੇ ਪੋਸਟਰ ਪਰਮਿੰਦਰ ਸੋਹਾਣਾ ਨੇ ਕੀਤਾ ਜਾਰੀ

ਐਸ ਏ ਐਸ ਨਗਰ, 19 ਸਤੰਬਰ : ਸ਼ਹੀਦੇ ਆਜ਼ਮ ਭਗਤ ਸਿੰਘ ਯੂਥ ਕਲੱਬ ਰਜਿ. ਪਿੰਡ ਕੰਬਾਲਾ (ਮੁਹਾਲੀ) ਵਲੋਂ ਪਿੰਡ ਕੰਬਾਲਾ (ਨੇੜੇ ਫੇਜ਼-11) ਵਿਖੇ 9ਵਾਂ ਯਾਦਗਾਰੀ ਸ਼ਾਨਦਾਰ ਕਬੱਡੀ ਕੱਪ ਮਿਤੀ 1 ਅਤੇ 2 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ|
ਅੱਜ ਇਸ ਕਬੱਡੀ ਕੱਪ ਦਾ ਸਟੀਕਰ ਅਤੇ ਪੋਸਟਰ ਸ੍ਰ. ਪਰਮਿੰਦਰ ਸਿੰਘ ਸੋਹਾਣਾ ਐਮ ਡੀ ਲੇਬਰਫੈਡ ਪੰਜਾਬ ਅਤੇ ਕੌਂਸਲਰ ਮੁਹਾਲੀ ਨਗਰ ਨਿਗਮ ਨੇ ਜਾਰੀ ਕੀਤਾ| ਉਨ੍ਹਾਂ ਇਸ ਮੌਕੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਹੀ ਨਸ਼ਿਆਂ ਤੋਂ ਦੂਰ ਕੀਤਾ ਜਾ ਸਕਦਾ ਹੈ| ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਆਪਣੀ ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰ ਤੇ ਪਹੁੰਚਾ ਦਿੱਤਾ ਹੈ ਅਤੇ ਵਿਸ਼ਵ ਕਬੱਡੀ ਕੱਪ ਰਾਹੀਂ ਇਸਦਾ ਪ੍ਰਚਾਰ ਅਤੇ ਪ੍ਰਚਾਰ ਦੁਨੀਆਂ ਦੇ ਕੋਨੇ ਕੋਨੇ ਤੱਕ ਹੋ ਚੁੱਕਿਆ ਹੈ| ਉਨ੍ਹਾਂ ਕਿਹਾ ਕਿ ਸ੍ਰ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੇ ਉਪਰਾਲਿਆਂ ਸਦਕਾ ਪੰਜਾਬ ਦੇ ਨੌਜਵਾਨ ਖੇਡਾਂ ਨਾਲ ਜੁੜ ਰਹੇ ਹਨ ਅਤੇ ਨਸ਼ਿਆਂ ਤੋਂ ਦੂਰ ਹੋ ਕੇ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ| ਉਨ੍ਹਾਂ ਕਬੱਡੀ ਕੱਪ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਅਜਿਹੇ ਖੇਡ ਸਮਾਗਮ ਆਯੋਜਿਤ ਕਰਨੇ ਚਾਹੀਦੇ ਹਨ|
ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਪਹਿਲਾ ਇਨਾਮ 51 ਹਜਾਰ ਰੁਪਏ ਅਤੇ ਦੂਜਾ ਇਨਾਮ 41 ਹਜਾਰ ਰੁਪਏ ਦਿੱਤਾ ਜਾਵੇਗਾ| ਲੜਕੀਆਂ ਦੀਆਂ ਮਸ਼ਹੂਰ ਟੀਮਾਂ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ| ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਮੋਟਰ ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ|
ਇਸ ਮੌਕੇ ਹੋਰਨਾ ਤੋਂ ਇਲਾਵਾ ਦਲਜਿੰਦਰ ਸਿੰਘ, ਹਰਦੀਪ ਸਿੰਘ, ਗੁਰਸੇਵਕ ਸਿੰਘ, ਗੁਰਨਾਮ ਸਿੰਘ, ਮਲਕੀਤ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਗੁਰਦੀਪ  ਸਿੰਘ, ਪੂਰਨ ਸਿੰਘ, ਸੁਖਜਿੰਦਰ ਸਿੰਘ ਅਤੇ ਹੋਰ ਹਾਜਿਰ ਸਨ|

Leave a Reply

Your email address will not be published. Required fields are marked *