Pankaj Advani. reached in semi-finals of the IBSF World Billiards

ਪੰਕਜ ਆਡਵਾਨੀ ਆਈ. ਬੀ. ਐਸ. ਐਫ ਵਿਸ਼ਵ ਬਿਲੀਅਰਡਸ ਦੇ ਸੈਮੀਫਾਈਨਲ ਵਿੱਚ
ਬੰਗਲੁਰੂ, 12 ਦਸੰਬਰ (ਸ.ਬ.) ਭਾਰਤ ਦੇ ਦਿੱਗਜ ਕਿਊ ਖਿਡਾਰੀ ਪੰਕਜ ਆਡਵਾਨੀ ਨੇ ਅੱਜ ਇੱਥੇ ਆਈ. ਬੀ. ਐਸ. ਐਫ. ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ 150-ਅਪ ਫਾਰਮੈਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ| 10 ਵਾਰ ਦੇ ਵਿਸ਼ਵ ਚੈਂਪੀਅਨ ਆਡਵਾਨੀ ਨੇ ਕੁਆਰਟਰਫਾਈਨਲ ਵਿੱਚ ਹਮਵਤਨ ਧਰੁਵ ਸਿਤਵਾਲਾ ਨੂੰ 5-2 ਨਾਲ ਹਰਾਇਆ|
ਕਈ ਵਾਰ ਦੇ ਵਿਸ਼ਵ ਚੈਂਪੀਅਨ ਗਿਲਕ੍ਰਿਸਟ ਵੀ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਹੇ| ਉਨ੍ਹਾਂ ਨੇ ਭਾਰਤ ਦੇ ਰਾਸ਼ਟਰੀ ਚੈਂਪੀਅਨ ਸੌਰਵ ਕੋਠਾਰੀ ਨੂੰ ਬੈਸਟ ਆਫ ਨਾਈਨ ਫ੍ਰੇਮ ਵਿੱਚ 5-2 ਨਾਲ ਹਰਾਇਆ| ਗਿਲਕ੍ਰਿਸਟ ਸੈਮੀਫਾਈਨਲ ਵਿੱਚ ਭਾਰਤ ਦੇ ਧਵਜ ਹਾਰੀਆ ਨਾਲ ਭਿੜਨਗੇ ਜਦੋਂਕਿ ਆਡਵਾਨੀ ਦਾ ਸਾਹਮਣਾ ਮਿਆਮਾਂ ਦੇ ਆਂਗ ਹਤਾਯ ਨਾਲ ਹੋਵੇਗਾ|

Leave a Reply

Your email address will not be published. Required fields are marked *