Pay balance allowance of 3 years to Sarpanchs : Maavi

ਸਰਪੰਚਾਂ ਦੇ ਤਿੰਨ ਸਾਲ ਤੋਂ ਰੁਕੇ ਮਾਣ ਭੱਤੇ ਦਿਤੇ ਜਾਣ: ਮਾਵੀ
ਐਸ.ਏ.ਐਸ.ਨਗਰ, 13 ਦਸੰਬਰ (ਸ.ਬ.) ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੂੰ ਮੰਗ ਪੱਤਰ ਦਿੱਤਾ ਗਿਆ|  ਇਸ ਮੌਕੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਦੀ ਵਿਸ਼ੇਸ ਤੌਰ ਤੇ                 ਪਹੁੰਚੇ| ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਪੰਚਾਂ ਨੂੰ ਪਿਛਲੇ ਤਿੰਨ ਸਾਲ ਤੋਂ ਮਾਣ ਭੱਤਾ ਨਹੀਂ ਮਿਲਿਆ ਤੇ ਪਿਛਲੀ ਟਰਮ ਦੇ ਸਰਪੰਚਾਂ ਦਾ 2011 ਤੱਕ ਦਾ ਮਾਣ ਭੱਤਾ ਨਹੀਂ ਮਿਲਿਆ ਉਹਨਾਂ ਡਿਪਟੀ ਕਮਿਸ਼ਨਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਸਰਪੰਚਾਂ ਦਾ ਰੁਕਿਆ ਮਾਣ ਭੱਤਾ ਤੁਰੰਤ ਜਾਰੀ ਕੀਤਾ  ਜਾਵੇ ਤੇ ਸਰਪੰਚ ਨੂੰ 1000/- ਅਤੇ ਪੰਚਾ ਨੂੰ 3500/-  ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇ|
ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਸਿਰ ਤੇ ਹੋਣ ਕਰਕੇ ਚੋਣ ਜਾਬਤਾ ਕਿਸ ਸਮੇਂ ਵੀ ਲਾਗੂ ਹੋ ਸਕਦਾ ਹੈ| ਉਸ ਤੋਂ ਬਾਅਦ ਮਾਣ ਭੱਤਾ ਮਿਲਣਾ ਮੁਸ਼ਕਿਲ ਹੋ ਜਾਵੇਗਾ| ਮਾਣ ਭੱਤਾ ਨਾ ਮਿਲਣ ਕਰਕੇ ਸਰਪੰਚਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ| ਜਿਸ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਅਕਾਲੀ ਬੀ ਜੇ ਪੀ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ ਅਤੇ ਪਿੰਡਾਂ ਵਿੱਚ ਅਕਾਲੀ ਬੀ ਜੇ ਪੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ                  ਜਾਵੇਗਾ| ਉਹਨਾਂ ਕਿਹਾ ਕਿ ਚੋਣਾਂ ਦੌਰਾਨ ਉਸ ਪਾਰਟੀ ਦੀ ਮੱਦਦ ਕੀਤੀ ਜਾਵੇਗੀ| ਜਿਹੜੀ ਪਾਰਟੀ ਪੰਚਾਇਤ ਦੀਆ ਮੰਗਾਂ ਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਪਾਵੇਗੀ ਤੇ 73 ਵੀ ਸੋਧ ਲਾਗੂ ਕਰਨ ਦਾ ਵਾਅਦਾ ਕਰੇਗੀ|
ਇਸ ਮੌਕੇ ਬਲਵਿੰਦਰ ਕੁੰਭੜਾ ਜਿਲਾ ਪ੍ਰਧਾਨ ਮੁਹਾਲੀ, ਛੱਜਾ ਸਿੰਘ ਸਰਪੰਚ ਕੁਰੜੀ, ਅਵਤਾਰ ਸਿੰਘ ਸਰਪੰਚ ਮਨੌਲੀ, ਬਲਜਿੰਦਰ ਸਿੰਘ ਸਰਪੰਚ ਚੰਡੀਆਲ, ਅਮਰਜੀਤ ਕੌਰ  ਸਰਪੰਚ ਮਕੋੜੀਆ, ਨਿਰੰਜਨ ਸਿੰਘ ਸਾਬਕਾ ਸਰਪੰਚ ਗਰੀਨ ਇੰਨਕਲੇਵ, ਹਰਭਜਨ ਸਿੰਘ ਲੰਬੜਦਾਰ ਮਕੋੜੀਆ, ਅਵਤਾਰ ਸਿੰਘ ਸਾਬਕਾ ਪੰਚ ਮਕੋੜੀਆਂ, ਲਖਵੀਰ  ਸਿੰਘ, ਨਾਗਰ ਸਿੰਘ, ਗੁਰਮੇਲ ਸਿੰਘ ਜਸਪਾਲ ਸਿੰਘ ਰਾਏਪੁਰ, ਬਲਵਿੰਦਰ ਸਿੰਘ ਸਾਬਕਾ ਪੰਚ ਮਾਣਕਪੁਰ ਕਲੇਰ, ਮਾਸਟਰ ਗੁਰਚਰਨ ਸਿੰਘ ਕੁੰਭੜਾ, ਬਲਵੀਰ ਸਾਬਕਾ ਬਲਾਕ ਮੈਂਬਰ, ਅਜੈਬ ਸਿੰਘ ਬਾਕਰਪੁਰ, ਨਰਿੰਦਰ ਸਿੰਘ ਜੋਲੀ ਬਲਾਕ ਪ੍ਰਧਾਨ ਡੇਰਾ ਬੱਸੀ ਵੀ ਮੌਜੂਦ ਸਨ|

Leave a Reply

Your email address will not be published. Required fields are marked *