Pendu Sangharsh Committee Mohali held meeting in Madanpura

22paramdeepweb

ਪੇਂਡੂ ਸੰਘਰਸ਼ ਕਮੇਟੀ ਨੇ ਪਿੰਡ ਮਦਨਪੁਰਾ ਦੀਆਂ ਸਮੱਸਿਆਵਾਂ ਸੁਣੀਆਂ, ਨਕਸ਼ੇ ਪ੍ਰਾਪਰਟੀ ਟੈਕਸ ਤੋਂ ਛੋਟ ਦੇ ਮਤੇ ਤੇ ਮੇਅਰ ਅਤੇ ਕੌਂਸਲਰਾਂ ਦਾ ਧੰਨਵਾਦ ਕੀਤਾ
ਐਸ ਏ ਐਸ ਨਗਰ, 22 ਅਗਸਤ : ਪੇਂਡੂ ਸੰਘਰਸ਼ ਕਮੇਟੀ ਮੁਹਾਲੀ ਦੀ ਮੀਟਿੰਗ ਪਿੰਡ ਬਮਦਨਪੁਰ ਵਿਖੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਣ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪਿੰਡ ਦੀਆਂ ਸਮੱਸਿਆਵਾਂ ਬਾਰੇ ਰਾਏ ਲਈ ਗਈ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ| ਕਮੇਟੀ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਵੀ ਜਿਕਰ ਕੀਤਾ ਗਿਆ| ਪਿੰਡਾਂ ਵਿੱਚ ਨਕਸ਼ਿਆਂ ਅਤੇ ਪ੍ਰਾਪਰਟੀ ਟੈਕਸ ਤੋਂ ਛੋਟ ਬਾਰੇ ਮੁਹਾਲੀ ਨਗਰ ਨਿਗਮ ਅਤੇ ਸਾਰੇ ਐਮ ਸੀ, ਮੇਅਰ  ਵਲੋਂ ਸਰਕਾਰ ਨੂੰ ਮਤਾ ਪਾ ਕੇ ਭੇਜੇ ਜਾਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ| ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਆਪਣੇ ਮਸਲੇ ਦੱਸੇ ਅਤੇ ਸੰਘਰਸ਼ ਕਮੇਟੀ ਨੂੰ ਬੇਨਤੀ ਕੀਤੀ ਕਿ ਬਾਕੀ ਹੋਰ ਸਾਰੇ ਪਿੰਡਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਵੇ|
ਇਸ ਮੌਕੇ ਬੂਟਾ ਸਿੰਘ ਸੋਹਾਣਾ, ਗੁਰਮੇਜ ਸਿੰਘ ਫੌਜੀ ਮਟੌਰ, ਰਵਿੰਦਰ ਸਿੰਘ ਐਮ ਸੀ ਕੁੰਭੜਾ, ਬੰਤ ਸਿੰਘ ਸ਼ਾਹੀਮਾਜਰਾ, ਜਸਮੇਰ ਸਿੰਘ ਸੋਹਾਣਾ, ਨਿਰਮਲ ਸਿੰਘ ਸਭਰਵਾਲ, ਗੁਰਮੀਤ ਸਿੰਘ ਮਟੌਰ, ਭਾਗ ਰਾਜ, ਨੰਬਰਦਾਰ ਹਰਮਿੰਦਰ ਸਿੰਘ ਮੁਹਾਲੀ, ਨਛੱਤਰ ਸਿੰਘ ਐਮ ਸੀ ਮੁਹਾਲੀ, ਬਹਾਦਰ ਸਿੰਘ ਮਦਨਪੁਰ, ਭਿੰਦਰ ਸਿੰਘ, ਪਾਲ ਸਿੰਘ, ਗੁਰਮੇਲ ਸਿੰਘ, ਨਰਾਤਾ ਸਿੰਘ, ਗੁਰਮੀਤ ਨੰਬਰਦਾਰ, ਅਮਰੀਕ ਸਿੰਘ ਸਰਪੰਚ ਮਟੌਰ, ਜਗਦੇਵ ਸਿੰਘ, ਬਲਦੇਵ ਸਿੰਘ ਸ਼ਾਹੀਮਾਜਰਾ ਅਤੇ ਹੋਰ ਪਿੰਡ ਵਾਸੀ ਹਾਜਿਰ ਸਨ|

Leave a Reply

Your email address will not be published. Required fields are marked *